ਵਿਕੀਪੀਡੀਆ:ਚੁਣਿਆ ਹੋਇਆ ਲੇਖ/29 ਮਾਰਚ
ਨਿਆਗਰਾ ਝਰਨਾ ਅਮਰੀਕਾ ਅਤੇ ਕੈਨੇਡਾ ਨੂੰ ਪਾਣੀ ਦੀ ਲਕੀਰ ਨਾਲ ਵੱਖ ਕਰਨ ਵਾਲੀ ਇੱਕ ਰਮਣੀਕ ਥਾਂ ਹੈ ਜਿੱਥੇ ਦੁਨੀਆਂ ਭਰ ਤੋਂ ਲੋਕੀਂ ਇੱਕ ਝਲਕ ਪਾਉਣ ਆਉਂਦੇ ਹਨ। ਝਰਨੇ ਕੋਲ ਅੱਖਾਂ ਵਿੱਚ ਬਰਫ਼ ਦੀਆਂ ਕਣੀਆਂ ਵੱਜਦੀਆਂ ਸਨ। ਚਾਰੇ ਪਾਸੇ ਧੁੰਦ ਹੀ ਧੁੰਦ ਸੀ। ਡਿੱਗ ਰਹੇ ਪਾਣੀ ਦਾ ਸ਼ੋਰ ਆਪਣੀ ਤਰ੍ਹਾਂ ਦਾ ਹੀ ਖ਼ੂਬਸੂਰਤ ਨਜ਼ਾਰਾ ਸੀ। ਪਾਣੀ ਦੀਆਂ ਲਹਿਰਾਂ ਦਾ ਸੰਗੀਤ ਅਲੌਕਿਕ ਸੀ। ਨਿਆਗਰਾ ਫਾਲਜ਼ ਅਮਰੀਕਾ ਤੇ ਕੈਨੇਡਾ ਦੀ ਕਈ ਕਿਲੋਮੀਟਰ ਲੰਮੀ ਸਰਹੱਦ ’ਤੇ ਇੱਕ ਪੁਲ ਹੈ। ਨਿਆਗਰਾ ਝਰਨੇ ਦੀ ਕੁੱਲ ਉਚਾਈ 167 ਫੁੱਟ ਜਾਂ 51 ਮੀਟਰ ਹੈ। ਇਸ ਦੇ ਤਿੰਨ ਮੁੱਖ ਝਰਨੇ ਹਨ। 64750 ਘਣ ਫੁੱਟ ਪ੍ਰਤੀ ਸੈਕਿੰਡ ਪਾਣੀ ਡਿਗਦਾ ਹੈ। ਹਜ਼ਾਰਾਂ ਸਾਲ ਪਹਿਲਾਂ ਦੱਖਣੀ ਓਂਟਾਰੀਉ ’ਤੇ ਚਾਰ ਕੁ ਕਿਲੋਮੀਟਰ ਤਕ ਬਰਫ਼ ਦੀ ਤਹਿ ਜੰਮੀ ਹੋਈ ਸੀ ਜੋ ਹੌਲੀ-ਹੌਲੀ ਖੁਰ ਕੇ ਇਸ ਝੀਲ ਦੇ ਰੂਪ ਵਿੱਚ ਪ੍ਰਗਟ ਹੋਈ। ਕੈਨੇਡਾ ਵਾਲੇ ਝਰਨੇ ਦਾ ਰੂਪ ਉਪਰੋਂ ਦੇਖਿਆਂ ਘੋੜੇ ਦੇ ਪੌੜ ਵਰਗਾ ਲੱਗਦਾ ਹੈ ਜਿਸ ਕਾਰਨ ਇਸ ਦਾ ਨਾਂ ਹੀ ਹੌਰਸ ਸ਼ੂ ਫਾਲਸ ਹੈ। ਸਾਹਮਣੇ ਹੀ ਅਮਰੀਕਾ ਨਾਲ ਜੋੜਦਾ ਨਦੀ ’ਤੇ ਬਣਿਆ ਪੁਲ ਦਿਖਾਈ ਦਿਦਾ ਹੈ। ਝਰਨਿਆਂ ਦੇ ਉਪਰ ਸਤਰੰਗੀ ਪੀਂਘ ਬਣਦੀ ਹੈ। ਨਿਆਗਰਾ ਝੀਲ ਵਿੱਚ ਜਿੱਥੇ ਝਰਨੇ ਡਿੱਗਦੇ ਹਨ ਉੱਥੇ ਪਾਣੀ ਦੀ ਧੁੰਦ ਬਣਦੀ ਹੈ। ਝਰਨਿਆਂ ’ਤੇ ਪੈ ਰਹੀਆਂ ਵੱਖ-ਵੱਖ ਰੰਗ ਦੀਆਂ ਰੋਸ਼ਨੀਆਂ ਵੱਖਰਾ ਹੀ ਨਜ਼ਾਰਾ ਪੇਸ਼ ਕਰਦੀ ਹਨ। ਝੀਲ ਓਂਟਾਰੀਉ ਦੇ ਚਲਦੇ ਪਾਣੀਆਂ ਨਾਲ ਨਿਆਗਰਾ ਦਰਿਆ ਇਕਦਮ ਬਹੁਤ ਵੱਡੀ ਛਾਲ ਮਾਰਦਾ ਹੈ। ਇੱਥੇ ਦੋ ਫਾਲਜ਼ ਹਨ। ਦੋਵਾਂ ਵਿੱਚ ਤਿੰਨ ਕੁ ਹਜ਼ਾਰ ਫੁੱਟ ਦਾ ਫਾਸਲਾ ਹੈ। ਇਹ ਪੱਛਮ ਦਾ ਸਭ ਤੋਂ ਵੱਡਾ ਪਣ ਬਿਜਲੀ ਪੈਦਾ ਕਰਨ ਵਾਲਾ ਸਥਾਨ ਹੈ। ਇਹ ਨਿਊਯਾਰਕ ਸੂਬੇ ਦਾ ਸਭ ਤੋਂ ਵੱਡਾ ਬਿਜਲੀ ਪੈਦਾ ਕਰਨ ਵਾਲਾ ਸਥਾਨ ਹੈ।