ਜਾਰਜ ਬਰਨਾਰਡ ਸ਼ਾ (26 ਜੁਲਾਈ 1856 – 2 ਨਵੰਬਰ 1950) ਇੱਕ ਆਇਰਿਸ਼ ਨਾਟਕਕਾਰ ਅਤੇ ਲੰਦਨ ਸਕੂਲ ਆਫ਼ ਇਕਨੋਮਿਕਸ ਦੇ ਬਾਨੀਆਂ ਵਿੱਚੋਂ ਇੱਕ ਸੀ। ਭਾਵੇਂ ਉਨ੍ਹਾਂ ਦੀਆਂ ਪਹਿਲੀਆਂ ਲਾਹੇਵੰਦ ਰਚਨਾਵਾਂ ਸੰਗੀਤ ਅਤੇ ਸਾਹਿਤ ਆਲੋਚਨਾ ਨਾਲ ਸੰਬੰਧਿਤ ਸਨ, ਅਤੇ ਇਸ ਖੇਤਰ ਵਿੱਚ ਉਨ੍ਹਾਂ ਨੇ ਜਰਨਲਿਜਮ ਦੇ ਅਨੇਕ ਕਮਾਲ ਦਿਖਾਏ, ਉਹਨਾਂ ਦਾ ਮੁੱਖ ਟੈਲੇਂਟ ਨਾਟਕ ਲਈ ਸੀ, ਅਤੇ ਉਨ੍ਹਾਂ ਨੇ 60 ਤੋਂ ਵਧ ਨਾਟਕ ਲਿਖੇ। ਇਲਾਵਾ ਉਹ ਨਿਬੰਧਕਾਰ, ਨਾਵਲਕਾਰ ਅਤੇ ਕਹਾਣੀਕਾਰ ਸਨ। ਉਨ੍ਹਾਂ ਦੀਆਂ ਲਗਪਗ ਸਾਰੀਆਂ ਲਿਖਤਾਂ ਸਮਾਜੀ ਮਸਲਿਆਂ ਨੂੰ ਮੁਖਾਤਿਬ ਹਨ,ਔਰ ਇਨ੍ਹਾਂ ਵਿੱਚ ਇੱਕ ਹਾਸਰਸੀ ਰਗ ਹੈ ਜਿਹੜੀ ਉਨ੍ਹਾਂ ਦੇ ਗੰਭੀਰ ਥੀਮਾਂ ਨੂੰ ਹੋਰ ਵੀ ਸਵਾਦਲਾ ਬਣਾ ਦਿੰਦੀ ਹੈ। ਬਰਨਾਰਡ ਸ਼ਾਅ ਦਾ ਜਨਮ 26 ਜੁਲਾਈ 1856 ਨੂੰ ਆਇਰਲੈਂਡ ਵਿੱਚ ਸਿੰਜ ਸਟ੍ਰੀਟ ਡਬਲਿਨ ਵਿਖੇ ਹੋਇਆ ਸੀ।