ਸੁਭਾਸ਼ ਚੰਦਰ ਬੋਸ

ਭਾਰਤੀ ਰਾਸ਼ਟਰਵਾਦੀ ਨੇਤਾ ਅਤੇ ਸਿਆਸਤਦਾਨ

ਨੇਤਾ ਜੀ ਸੁਭਾਸ਼ ਚੰਦਰ ਬੋਸ (23 ਜਨਵਰੀ, 1897- 18 ਅਗਸਤ 1945)[1] ਇੱਕ ਭਾਰਤੀ ਰਾਸ਼ਟਰਵਾਦੀ ਸਨ, ਜਿਹਨਾਂ ਦੀ ਦੇਸ਼ਭਗਤੀ ਨੇ ਉਨ੍ਹਾਂ ਨੂੰ ਭਾਰਤ ਵਿੱਚ ਨਾਇਕ ਬਣਾ ਦਿੱਤਾ ਸੀ,[2][3][3] ਪਰ ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਜਰਮਨੀ ਅਤੇ ਜਪਾਨੀ ਸਾਮਰਾਜ ਦੀ ਮਦਦ ਨਾਲ ਭਾਰਤ ਨੂੰ ਬਰਤਾਨਵੀ ਰਾਜ ਤੋਂ ਛੁਟਕਾਰਾ ਦਵਾਉਣ ਦੀ ਕੋਸ਼ਿਸ਼ ਨਾਲ ਇੱਕ ਵੱਖਰੀ ਵਿਰਾਸਤ ਛੱਡ ਗਏ।[4][4][5][2] ਮਾਨਯੋਗ ਨੇਤਾਜੀ ਨਾਮ (ਹਿੰਦੁਸਤਾਨੀ ਭਾਸ਼ਾ: "ਸਤਿਕਾਰਤ ਨੇਤਾ"), ਜੋ ਕਿ ਬਰਤਾਨਵੀ ਭਾਰਤ ਦੇ ਸਪੈਸ਼ਲ ਬਿਊਰੋ ਦੇ ਭਾਰਤ ਵਿਚਲੇ ਭਾਰਤੀ ਸਿਪਾਹੀਆਂ ਦੁਆਰਾ 1940 ਦੇ ਸ਼ੁਰੂ ਵਿੱਚ ਅਤੇ ਬਰਲਿਨ ਵਿੱਚ ਭਾਰਤ ਦੇ ਵਿਸ਼ੇਸ਼ ਬਿਊਰੋ ਵਿੱਚ ਜਰਮਨ ਅਤੇ ਭਾਰਤੀ ਅਧਿਕਾਰੀਆਂ ਦੁਆਰਾ ਦਿੱਤਾ ਗਿਆ ਸੀ, ਨੂੰ ਬਾਅਦ ਵਿੱਚ ਭਾਰਤ ਭਰ ਵਿੱਚ ਵਰਤਿਆ ਗਿਆ ਸੀ।[6]

