ਵਿਕੀਪੀਡੀਆ:ਚੁਣਿਆ ਹੋਇਆ ਲੇਖ/6 ਜਨਵਰੀ
ਖ਼ਲੀਲ ਜਿਬਰਾਨ (6 ਜਨਵਰੀ 1883 –10 ਅਪਰੈਲ 1931), ਲਿਬਨਾਨੀ ਅਮਰੀਕੀ ਕਲਾਕਾਰ, ਸ਼ਾਇਰ ਅਤੇ ਲੇਖਕ ਸਨ। ਅਮਰੀਕਾ ਵਿਖੇ ਉਸ ਨੇ ਕਲਾ ਦੀ ਤਾਲੀਮ ਦੇ ਬਾਅਦ ਅਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ। ਖ਼ਲੀਲ ਜਿਬਰਾਨ ਆਪਣੀ ਕਿਤਾਬ ਪੈਗੰਬਰ ਦੀ ਵਜ੍ਹਾ ਨਾਲ ਆਲਮੀ ਤੌਰ ਤੇ ਮਸ਼ਹੂਰ ਹੋਏ। ਇਹ ਦਾਰਸ਼ਨਿਕ ਲੇਖਾਂ ਦਾ ਇੱਕ ਸੰਗ੍ਰਹਿ ਹੈ ਅਤੇ ਪਹਿਲਾਂ ਪਹਿਲਾਂ ਇਸ ਦੀ ਤਕੜੀ ਆਲੋਚਨਾ ਹੋਈ ਮਗਰ ਫਿਰ ਇਹ ਕਿਤਾਬ 1930 ਵਿੱਚ ਬੜੀ ਮਸ਼ਹੂਰ ਹੋ ਗਈ, ਅਤੇ ਬਾਅਦ ਨੂੰ 60 ਦੇ ਦਹਾਕੇ ਵਿੱਚ ਇਹ ਸਭ ਤੋਂ ਜ਼ਿਆਦਾ ਪੜ੍ਹੀ ਜਾਣੇ ਵਾਲੀ ਕਿਤਾਬ ਬਣ ਗਈ। ਇਹ ਖ਼ਿਆਲ ਕਿਆ ਜਾਂਦਾ ਹੈ ਕਿ ਜਿਬਰਾਨ ਵਿਲੀਅਮ ਸ਼ੈਕਸਪੀਅਰ ਅਤੇ ਤਾਓਵਾਦ ਦੇ ਬਾਨੀ ਲਾਓ ਜ਼ੇ ਦੇ ਬਾਦ ਤਾਰੀਖ਼ ਵਿੱਚ ਤੀਸਰੇ ਸਭ ਤੋਂ ਜ਼ਿਆਦਾ ਪੜ੍ਹੇ ਜਾਣ ਵਾਲੇ ਸ਼ਾਇਰ ਹਨ। ਜਿਬਰਾਨ ਈਸਾਈ ਬਹੁਗਿਣਤੀ ਵਾਲੇ ਸ਼ਹਿਰ ਬਸ਼ਾਰੀ ਵਿੱਚ ਪੈਦਾ ਹੋਏ। ਗ਼ੁਰਬਤ ਦੀ ਵਜ੍ਹਾ ਨਾਲ ਜਿਬਰਾਨ ਨੇ ਸਕੂਲ ਜਾਂ ਮਦਰਸੇ ਤੋਂ ਮੁਢਲੀ ਪੜ੍ਹਾਈ ਹਾਸਲ ਨਹੀਂ ਕੀਤੀ। ਉਨ੍ਹਾਂ ਨੇ ਅਰਬੀ ਅਤੇ ਸ਼ਾਮੀ ਜ਼ਬਾਨ ਵਿੱਚ ਬਾਈਬਲ ਦਾ ਮੁਤਾਲਿਆ ਕੀਤਾ ਅਤੇ ਤਫ਼ਸੀਰ ਪੜ੍ਹੀ। 1891 ਦੇ ਦੌਰ ਵਿੱਚ ਜਿਬਰਾਨ ਦੇ ਪਿਤਾ ਦੇ ਖਿਲਾਫ਼ ਜਨਤਕ ਸ਼ਿਕਾਇਤਾਂ ਦਾ ਅੰਬਾਰ ਲੱਗ ਗਿਆ ਅਤੇ ਰਿਆਸਤ ਨੂੰ ਉਨ੍ਹਾਂ ਨੂੰ ਮੁਅੱਤਲ ਕਰਨਾ ਪਿਆ ਅਤੇ ਨਾਲ ਹੀ ਉਨ੍ਹਾਂ ਦੀ ਆਪਣੇ ਅਮਲੇ ਸਮੇਤ ਜਾਂਚ ਪੜਤਾਲ ਦੇ ਅਮਲ ਵਿੱਚੋਂ ਗੁਜਰਨਾ ਪਿਆ।ਜਿਬਰਾਨ ਦੇ ਬਾਪ ਕ਼ੈਦ ਕਰ ਲਏ ਗਏ। ਅਤੇ ਉਨ੍ਹਾਂ ਦੀ ਖ਼ਾਨਦਾਨੀ ਜਾਇਦਾਦ ਸਰਕਾਰ ਨੇ ਜ਼ਬਤ ਕਰ ਲਈ ਗਈ। ਇਸ ਵਜ੍ਹਾ ਨਾਲ ਕਾਮਿਲ ਅਤੇ ਜਿਬਰਾਨ ਨੇ ਅਮਰੀਕਾ ਪਰਵਾਸ ਦਾ ਫੈਸਲਾ ਕੀਤਾ ਜਿੱਥੇ ਕਾਮਿਲਾ ਦੇ ਭਰਾ ਦੀ ਰਿਹਾਇਸ਼ ਸੀ। ਭਾਵੇਂ ਜਿਬਰਾਨ ਦੇ ਬਾਪ ਨੂੰ 1894 ਵਿੱਚ ਰਿਹਾ ਕਰ ਦਿੱਤਾ ਗਿਆ ਮਗਰ ਕਮਿਲਾ ਨੇ ਜਾਣ ਦਾ ਫੈਸਲਾ ਤਰਕ ਨਾ ਕੀਤਾ ਅਤੇ 25 ਜੂਨ 1895 ਨੂੰ ਖ਼ਲੀਲ, ਉਸਦੀਆਂ ਭੈਣਾਂ ਮਾਰਿਆਨਾ ਅਤੇ ਸੁਲਤਾਨਾ, ਉਸਦੇ ਮਤਰੇਏ ਭਰਾ ਪੀਟਰ ਨੂੰ ਲੈ ਕੇ ਨਿਊਯਾਰਕ ਲਈ ਰਵਾਨਾ ਹੋ ਗਈ।