ਵਿਕੀਪੀਡੀਆ:ਚੁਣਿਆ ਹੋਇਆ ਲੇਖ/4 ਮਈ
ਜਰਨਲ ਮੋਹਨ ਸਿੰਘ (1909–1989) ਭਾਰਤੀ ਸੈਨਾ ਦੇ ਅਧਿਕਾਰੀ ਅਤੇ ਭਾਰਤੀ ਸੁਤੰਤਰਤਾ ਦੇ ਮਹਾਨ ਸੈਨਾਨੀ ਸਨ। ਉਹ ਦੂਜਾ ਵਿਸ਼ਵ ਯੁੱਧ ਦੇ ਸਮੇਂ ਦੱਖਣ-ਪੂਰਬੀ ਏਸ਼ੀਆ ਵਿੱਚ ਪ੍ਰਥਮ ਆਜ਼ਾਦ ਹਿੰਦ ਫੌਜ ਸੰਗਠਿਤ ਕਰਨ ਅਤੇ ਇਸ ਦੀ ਅਗਵਾਈ ਕਰਨ ਲਈ ਪ੍ਰਸਿੱਧ ਹਨ। ਭਾਰਤ ਦੇ ਸੁਤੰਤਰ ਹੋਣ ਤੇ ਰਾਜ ਸਭਾ ਦੇ ਮੈਂਬਰ ਰਹੇ। ਮੋਹਨ ਸਿੰਘ ਦਾ ਜਨਮ ਪਿੰਡ ਉਗੋਕੇ, ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਦੇ ਵਾਸੀ ਪਿਤਾ ਤਾਰਾ ਸਿੰਘ ਅਤੇ ਮਾਤਾ ਹੁਕਮ ਕੌਰ ਦੇ ਘਰ 1909 ਵਿੱਚ ਹੋਇਆ। ਉਸ ਦੇ ਜਨਮ ਤੋਂ 2 ਮਹੀਨੇ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਸੀ ਅਤੇ ਮਾਤਾ ਹੁਕਮ ਕੌਰ ਸਿਆਲਕੋਟ ਜ਼ਿਲ੍ਹੇ ਦੇ ਹੀ ਬਦੀਆਨਾ ਪਿੰਡ ਵਿੱਚ ਰਹਿਣ ਲੱਗ ਪਈ ਸੀ। ਉਥੇ ਹੀ ਮੋਹਨ ਸਿੰਘ ਦਾ ਜਨਮ ਹੋਇਆ ਅਤੇ ੳੁਹ ਵੱਡਾ ਹੋਇਆ। ਉਹ ਦੋ ਵਾਰ ਰਾਜ ਸਭਾ ਦੇ ਮੈਂਬਰ ਬਣੇ। ਜਨਰਲ ਮੋਹਨ ਸਿੰਘ ਨੇ ਭਾਰਤ ਦੀ ਅਾਜ਼ਾਦੀ ਲਈ ਅੰਗਰੇਜ਼ੀ ਸ਼ਾਸਨ ਵਿਰੁੱਧ ਅਾਜ਼ਾਦ ਹਿੰਦ ਫੌ਼ਜ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 1927 ਵਿੱਚ ਉਹ ਹਾਈ ਸਕੂਲ ਪਾਸ ਕਰਨ ਤੋਂ ਬਾਆਦ ਭਾਰਤੀ ਸੈਨਾ ਦੀ ਪੰਜਾਬ ਰੈਜਮੈਂਟ ਦੀ 14ਵੀਂ ਬਟਾਲੀਆਨ ਵਿੱਚ ਭਰਤੀ ਹੋ ਗਿਆ। ਫ਼ਿਰੋਜ਼ਪੁਰ ਵਿੱਚ ਆਪਣੀ ਟਰੇਨਿੰਗ ਤੋਂ ਬਾਅਦ ਰੈਜਮੈਂਟ ਦੀ ਦੂਸਰੀ ਬਟਾਲੀਆਨ ਵਿੱਚ ਉੱਤਰ-ਪੱਛਮੀ ਸਰਹੱਦੀ ਸੂਬੇ ਵਿੱਚ ਤਾਇਨਾਤ ਰਹੇ।