ਸੁਭਾਸ਼ ਚੰਦਰ ਬੋਸ
ਨੇਤਾ ਜੀ
ਜਨਮ
ਸੁਭਾਸ਼

(1897-01-23)23 ਜਨਵਰੀ 1897
ਕਟਕ, ਬੰਗਾਲ, ਭਾਰਤ
ਮੌਤ(1945-08-18)18 ਅਗਸਤ 1945
ਰਾਸ਼ਟਰੀਅਤਾਭਾਰਤੀ
ਸਿੱਖਿਆਇੰਡੀਅਨ ਸਿਵਲ ਸਰਵਿਸ
ਅਲਮਾ ਮਾਤਰਕਲਕੱਤਾ ਯੂਨੀਵਰਸਿਟੀ
ਲਈ ਪ੍ਰਸਿੱਧਅਜ਼ਾਦੀ ਘੁਲਾਟੀਆ
ਖਿਤਾਬਭਾਰਤੀ ਰਾਸ਼ਟਰੀ ਨੈਸ਼ਨਲ ਕਾਗਰਸ ਦਾ ਪ੍ਰਧਾਨ (1938), ਆਜ਼ਾਦ ਹਿੰਦ ਫ਼ੌਜ ਦਾ ਜਰਨਲ (1943–1945)
ਰਾਜਨੀਤਿਕ ਦਲਭਾਰਤੀ ਰਾਸ਼ਟਰੀ ਨੈਸ਼ਨਲ ਕਾਗਰਸ, ਫਾਰਵਰਡ ਬਲਾਕ
ਜੀਵਨ ਸਾਥੀਅਮੀਲੀ ਸਚੇਨਕਲ
ਬੱਚੇਅਨੀਤਾ ਬੋਸ ਪਫਾਫ
ਮਾਤਾ-ਪਿਤਾ
  • ਜਾਨਕੀ ਨਾਥ ਬੋਸ (ਪਿਤਾ)
  • ਪਾਰਵਤੀ ਦੇਵੀ (ਮਾਤਾ)
ਦਸਤਖ਼ਤ
Signature of Subhas Chandra Bose

1920 ਅਤੇ 1930 ਦੇ ਦਹਾਕੇ ਵਿੱਚ ਬੋਸ ਇੰਡੀਅਨ ਨੈਸ਼ਨਲ ਕਾਂਗਰਸ ਦੇ ਜਵਾਨ, ਰੈਡੀਕਲ ਵਿੰਗ ਦੇ ਨੇਤਾ ਬਣੇ ਅਤੇ 1938 ਅਤੇ 1939 ਵਿੱਚ ਕਾਂਗਰਸ ਦੇ ਪ੍ਰਧਾਨ ਬਣੇ।[7] ਹਾਲਾਂਕਿ, ਮਹਾਤਮਾ ਗਾਂਧੀ ਅਤੇ ਕਾਂਗਰਸ ਹਾਈ ਕਮਾਂਡ ਨਾਲ ਮਤਭੇਦ ਕਰਕੇ 1939 ਵਿੱਚ ਉਹ ਕਾਂਗਰਸ ਅਗਵਾਈ ਦੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ।[8] 1940 ਵਿੱਚ ਭਾਰਤ ਤੋਂ ਭੱਜਣ ਤੋਂ ਪਹਿਲਾਂ ਓਹਨਾਂ ਨੂੰ ਬ੍ਰਿਟਿਸ਼ ਨੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਸੀ।[9]

