ਵਿਕੀਪੀਡੀਆ:ਚੁਣਿਆ ਹੋਇਆ ਲੇਖ/8 ਅਪਰੈਲ
ਮੰਗਲ ਪਾਂਡੇ (19 ਜੁਲਾਈ 1827 - 8 ਅਪਰੈਲ 1857) ਸੰਨ 1857 ਦਾ ਆਜ਼ਾਦੀ ਸੰਗਰਾਮ ਦੇ ਅਗਰਦੂਤ ਸਨ। ਇਹ ਸੰਗਰਾਮ ਪੂਰੇ ਹਿੰਦੂਦਤਾਨ ਦੇ ਜਵਾਨਾਂ ਅਤੇ ਕਿਸਾਨਾਂ ਨੇ ਮਿਲ ਕੇ ਲੜਿਆ ਸੀ। ਇਸਨੂੰ ਬਰਤਾਨਵੀ ਸਾਮਰਾਜ ਦੁਆਰਾ ਦਬਿਆ ਦਿੱਤਾ ਗਿਆ। ਵੀਰਵਰ ਮੰਗਲ ਪਾਂਡੇ ਦਾ ਜਨਮ 19 ਜੁਲਾਈ 1827 ਨੂੰ ਵਰਤਮਾਨ ਉੱਤਰ ਪ੍ਰਦੇਸ਼,ਦੇ ਬਲੀਆ ਜਿਲ੍ਹੇ ਵਿੱਚ ਸਥਿੱਤ ਨਾਗਵਾ ਪਿੰਡ ਵਿੱਚ ਹੋਇਆ ਸੀ। ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਅਰਥਾਤ 1857 ਦੇ ਵਿਦਰੋਹ ਦੀ ਸ਼ੁਰੁਆਤ ਮੰਗਲ ਪਾਂਡੇ ਨਾਲ ਹੋਈ ਜਦੋਂ ਗਾਂ ਅਤੇ ਸੂਅਰ ਦੀ ਚਰਬੀ ਲੱਗੇ ਕਾਰਤੂਸ ਲੈਣ ਤੋਂ ਮਨਾ ਕਰਨ ’ਤੇ ਉਨ੍ਹਾਂ ਨੇ ਵਿਰੋਧ ਜਤਾਇਆ। ਇਸ ਦੇ ਪਰਿਣਾਮ ਸਵਰੂਪ ਉਨ੍ਹਾਂ ਦੇ ਹਥਿਆਰ ਖੌਹ ਲਈ ਜਾਣ ਅਤੇ ਵਰਦੀ ਉਤਾਰ ਲੈਣ ਦਾ ਫੌਜੀ ਹੁਕਮ ਹੋਇਆ। ਮੰਗਲ ਪਾੰਡੇ ਨੇ ਉਸ ਆਦੇਸ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ 29 ਮਾਰਚ ਸੰਨ 1857 ਨੂੰ ਉਨ੍ਹਾਂ ਦੀ ਰਾਈਫਲ ਖੋਹਣ ਲਈ ਅੱਗੇ ਵਧੇ ਅੰਗਰੇਜ ਅਫਸਰ ਮੇਜਰ ਹਿਊਸਨ ਉੱਤੇ ਆਕਾਮਣ ਕਰ ਦਿੱਤਾ। ਇਸਤੋਂ ਬਾਅਦ ਵਿਦਰੋਹੀ ਮੰਗਲ ਪਾਂਡੇ ਨੂੰ ਅੰਗਰੇਜ ਸਿਪਾਹੀਆਂ ਨੇ ਫੜ ਲਿਆ। ਉਨ੍ਹਾਂ ਦੇ ਉੱਤੇ "ਕੋਰਟ ਮਾਰਸ਼ਲ" ਦੁਆਰਾ ਮੁਕੱਦਮਾ ਚਲਾ ਕੇ 6 ਅਪਰੈਲ 1857 ਨੂੰ ਮੌਤ ਦੀ ਸਜਾ ਸੁਣਿਆ ਦਿੱਤੀ ਗਈ। ਕੋਰਟ ਮਾਰਸ਼ਲ ਅਨੁਸਾਰ ਉਨ੍ਹਾਂ ਨੂੰ 18 ਅਪਰੈਲ 1857 ਨੂੰ ਫਾਂਸੀ ਦਿੱਤੀ ਜਾਣੀ ਸੀ, ਬਰਤਾਨਵੀ ਸਰਕਾਰ ਨੇ ਮੰਗਲ ਪਾਂਡੇ ਨੂੰ ਨਿਰਧਾਰਤ ਮਿਤੀ ਤੋਂ ਦਸ ਦਿਨ ਪੂਰਵ ਹੀ 8 ਅਪਰੈਲ ਸੰਨ 1857 ਨੂੰ ਫਾਂਸੀ ਦੇ ਦਿਤੀ।