ਵਿਕੀਪੀਡੀਆ:ਚੁਣਿਆ ਹੋਇਆ ਲੇਖ/28 ਫ਼ਰਵਰੀ
ਗੁਲਬਰਗ ਸੁਸਾਇਟੀ ਹੱਤਿਆਕਾਂਡ, 2002 ਦੇ ਗੁਜਰਾਤ ਦੰਗਿਆਂ ਦੌਰਾਨ 28 ਫਰਵਰੀ 2002 ਨੂੰ ਵਾਪਰਿਆ ਸੀ। ਜਨੂੰਨੀ ਹਿਦੂ ਭੀੜ ਨੇ ਗੁਲਬਰਗ ਸੁਸਾਇਟੀ ਤੇ ਹਮਲਾ ਬੋਲ ਦਿੱਤਾ ਸੀ। ਗੁਲਬਰਗ ਸੁਸਾਇਟੀ ਅਹਿਮਦਾਬਾਦ ਸ਼ਹਿਰ ਦੇ ਪੂਰਬੀ ਹਿੱਸੇ ਵਿੱਚ ਮੇਧਨੀ ਨਗਰ ਇਲਾਕੇ ’ਚ ਸਥਿਤ ਮੁਸਲਿਮ ਇਲਾਕਾ ਹੈ। ਬਹੁਤੇ ਘਰ ਫੂਕ ਦਿੱਤੇ ਗਏ ਸਨ, ਅਤੇ ਕਾਂਗਰਸ ਦੇ ਇੱਕ ਸਾਬਕਾ ਸੰਸਦ ਮੈਂਬਰ ਅਹਿਸਾਨ ਜਾਫ਼ਰੀ ਸਮੇਤ ਘੱਟ ਤੋਂ ਘੱਟ 35 ਜਣੇ ਜਿੰਦਾ ਜਲਾ ਦਿੱਤੇ ਗਏ ਸਨ। ਜਦਕਿ 31 ਹੋਰ ਲਾਪਤਾ ਸਨ, ਬਾਅਦ ਵਿੱਚ ਉਹ ਵੀ ਮਰੇ ਸਮਝ ਲਏ ਗਏ, ਅਤੇ ਇਸ ਤਰ੍ਹਾਂ ਮੌਤਾਂ ਦੀ ਕੁੱਲ ਗਿਣਤੀ 69 ਹੋ ਗਈ। ਭਾਰਤ ਦੀ ਸੁਪਰੀਮ ਕੋਰਟ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਇਨਸਾਫ਼ ਅਤੇ ਅਮਨ ਲਈ ਨਾਗਰਿਕ, ਵਲੋਂ ਦਾਇਰ ਪਟੀਸ਼ਨ ਤੇ ਗੌਰ ਫਰਮਾਉਂਦਿਆਂ ਮੁੱਖ ਗੁਜਰਾਤ ਮੁਕੱਦਮਿਆਂ ਤੇ ਰੋਕ ਲਗਾ ਦਿੱਤੀ ਸੀ। ਉਨ੍ਹਾਂ ਨੇ ਗੁਜਰਾਤ ਦੇ ਬਾਹਰ ਕੇਸਾਂ ਦਾ ਤਬਾਦਲਾ ਕਰਕੇ ਸੈਂਟਰਲ ਇਨਵੈਸਟੀਗੇਸ਼ਨ ਬਿਊਰੋ ਦੁਆਰਾ ਪੜਤਾਲ ਦੀ ਮੰਗ ਕੀਤੀ ਸੀ। 26 ਮਾਰਚ 2008 ਨੂੰ ਭਾਰਤ ਦੀ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਨੇ ਸੀ.ਬੀ.ਆਈ ਦੇ ਇਕ ਸਾਬਕਾ ਮੁਖੀ, ਆਰ.ਕੇ. ਰਾਘਵਨ ਦੀ ਅਗਵਾਈ ਹੇਠ ਇਕ ਵਿਸ਼ੇਸ਼ ਇਨਵੈਸਟੀਗੇਸ਼ਨ ਟੀਮ (ਐਸ ਆਈ ਟੀ), ਦੇ ਗਠਨ ਕਰਨ ਦੀ ਹਦਾਇਤ ਕੀਤੀ।