ਮੁੱਢਲਾ ਜੀਵਨ

ਸੋਧੋ

ਸੁਭਾਸ਼ ਚੰਦਰ ਬੋਸ ਨੇ ਦਸਵੀਂ ਦਾ ਇਮਤਿਹਾਨ ਕਟਕ ਵਿੱਚ ਪਾਸ ਕੀਤਾ ਤੇ ਫਿਰ ਉਚੇਰੀ ਸਿੱਖਿਆ ਲਈ ਪ੍ਰੈਜ਼ੀਡੈਂਸੀ ਕਾਲਜ ਕਲਕੱਤਾ ਵਿੱਚ ਦਾਖਲ ਹੋਇਆ। ਇਥੇ ਇੱਕ ਔਟੇਨ ਨਾਂਅ ਦਾ ਅੰਗਰੇਜ਼ ਪ੍ਰੋਫੈਸਰ ਭਾਰਤੀਆਂ ਬਾਰੇ ਹਮੇਸ਼ਾ ਬੇਇੱਜ਼ਤੀ ਭਰੇ ਸ਼ਬਦ ਬੋਲਦਾ ਸੀ। ਇੱਕ ਦਿਨ ਸੁਭਾਸ਼ ਚੰਦਰ ਬੋਸ ਨੇ ਗੁੱਸੇ ਵਿੱਚ ਕਲਾਸ ਵਿੱਚ ਹੀ ਉਸ ਦੇ ਇੱਕ ਥੱਪੜ ਮਾਰ ਦਿੱਤਾ। ਇਸ ਕਾਰਨ ਉਸ ਨੂੰ ਕਾਲਜ ਵਿਚੋਂ ਕੱਢ ਦਿੱਤਾ ਗਿਆ। ਫਿਰ ਉਸ ਨੇ ਸਕਟਿਸ ਚਰਚ ਕਾਲਜ ਵਿਚੋਂ ਬੀ. ਏ. ਆਨਰਜ਼ ਕੀਤੀ ਤੇ 1919 ਵਿੱਚ ਉਹ ਉਚੇਰੀ ਸਿੱਖਿਆ ਲਈ ਇੰਗਲੈਂਡ ਚਲਾ ਗਿਆ। ਉਥੇ ਅੱਠਾਂ ਮਹੀਨਿਆਂ ਦੇ ਸੀਮਤ ਜਿਹੇ ਸਮੇਂ ਵਿੱਚ ਉਸ ਨੇ ਇੰਡੀਅਨ ਸਿਵਲ ਸਰਵਿਸ ਦਾ ਇਮਤਿਹਾਨ ਪਾਸ ਕਰ ਲਿਆ। ਸੁਭਾਸ਼ ਚੰਦਰ ਬੋਸ ਜਿਨ੍ਹਾਂ ਨੂੰ ਭਾਰਤ ਦੇ ਲੋਕ ਸਤਿਕਾਰ ਨਾਲ ਨੇਤਾ ਜੀ ਕਹਿ ਕੇ ਬੁਲਾਉਂਦੇ ਹਨ, ਆਜ਼ਾਦ ਹਿੰਦ ਫ਼ੌਜ ਦੇ ਬਾਨੀ ਸਨ। ਉਸ ਨੇ ਅੰਗਰੇਜ਼ੀ ਸਾਮਰਾਜ ਦੇ ਹੁੰਦਿਆਂ ਹੀ ਭਾਰਤ ਦੀ ਧਰਤੀ ਉਪਰ ਆਜ਼ਾਦ ਭਾਰਤ ਦਾ ਝੰਡਾ ਲਹਿਰਾ ਦਿੱਤਾ।[ਹਵਾਲਾ ਲੋੜੀਂਦਾ]

ਭਾਰਤ ਦੀ ਅਜ਼ਾਦੀ ਦੀ ਲੜਾਈ

ਸੋਧੋ

ਅਪ੍ਰੈਲ 1919 ਦੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਨੇ ਸਾਰੇ ਪਾਸੇ ਤਰਥੱਲ ਮਚਾ ਦਿੱਤੀ। ਸੁਭਾਸ਼ ਚੰਦਰ ਬੋਸ 1921 ਵਿੱਚ ਕਾਂਗਰਸ ਦੇ ਨੇਤਾ ਬਣ ਗਏ। ਉਨ੍ਹਾਂ ਦਿਨਾਂ ਵਿੱਚ ਮਹਾਤਮਾ ਗਾਂਧੀ ਜੀ ਨੇ ਨਾ-ਮਿਲਵਰਤਨ ਲਹਿਰ ਚਲਾਈ ਹੋਈ ਸੀ।

