ਪਰਸੀ ਬਿਸ਼ ਸ਼ੈਲੇ
ਪਰਸੀ ਬਿਸ਼ ਸ਼ੈਲੇ

ਪਰਸੀ ਬਿਸ਼ ਸ਼ੈਲੇ(4 ਅਗਸਤ 1792 - 8 ਜੁਲਾਈ 1822) ਪ੍ਰਮੁੱਖ ਅੰਗਰੇਜ਼ੀ ਰੋਮਾਂਸਾਵਾਦੀ ਕਵੀਆਂ ਵਿੱਚੋਂ ਇੱਕ ਸਨ ਅਤੇ ਅੰਗਰੇਜ਼ੀ ਭਾਸ਼ਾ ਦੇ ਆਹਲਾਤਰੀਨ ਪ੍ਰਗੀਤਕ ਕਵੀਆਂ ਵਿੱਚੋਂ ਇੱਕ ਮੰਨੇ ਜਾਂਦੇ ਹਨ। ਆਪਣੀ ਕਵਿਤਾ ਵਿੱਚ ਅਤੇ ਰਾਜਨੀਤਕ ਅਤੇ ਸਾਮਾਜਕ ਵਿਚਾਰਾਂ ਪੱਖੋਂ ਵੀ ਕ੍ਰਾਂਤੀਕਾਰੀ ਹੋਣ ਨਾਤੇ ਉਹ ਆਪਣੇ ਜੀਵਨਕਾਲ ਦੇ ਦੌਰਾਨ ਪ੍ਰਸਿੱਧੀ ਹਾਸਲ ਨਹੀ ਕਰ ਸਕੇ ਸਨ ਪਰ ਮੌਤ ਦੇ ਬਾਅਦ ਉਨ੍ਹਾਂ ਦੀ ਪ੍ਰਸਿੱਧੀ ਵਿੱਚ ਤੇਜੀ ਨਾਲ ਵਾਧਾ ਹੋਇਆ। ਸ਼ੈਲੈ ਉਨਾ ਦ੍ਰਿਸ੍ਤੀਵਾਦੀ ਕਵੀਆ ਦੇ ਸਮੂਹ ਵਿਚੋਂ ਇਕ ਸਨ ਜਿਨਾ ਵਿਚ ਲੋਰਡ ਬੈਏਰਨ, ਲੇਹ ਹਨਟ, ਥੋਮਸ ਲਵ ਪੀਕੋਕ ਅਤੇ ਸ਼ੇੱਲੇ ਦੀ ਆਪਣੀ ਪਤਨੀ ਮੇਰੀ ਸ਼ੇੱਲੇ, ਦੀ ਲੇਖਿਕਾ, ਸ਼ਾਮਿਲ ਸਨ।