ਵਿਕੀਪੀਡੀਆ:ਚੁਣਿਆ ਹੋਇਆ ਲੇਖ/3 ਅਗਸਤ
ਅਲੈਗਜ਼ੈਂਡਰ ਇਸਾਏਵਿੱਚ ਸੋਲਜ਼ੇਨਿਤਸਿਨ (11 ਦਸੰਬਰ 1918 - 3 ਅਗਸਤ 2008) ਇੱਕ ਰੂਸੀ, ਬਾਗੀ, ਲੇਖਕ ਅਤੇ ਅੰਦੋਲਨਕਾਰੀ ਸੀ। ਉਸਨੇ 1918 ਤੋਂ 1956 ਤੱਕ ਗੁਲਾਗ ਅਤੇ ਸੋਵੀਅਤ ਸੰਘ ਵਿੱਚ ਜਬਰੀ ਵਗਾਰ ਸ਼ਿਵਿਰ ਪ੍ਰਣਾਲੀ ਬਾਰੇ ਜਾਗਰੂਕਤਾ ਨੂੰ ਵਧਾਉਣ ਵਿੱਚ ਮਦਦ ਕੀਤੀ। ਹਾਲਾਂਕਿ ਉਸ ਦੀਆਂ ਲਿਖਤਾਂ ਨੂੰ ਅਕਸਰ ਦਬਾ ਦਿੱਤਾ ਗਿਆ, ਉਹਨੇ ਅਨੇਕ ਕਿਤਾਬਾਂ ਲਿਖੀਆਂ ਜਿਹਨਾਂ ਵਿੱਚੋਂ ਦੋ ਇਵਾਨ ਦੇਨੀਸੋਵਿੱਚ ਦੇ ਜੀਵਨ ਵਿੱਚ ਇੱਕ ਦਿਨ, ਅਤੇ ਗੁਲਾਗ ਦੀਪਸਮੂਹ ਉਸ ਦੀਆਂ ਦੋ ਸਭ ਤੋਂ ਪ੍ਰਸਿੱਧ ਰਚਨਾਵਾਂ ਹਨ। ਜਿਸ ਨੈਤਿਕ ਬਲ ਨਾਲ ਉਸਨੇ ਰੂਸੀ ਸਾਹਿਤ ਦੀਆਂ ਬੁਨਿਆਦੀ ਪਰੰਪਰਾਵਾਂ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਹੈ ਉਸ ਲਈ ਸੋਲਜ਼ੇਨਿਤਸਿਨ ਨੂੰ 1970 ਵਿੱਚ ਸਾਹਿਤ ਦੇ ਖੇਤਰ ਵਿੱਚ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਉਸ ਨੂੰ 1974 ਵਿੱਚ ਸੋਵੀਅਤ ਸੰਘ ਤੋਂ ਬਾਹਰ ਕਢ ਦਿੱਤਾ ਗਿਆ ਸੀ ਲੇਕਿਨ ਸੋਵੀਅਤ ਪ੍ਰਣਾਲੀ ਢਹਿ ਜਾਣ ਦੇ ਬਾਅਦ 1994 ਵਿੱਚ ਉਹ ਰੂਸ ਪਰਤ ਆਇਆ ਸੀ। ਗੁਲਾਗ ਆਰਕੀਪੇਲਾਗੋ ਸੰਸਾਰ ਪ੍ਰਸਿਧ ਨਾਵਲ ਹੈ ਜਿਸ ਨੇ ਰੂਸ ਦੀਆਂ ਜੇਲਾਂ ਦੀ ਅਸਲ ਦਰਦਨਾਕ ਹਾਲਤ ਪੇਸ਼ ਕੀਤੀ ਹੋਈ ਸੀ। ਇਹ ਨਾਵਲ ਤਿੰਨ ਜਿਲਦਾਂ ਵਿੱਚ 1958 ਅਤੇ 1968 ਦੇ ਸਮੇਂ ਵਿੱਚ ਲਿਖਿਆ ਗਿਆ ਅਤੇ 1973 ਵਿੱਚ ਪੱਛਮ ਵਿੱਚ ਛਪਾਇਆ ਗਿਆ।