 
ਜਦੋਂ ਬੋਸ ਭਾਰਤੀ ਰਾਸ਼ਟਰੀ ਕਾਗਰਸ ਦੇ ਪ੍ਰਧਾਨ ਬਣਨ ਸਮੇਂ ਮਹਾਤਮਾ ਗਾਂਧੀ

1921 ਵਿੱਚ ਇੰਗਲੈਂਡ ਦਾ ਸ਼ਹਿਜ਼ਾਦਾ ਭਾਰਤ ਆਇਆ। ਨੇਤਾ ਜੀ ਦੀ ਜ਼ਿੰਮੇਵਾਰੀ ਲਾਈ ਗਈ ਕਿ ਜਦ ਪ੍ਰਿੰਸ ਆਫ਼ ਵੇਲਜ਼ ਕਲਕੱਤੇ ਆਵੇ ਤਾਂ ਸ਼ਹਿਰ ਵਿੱਚ ਹੜਤਾਲ ਕਰਾਈ ਜਾਵੇ। ਹੜਤਾਲ ਮੁਕੰਮਲ ਤੌਰ ’ਤੇ ਹੋਈ। ਸ੍ਰੀ ਸੁਭਾਸ਼ ਚੰਦਰ ਬੋਸ ਅਤੇ ਹੋਰ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਠਾਂ ਮਹੀਨਿਆਂ ਬਾਅਦ ਛੱਡ ਦਿੱਤਾ ਗਿਆ। 1929 ਵਿੱਚ ਉਹ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੇ ਪ੍ਰਧਾਨ ਬਣੇ ਅਤੇ 1930 ਵਿੱਚ ਕਲਕੱਤਾ ਕਾਰਪੋਰੇਸ਼ਨ ਦੇ ਪ੍ਰਧਾਨ ਬਣੇ। 1938 ਵਿੱਚ 51ਵੇਂ ਇਜਲਾਸ ਵਿੱਚ ਕਾਂਗਰਸ ਦੇ ਪ੍ਰਧਾਨ ਚੁਣੇ ਗਏ।[ਹਵਾਲਾ ਲੋੜੀਂਦਾ]

ਚਿੱਠੀ

ਸੋਧੋ

ਸੁਭਾਸ਼ ਚੰਦਰ ਬੋਸ ਨੇ ਕਿਰਤੀ ਪਾਰਟੀ ਦੇ ਆਗੂਆਂ ਨਾਲ ਸਹਿਮਤੀ ਪ੍ਰਗਟਾਉਂਦਿਆਂ ‘ਪੰਜਾਬ ਪੁਲੀਟੀਕਲ ਪਰਿਜ਼ਨਰ ਡਿਫੈਂਸ ਕਮੇਟੀ’ ਦੇ ਸਕੱਤਰ ਡਾ. ਭਾਗ ਸਿੰਘ ਨੂੰ ਪੱਤਰ ਲਿਖਿਆ; ਉਸ ਚਿੱਠੀ ਦੇ ਮੁੱਖ ਅੰਸ਼ ਇਸ ਤਰ੍ਹਾਂ ਹਨ।

