ਵਿਕੀਪੀਡੀਆ:ਚੁਣਿਆ ਹੋਇਆ ਲੇਖ/27 ਅਗਸਤ
ਡੋਕਲਾਮ ਪਠਾਰ ਚੁੰਬੀ ਘਾਟੀ ਦਾ ਹੀ ਹਿੱਸਾ ਹੈ। ਡੋਕਾਲਾ ਪਠਾਰ ਨਾਥੂਲਾ ਤੋਂ ਸਿਰਫ਼ ਪੰਦਰਾਂ ਕਿਲੋਮੀਟਰ ਦੂਰ ਹੈ। ਭਾਰਤ ਤੇ ਚੀਨ ਵਿੱਚਕਾਰ ਭੂਟਾਨ ਤੇ ਚੀਨ ਦਾ ਸਰਹੱਦੀ ਵਿਵਾਦ ਹੈ। ਦਰਅਸਲ ਵਿਵਾਦਤ ਖਿੱਤੇ ‘ਤੇ ਭੂਟਾਨ ਤੇ ਚੀਨ ਆਪਣਾ-ਆਪਣਾ ਹੱਕ ਜਤਾਉਂਦੇ ਹਨ। ਡੋਕਾਲਾ ਪਠਾਰ ਤੋਂ ਸਿਰਫ਼ 10-12 ਕਿਲੋਮੀਟਰ ਦੂਰ ਚੀਨ ਦਾ ਸ਼ਹਿਰ ਯਾਡੋਂਗ ਹੈ, ਜੋ ਹਰ ਮੌਸਮ ਵਿੱਚ ਚਾਲੂ ਰਹਿਣ ਵਾਲੀ ਸੜਕ ਨਾਲ ਜੁੜਿਆ ਹੈ। ਭਾਰਤ ਵਿੱਚ ਵੀ ਇਹ ਰਾਏ ਹੈ ਕਿ ਇਹ ਖਿੱਤਾ ਭੂਟਾਨ ਦੇ ਅਧੀਨ ਆਉਂਦਾ ਹੈ। ਇਸ ਨੂੰ ਥਿੰਫੂ ਵੱਲੋਂ ਸਾਸਿਤ ਕੀਤਾ ਜਾਣਾ ਚਾਹੀਦਾ ਹੈ ਪਰ ਅਸਲ ਵਿੱਚ ਇਸ ਨੂੰ ਗੁਪਤ ਰੂਪ ਵਿੱਚ ਬੀਜਿੰਗ ਵੱਲੋਂ ਪ੍ਰਭਾਵਿਤ ਕੀਤਾ ਜਾ ਰਿਹਾ ਹੈ। ਬੀਜਿੰਗ ਦਾ ਥਿੰਫੂ ਨਾਲ ਸਿੱਕਮ ਤੇ ਭੁਟਾਨ ਵਿਚਾਲੇ ਸਥਿਤ ਚੁੰਭੀ ਵਾਦੀ ਵਿੱਚ 89 ਕਿਲੋਮੀਟਰ ਦੇ ਵਰਗਾਕਾਰ ਟੁਕੜਾ ਹੀ ਅਣਸੁਲਝਿਆ ਝਗੜਾ ਹੈ। ਇਸ ਇਲਾਕੇ ਨੂੰ ਭਾਰਤ ਡੋਕਾ ਲਾ, ਭੂਟਾਨ ਡੋਕਲਮ ਪਠਾਰ ਦੇ ਨਾਂ ਨਾਲ ਜਾਣਦਾ ਹੈ ਜਦਕਿ ਚੀਨ ਨੇ ਇਸ ਨੂੰ ਡੋਂਗਲਾਂਗ ਦਾ ਨਾਂ ਦਿੱਤਾ ਹੋਇਆ ਹੈ। ਇਹ ਪਠਾਰ ਭਾਰਤ, ਭੂਟਾਨ ਤੇ ਚੀਨ ਦੇ ਨਾਲੋ ਨਾਲ ਹੁੰਦਾ ਹੋਇਆ ਚੁੰਭੀ ਘਾਟੀ ਤੱਕ ਜਾਂਦਾ ਹੈ। ਭਾਰਤ ਵੱਲੋਂ ਚੀਨ ਨਾਲ ਸਿੱਕਿਮ ਰਾਹੀਂ ਲੱਗਦੀ ਸਰਹੱਦ ਨੂੰ ਮਾਨਤਾ ਹੈ।