ਲੋਕਾਂ ਦੀ ਮੌਤ

ਦੂਸਰਾ ਚੀਨ-ਜਾਪਾਨ ਯੁੱਧ ਜਾਪਾਨ ਦੀ ਸਾਮਰਾਜਵਾਦੀ ਲਾਲਸਾ ਕਾਰਨ ਸੰਨ 1937 ਵਿੱਚ ਇਹ ਯੁੱਧ ਸ਼ੁਰੂ ਹੋਇਆ। ਪਹਿਲੀ ਸੰਸਾਰ ਜੰਗ ਮਗਰੋਂ ਜਾਪਾਨ ਸੰਪੂਰਨ ਸੰਸਾਰ ਦੀ ਇਕ ਮਹਾਂ-ਸ਼ਕਤੀ ਬਣ ਗਿਆ ਸੀ। ਉਸ ਨੇ ਆਪਣੀ ਸਾਮਰਾਜਵਾਦੀ ਨੀਤੀ ਨੂੰ ਖੁਲ੍ਹੇ ਰੂਪ ਵਿੱਚ ਅਪਨਾਉਣਾ ਸ਼ੁਰੂ ਕਰ ਦਿਤਾ। ਉਸ ਨੇ ਕੋਰੀਆ ਅਤੇ ਫਾਰਮੋਸਾ ਤੇ ਆਪਣਾ ਅਧਿਕਾਰ ਕਰ ਲਿਆ। ਸੰਨ 1931 ਵਿੱਚ ਸੰਯੁਕਤ ਰਾਸ਼ਟਰ ਦੀ ਪ੍ਰਵਾਹ ਕਰੇ ਬਿਨਾ ਹੀ ਮਨਚੁਰੀਆ 'ਤੇ ਹਮਲਾ ਕਰ ਦਿਤਾ ਅਤੇ ਆਪਣੀ ਰਾਜ ਸਥਾਪਿਤ ਕਰ ਲਿਆ। ਇਸ ਮਗਰੋਂ ਉਸ ਨੇ ਚੀਨ ਅਤੇ ਮੰਗੋਲੀਆ 'ਤੇ ਅਧਿਕਾਰ ਕਰਨ ਦੀ ਯੋਜਨਾ ਬਣਾਈ। ਜਾਪਾਨ ਉਦਯੋਗਿਕ ਖੇਤਰ ਵਿਚ ਸ਼ਾਨਦਾਰ ਉੱਨਤੀ ਕਰ ਚੁੱਕਾ ਸੀ, ਜਿਸ ਦੇ ਨਤੀਜੇ ਵਜੋਂ ਪੂੰਜੀਵਾਦ ਨੇ ਵਿਕਾਸ ਦੀ ਅੰਤਿਮ ਸੀਮਾ ਨੂੰ ਪਾਰ ਕਰਕੇ ਸਾਮਰਾਜ ਵਲ ਵਧਣਾ ਆਰੰਭ ਕਰ ਦਿੱਤਾ। ਜਾਪਾਨੀ ਪ੍ਰਧਾਨ ਮੰਤਰੀ ਨੇ ਘੋਸ਼ਣਾ ਕੀਤੀ ਕਿ ਸੰਸਾਰ ਉੱਤੇ ਪ੍ਰਾਪਤ ਕਰਨ ਲਈ ਚੀਨ ਉੱਤੇ ਜਿੱਤ ਪ੍ਰਾਪਤ ਕਰਨੀ ਹੋਵੇਗੀ। ਜਾਪਾਨ ਨੇ ਚੀਨ ਦੀ ਅੰਦਰੂਨੀ ਸ਼ਕਤੀ ਨੂੰ ਨਸ਼ਟ ਕਰਨ ਲਈ ਘਰੇਲੂ-ਯੁੱਧ ਦੀ ਅੱਗ ਫੈਲਾਉਣ ਦਾ ਯਤਨ ਕੀਤਾ ਪਰ ਅਸਫਲ ਰਿਹਾ। ਸੰਨ 1931 ਵਿੱਚ ਚੀਨੀ ਸੈਨਿਕਾਂ ਅਤੇ ਜਾਪਾਨੀ ਰੇਲ ਗਾਰਵਾਂ ਵਿੱਚ ਝਗੜਾ ਹੋਣ ਤੇ ਜਾਪਾਨ ਨੂੰ ਬਹਾਨਾ ਮਿਲ ਗਿਆ ਜਿਸ ਦੇ ਫਲਸਰੂਪ ਜਾਪਾਨ ਨੇ ਚੀਨ ਉੱਤੇ ਹਮਲਾ ਕਰਕੇ ਮੁਕਦਨ ਅਤੇ ਚਾਨ-ਚੁਨ ਤੇ ਕਬਜ਼ਾ ਕਰ ਲਿਆ। ਚੀਨ-ਜਾਪਾਨ ਯੁੁੱਧ ਜਾਪਾਨ ਦੀ ਸਾਮਰਾਜਵਾਦੀ ਭੁੱਖ ਦਾ ਨਤੀਜਾ ਸੀ, ਫਿਰ ਵੀ ਇਹ ਯੁੱਧ ਦੁਰ-ਪੂਰਬ ਦੇ ਇਤਿਹਾਸ ਦੀ ਸਭ ਤੋਂ ਵੱਧ ਮਹੱਤਵਪੂਰਨ ਘਟਨਾ ਸੀ।