ਤੁਹਾਡੀ 18 ਜੁਲਾਈ 1937 ਦੀ ਚਿੱਠੀ ਲਈ ਮੈਂ ਧੰਨਵਾਦੀ ਹਾਂ। ਇਹ ਪੜ੍ਹ ਕੇ ਡਾਢੀ ਖੁਸ਼ੀ ਹੋਈ ਕਿ ਪਿੰਜਰਾਬੰਦ ਕੈਦੀ ਬਾਬੂ ਅਮਰ ਸਿੰਘ ਨੂੰ ਰਿਹਾਅ ਕਰ ਦਿੱਤਾ ਗਿਆ ਜਿਸ ਤੋਂ ਲੱਗਦਾ ਹੈ ਕਿ ਬਰਮਾ ਸਰਕਾਰ ਪੰਜ ਹਿੰਦੋਸਤਾਨੀ ਸੂਬਿਆਂ ਦੀਆਂ ਸਰਕਾਰਾਂ ਤੋਂ ਵੱਧ ਜਮਹੂਰੀ-ਪਸੰਦ ਹੈ। ਇਨ੍ਹਾਂ ਸੂਬਿਆਂ ਵਿਚ ਭਾਰੀ ਅੰਦੋਲਨ ਦੇ ਬਾਵਜੂਦ ਵਜ਼ੀਰਾਂ ਦੀ ਹੋਊ ਪਰ੍ਹੇ ਦੀ ਨੀਤੀ ਤੱਜੀ ਨਹੀਂ ਜਾ ਸਕੀ।
ਅੰਡੇਮਾਨ ਵਿਚ 200 ਤੋਂ ਵੱਧ ਸਿਆਸੀ ਕੈਦੀਆਂ ਦੀ ਭੁੱਖ ਹੜਤਾਲ ਨੇ ਚਾਰੇ ਪਾਸੇ ਚਿੰਤਾ ਤੇ ਪ੍ਰੇਸ਼ਾਨੀ ਫੈਲਾ ਦਿੱਤੀ ਹੈ। ਰਾਇਜ਼ਾਦਾ ਹੰਸ ਰਾਜ ਐੱਮਐੱਲਏ ਨੇ ਦੋ ਅਖਬਾਰੀ ਬਿਆਨਾਂ ਰਾਹੀਂ ਸੂਬਾਈ ਸਰਕਾਰਾਂ ਨੂੰ ਬੜੀ ਜਜ਼ਬਾਤੀ ਅਪੀਲ ਕੀਤੀ ਹੈ ਕਿ ਉਹ ਅੰਡੇਮਾਨ ਦੇ ਕੈਦੀਆਂ ਨੂੰ ਭਾਰਤੀ ਜੇਲ੍ਹਾਂ ਵਿਚ ਮੰਗਵਾ ਲੈਣ। ਇਹ ਨਿਗੂਣੀ ਜਿਹੀ ਮੰਗ ਹੈ, ਕਿਉਂਕਿ ਇਸ ਵਿਚ ਨਾ ਤਾਂ ਉਨ੍ਹਾਂ ਦੀ ਰਿਹਾਈ ਦੀ ਮੰਗ ਹੈ ਅਤੇ ਨਾ ਹੀ ਸਜ਼ਾ ਖਤਮ ਕਰਨ ਦੀ। ਜੇ ਸੂਬਾਈ ਸਰਕਾਰਾਂ ਜਾਣ-ਬੁਝ ਕੇ ਬਦਲਾ ਲਊ ਨੀਤੀ ਤੇ ਨਾ ਚੱਲਣ ਤਾਂ ਮੈਨੂੰ ਕੋਈ ਕਾਰਨ ਦਿਖਾਈ ਨਹੀਂ ਦਿੰਦਾ ਕਿ ਇਹ ਨਿਗੂਣੀ ਜਿਹੀ ਗੱਲ ਤੁਰੰਤ ਕਿਉਂ ਨਾ ਮੰਨ ਲਈ ਜਾਏ। ਜੇ ਇਹ ਨਾ ਕੀਤਾ ਗਿਆ ਤਾਂ ਮੈਨੂੰ ਡਰ ਹੈ ਕਿ ਕਾਲੇ ਪਾਣੀ ਵਿਚ ਬਹੁਤ ਹੀ ਦੁਖਦਾਈ ਘਟਨਾਵਾਂ ਵਾਪਰ ਸਕਦੀਆਂ ਹਨ। ਮੈਂ ਉਨ੍ਹਾਂ ਹਿੰਦੋਸਤਾਨ ਦੇ ਵਜ਼ੀਰਾਂ ਦੇ ਮਨਾਂ ਦੀ ਗੱਲ ਸਮਝਣੋਂ ਅਸਮਰੱਥ ਹਾਂ, ਜਿਹੜੇ ਸਿਆਸੀ ਕੈਦੀਆਂ ਦੀ ਰਿਹਾਈ ਦੇ ਵਿਰੁੱਧ ਹਨ। ਇਹ ਢੁੱਕਵਾਂ ਕਦਮ ਹੈ ਕਿ ਤੇਜਾ ਸਿੰਘ ਸੁਤੰਤਰ ਦੀ ਰਿਹਾਈ ਲਈ ਭਾਰੀ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਉਸ ਦਾ ਮੁਕੱਦਮਾ ਬਿਨਾਂ ਅਦਾਲਤੀ ਕਾਰਵਾਈ ਦੇ ਜੇਲ੍ਹ ਸੁੱਟਣ ਦਾ ਹੀ ਮੁੱਦਾ ਨਹੀਂ ਹੈ, ਇਹ ਤਾਂ ਵਿਧਾਇਕਾਂ ਦੇ ਹਿਰਾਸਤ ਵਿਚ ਨਾ ਲਏ ਜਾਣ ਦੇ ਹੱਕ ਦੀ ਵੀ ਉਲੰਘਣਾ ਹੈ। ਕਿਸੇ ਵੀ ਜਮਹੂਰੀ ਦੇਸ਼ ਅੰਦਰ ਇਕ ਵਿਧਾਇਕ ਨੂੰ ਇਸ ਤਰ੍ਹਾਂ ਜੇਲ੍ਹ ਅੰਦਰ ਨਹੀਂ ਡੱਕਿਆ ਜਾ ਸਕਦਾ।
ਇਹ ਗੱਲ ਪ੍ਰਾਥਮਿਕਤਾ ਦੀ ਮੰਗ ਕਰਦੀ ਹੈ ਕਿ ਤੁਹਾਡਾ ਪ੍ਰੋਗਰਾਮ ਉਨ੍ਹਾਂ ਸਾਰੇ ਕੈਦੀਆਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਕਰੇ ਜੋ ਸਜ਼ਾਵਾਂ ਭੁਗਤ ਚੁੱਕੇ ਹਨ ਜਾਂ ਬਿਨਾਂ ਕਿਸੇ ਅਦਾਲਤੀ ਕਾਰਵਾਈ ਦੇ ਨਜ਼ਰਬੰਦ ਹਨ। ਸਾਨੂੰ ਉਨ੍ਹਾਂ ਮਾਮਲਿਆਂ ਨੂੰ ਹੱਥ ਲੈਣਾ ਚਾਹੀਦਾ ਹੈ, ਜਿੱਥੇ ਕੈਦੀਆਂ ਨੂੰ ਹੱਦੋਂ ਵੱਧ ਕਸ਼ਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਿਸਾਲ ਵਜੋਂ ਮੈਨੂੰ ਦੱਸਿਆ ਗਿਆ ਹੈ ਕਿ ਸ੍ਰੀ ਰਾਮ ਕਿਸ਼ਨ ਜੋ ਨਜ਼ਰਬੰਦ ਤਪਦਿਕ ਦੇ ਮਰੀਜ਼ ਹਨ, ਉਨ੍ਹਾਂ ਨੂੰ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਭੱਤਾ ਮਿਲ ਰਿਹਾ ਹੈ ਜਿਸ ਦੇ ਉਹ ਕਾਨੂੰਨਨ ਹੱਕਦਾਰ ਹਨ। ਮੁੱਕਦੀ ਗੱਲ ਕਿ ਵਿਧਾਨ ਸਭਾਵਾਂ ਦੇ ਅੰਦਰ ਤੇ ਬਾਹਰ ਹੋ ਰਹੇ ਅੰਦੋਲਨਾਂ ਨੂੰ ਸਭ ਤੋਂ ਵੱਧ ਜ਼ੋਰ ਕੈਦੀਆਂ ਦੀ ਬਿਨਾਂ ਸ਼ਰਤ ਰਿਹਾਈ ਲਈ ਲਾਉਣਾ ਚਾਹੀਦਾ ਹੈ। ਤੁਹਾਡੇ ਇਸ ਔਖੇ ਕੰਮ ਵਿਚ ਦਿਲੋਂ ਹਮਦਰਦੀ ਨਾਲ।
ਸ਼ੁਭ ਚਿੰਤਕ

