ਵਿਕੀਪੀਡੀਆ:ਚੁਣਿਆ ਹੋਇਆ ਲੇਖ/7 ਜਨਵਰੀ
ਬਿਮਲ ਰਾਏ (12 ਜੁਲਾਈ 1909 - 7 ਜਨਵਰੀ 1966) ਹਿੰਦੀ ਫਿਲਮਾਂ ਦੇ ਇੱਕ ਮਹਾਨ ਫਿਲਮ ਨਿਰਦੇਸ਼ਕ ਸਨ। ਹਿੰਦੀ ਸਿਨੇਮਾ ਵਿੱਚ ਪ੍ਰਚੱਲਤ ਯਥਾਰਥਵਾਦੀ ਅਤੇ ਕਮਰਸ਼ੀਅਲ ਧਾਰਾਵਾਂ ਦੇ ਵਿੱਚ ਦੀ ਦੂਰੀ ਨੂੰ ਮੇਲਦੇ ਹੋਏ ਲੋਕਾਂ ਨੂੰ ਖਿਚ ਪਾਉਣ ਵਾਲੀਆਂ ਫਿਲਮਾਂ ਬਣਾਉਣ ਵਾਲੇ ਬਿਮਲ ਰਾਏ ਬੇਹੱਦ ਸੰਵੇਦਨਸ਼ੀਲ ਅਤੇ ਮੌਲਕ ਫ਼ਿਲਮਕਾਰ ਸਨ। ਬਿਮਲ ਰਾਏ ਦਾ ਨਾਮ ਆਉਂਦੇ ਹੀ ਸਾਡੇ ਮਨ ਵਿੱਚ ਸਾਮਾਜਕ ਫਿਲਮਾਂ ਦਾ ਤਾਣਾ-ਬਾਣਾ ਅੱਖਾਂ ਦੇ ਸਾਹਮਣੇ ਘੁੰਮਣ ਲੱਗਦਾ ਹੈ। ਉਨ੍ਹਾਂ ਦੀਆਂ ਫਿਲਮਾਂ ਮਧ ਵਰਗ ਅਤੇ ਗਰੀਬੀ ਵਿੱਚ ਜੀਵਨ ਜੀ ਰਹੇ ਸਮਾਜ ਦਾ ਸ਼ੀਸ਼ਾ ਸੀ। 'ਉਸਨੇ ਕਹਾ ਥਾ', 'ਪਰਖ', ਕਾਬਲੀਵਾਲਾ, ਦੋ ਬੀਘਾ ਜ਼ਮੀਨ, ਬੰਦਿਨੀ, 'ਸੁਜਾਤਾ' ਜਾਂ ਫਿਰ 'ਮਧੂਮਤੀ' ਸਾਰੀਆਂ ਇੱਕ ਤੋਂ ਵਧਕੇ ਇੱਕ ਫ਼ਿਲਮਾਂ ਉਨ੍ਹਾਂ ਨੇ ਫਿਲਮ ਇੰਡਸਟਰੀ ਨੂੰ ਦਿੱਤੀਆਂ ਹਨ। 'ਦੋ ਬੀਘਾ ਜ਼ਮੀਨ' ਉਨ੍ਹਾਂ ਨੇ ਇਤਾਲਵੀ ਫ਼ਿਲਮ 'ਬਾਈਸਾਈਕਲ ਚੋਰ' ਦੇਖਣ ਤੋਂ ਬਾਅਦ ਬਣਾਈ। 1959 ਵਿੱਚ ਉਹ ਪਹਿਲੇ ਮਾਸਕੋ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਦੇ ਜਿਊਰੀ ਮੈਂਬਰ ਸਨ। ਇਸ ਫ਼ਿਲਮ ਦੇ ਹੀਰੋ ਮਸ਼ਹੂਰ ਗਾਇਕ ਕੁੰਦਨ ਲਾਲ਼ ਸਹਿਗਲ ਸਨ। ਇਸ ਦੇ ਬਾਦ ਬਿਮਲ ਰਾਏ ਨੇ ਅਧੀ ਦਰਜਨ ਤੋਂ ਵਧ ਬੰਗਲਾ ਫ਼ਿਲਮਾਂ ਵਿੱਚ ਬਤੌਰ ਸਹਾਇਕ ਨਿਰਦੇਸ਼ਕ ਅਤੇ ਫੇਰ ਨਿਰਦੇਸ਼ਕ ਦੇ ਤੌਰ ਤੇ ਕੰਮ ਕੀਤਾ। 1950 ਵਿੱਚ ਉਹ ਮੁੰਬਈ ਚਲੇ ਆਏ ਅਤੇ ਹਿੰਦੀ ਫ਼ਿਲਮਾਂ ਨਿਰਦੇਸ਼ਨ ਸ਼ੁਰੂ ਕੀਤਾ। ਉਨ੍ਹਾਂ ਨੇ ਆਪਣੀ ਕੰਪਨੀ ਬਿਮਲ ਰਾਏ ਪ੍ਰੋਡਕਸ਼ਨ ਦੀ ਬੁਨਿਆਦ ਰੱਖੀ। ਬਾਦ ਵਿੱਚ ਉਨ੍ਹਾਂ ਨੇ ਫਿਰ ਫ਼ਿਲਮ ਦੇਵਦਾਸ ਬਣਾਈ ਜਿਸ ਵਿੱਚ ਦਲੀਪ ਕੁਮਾਰ ਨੂੰ ਬਤੌਰ ਹੀਰੋ ਲਿਆ।