ਵਿਕੀਪੀਡੀਆ:ਚੁਣਿਆ ਹੋਇਆ ਲੇਖ/7 ਫ਼ਰਵਰੀ

ਲਾਰਡ ਬਾਇਰਨ
ਲਾਰਡ ਬਾਇਰਨ

ਜਾਰਜ ਗੋਰਡਨ ਬਾਇਰਨ, (22 ਜਨਵਰੀ 1788 – 19 ਅਪਰੈਲ 1824) ਐਂਗਲੋ ਸਕਾਟਿਸ਼ ਕਵੀ ਅਤੇ ਰੋਮਾਂਸਵਾਦੀ ਲਹਿਰ ਦੀ ਮੋਹਰਲੀ ਹਸਤੀ ਸੀ। 7 ਫ਼ਰਵਰੀ, 1812 ਲਾਰਡ ਬਾਇਰਨ ਨੇ ਹਾਊਸ ਆਫ਼ ਲਾਰਡਜ਼ ਵਿਚ ਪਹਿਲਾ ਲੈਕਚਰ ਕੀਤਾ।ਉਸ ਦੀਆਂ ਮਸ਼ਹੂਰ ਲਿਖਤਾਂ ਵਿੱਚ ਲੰਮੀਆਂ ਬਿਰਤਾਂਤਕ ਕਵਿਤਾਵਾਂ ਵਿੱਚ ਡਾਨ ਜੁਆਨ, ਚਾਇਲਡ ਹੈਰੋਲਡ'ਜ ਪਿਲਗ੍ਰਿਮੇਜ,ਅਤੇ ਛੋਟਾ ਗੀਤ ਸ਼ੀ ਵਾਕਸ ਇਨ ਬਿਊਟੀ ਸ਼ਾਮਲ ਹਨ। ਉਸਨੂੰ ਬ੍ਰਿਟੇਨ ਦੇ ਮਹਾਨਤਮ ਕਵੀਆਂ ਵਿੱਚ ਗਿਣਿਆ ਜਾਂਦਾ ਹੈ ਅਤੇ ਅੱਜ ਵੀ ਉਸ ਦੇ ਬਹੁਤ ਪਾਠਕ ਹਨ ਅਤੇ ਉਸ ਦਾ ਉਨ੍ਹਾਂ ਉੱਤੇ ਜਬਰਦਸਤ ਪ੍ਰਭਾਵ ਹੈ। ਉਹ ਗ੍ਰੀਕ ਆਜ਼ਾਦੀ ਸੰਗਰਾਮ ਵਿੱਚ ਓਟੋਮਾਨ ਸਲਤਨਤ ਦੇ ਖਿਲਾਫ਼ ਲੜਨ ਲਈ ਗ੍ਰੀਸ ਚਲਿਆ ਗਿਆ, ਜਿਸ ਕਰ ਕੇ ਗ੍ਰੀਕ ਲੋਕ ਉਸਨੂੰ ਆਪਣੇ ਕੌਮੀ ਨਾਇਕ ਵਜੋਂ ਪੂਜਦੇ ਹਨ। ਮੇਨ ਅਨੁਸਾਰ ਬਾਇਰਨ ਦਾ ਜਨਮ 22 ਜਨਵਰੀ 1788 ਨੂੰ ਲੰਦਨ ਵਿੱਚ 24 ਹੋਲਸ ਸਟਰੀਟ ਵਿੱਚ ਹੋਇਆ ਸੀ। ਐਪਰ, ਆਪਣੀਆਂ ਯਾਦਾਂ ਵਿੱਚ ਆਰ ਸੀ ਡਾਲਾਸ ਕਹਿੰਦਾ ਹੈ ਕਿ ਬਾਇਰਨ ਦਾ ਜਨਮ ਡੋਵਰ ਵਿੱਚ ਹੋਇਆ ਸੀ। ਉਸ ਦੇ ਪਿਤਾ ਜਾਨ ਬਾਇਰਨ ਫੌਜ ਦੇ ਕਪਤਾਨ ਅਤੇ ਬਹੁਤ ਹੀ ਦੁਰਾਚਾਰੀ ਸਨ। ਉਸ ਦੀ ਮਾਤਾ ਕੈਥਰੀਨ ਗੌਰਡਨ ਐਵਰਡੀਨਸ਼ਾਇਰ ਦੀ ਵਾਰਸ ਸੀ। ਉਸ ਦੇ ਪਿਤਾ ਨੇ ਉਸ ਦੀ ਮਾਤਾ ਦੀ ਸਾਰੀ ਜਾਇਦਾਦ ਮੰਦੇ ਕੰਮੀਂ ਲੁਟਾ ਦਿੱਤੀ, ਹਾਲਾਂਕਿ ਉਨ੍ਹਾਂ ਦੀ ਆਪਣੀ ਜਾਇਦਾਦ ਕੁੱਝ ਵੀ ਨਹੀਂ ਸੀ, ਅਤੇ ਉਸ ਦੇ ਪਿਤਾ ਦੇ ਚਾਚੇ ਨੇ, ਜਿਸ ਦੇ ਉਹ ਵਾਰਿਸ ਸਨ, ਪਰਵਾਰ ਦੀ ਸਭ ਜਾਇਦਾਦ ਭੰਗ ਦੇ ਭਾਣੇ ਨਸ਼ਟ ਕਰ ਦਿੱਤੀ। ਬੇਚਾਰੇ ਬਾਇਰਨ ਦੇ ਹੱਥ ਕੁੱਝ ਨਹੀਂ ਲਗਾ। ਉਸ ਦੀ ਸਿੱਖਿਆ ਸਰਵਜਨਿਕ ਪਾਠਸ਼ਾਲਾ ਹੈਰੋਂ ਅਤੇ ਕੈਮਬਰਿਜ ਯੂਨੀਵਰਸਿਟੀ ਵਿੱਚ ਹੋਈ।