ਸੁਭਾਸ਼ ਚੰਦਰ ਬੋਸ (ਡਲਹੌਜ਼ੀ 3 ਅਗਸਤ 1937)

ਆਜ਼ਾਦ ਹਿੰਦ ਫ਼ੌਜ

ਸੋਧੋ
 
ਸੁਭਾਸ਼ ਚੰਦਰ ਬੋਸ, ਟੋਕੀਓ, 1943

20 ਜੂਨ, 1940 ਨੂੰ ਸੁਭਾਸ਼ ਚੰਦਰ ਬੋਸ ਨੇ ਵੀਰ ਸਾਵਰਕਰ ਨਾਲ ਮੁਲਾਕਾਤ ਕੀਤੀ ਤਾਂ ਨੇਤਾ ਜੀ ਨੂੰ ਉਸ ਤੋਂ ਬਹੁਤ ਪ੍ਰੇਰਨਾ ਮਿਲੀ। 16 ਜਨਵਰੀ, 1941 ਦੀ ਰਾਤ ਨੂੰ ਭੇਸ ਬਦਲ ਕੇ ਕਲਕੱਤੇ ਤੋਂ ਪਿਸ਼ਾਵਰ ਚਲੇ ਗਏ। ਉਥੇ ਉਹ ਕਾਬਲ ਅਤੇ ਜਰਮਨੀ ਗਏ। ਨੇਤਾ ਜੀ ਨੇ ਭਾਰਤ ਆਜ਼ਾਦ ਕਰਾਉਣ ਲਈ ਆਜ਼ਾਦ ਹਿੰਦ ਫ਼ੌਜ ਦਾ ਪੁਨਰਗਠਨ ਕੀਤਾ ਤੇ 21 ਅਕਤੂਬਰ, 1943 ਨੂੰ ਆਜ਼ਾਦ ਹਿੰਦ ਫ਼ੌਜ ਨੂੰ ਆਰਜ਼ੀ ਹਕੂਮਤ ਦਾ ਐਲਾਨ ਦਿੱਤਾ। ਆਜ਼ਾਦ ਹਿੰਦ ਫ਼ੌਜ ਦਾ ਨਾਅਰਾ ਸੀ 'ਦਿੱਲੀ ਚਲੋ'। 30 ਦਸੰਬਰ, 1943 ਨੂੰ ਨੇਤਾ ਜੀ ਨੇ ਸੁਤੰਤਰ ਭਾਰਤ ਦਾ ਝੰਡਾ ਝੁਲਾ ਦਿੱਤਾ।[ਹਵਾਲਾ ਲੋੜੀਂਦਾ]

ਸੁਭਾਸ਼ ਚੰਦਰ ਬੋਸ 18 ਅਗਸਤ, 1945 ਨੂੰ ਹਵਾਈ ਜਹਾਜ਼ ਦੁਆਰਾ ਫਾਰਮੂਸਾ ਵਿਖੇ ਪਹੁੰਚੇ ਅਤੇ ਉਥੇ ਉਸ ਨੂੰ ਕੁਝ ਸਮੇਂ ਠਹਿਰਨਾ ਪਿਆ। ਉਥੇ ਤਾਈਹੂਕ ਹਵਾਈ ਅੱਡੇ 'ਤੇ ਹਵਾਈ ਜਹਾਜ਼ ਦੇ ਉਡਾਨ ਭਰਨ ਸਮੇਂ ਜਹਾਜ਼ ਨੂੰ ਅੱਗ ਲੱਗ ਗਈ ਤੇ ਨੇਤਾ ਜੀ ਬੁਰੀ ਤਰ੍ਹਾਂ ਝੁਲਸ ਗਏ ਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ[ਹਵਾਲਾ ਲੋੜੀਂਦਾ]

ਹਵਾਲੇ

ਸੋਧੋ
  1. Bayly & Harper 2007, p. 2.
  2. 2.0 2.1 Metcalf & Metcalf 2012, p. 210.
  3. 3.0 3.1 Kulke & Rothermund 2004, p. 311.
  4. 4.0 4.1 Hayes 2011, p. 165.
  5. Stein 2010, pp. 345.
  6. Gordon 1990, pp. 459–460.
  7. Stein 2010, pp. 305,325.
  8. Low 2002, p. 297.
  9. Low 2002, p. 313.

teri to