ਵਿਕੀਪੀਡੀਆ:ਚੁਣਿਆ ਹੋਇਆ ਲੇਖ/8 ਜੂਨ
ਪੈਗੰਬਰ ਮੁਹੰਮਦ ਇਸਲਾਮ ਦਾਂ ਮੌਢੀ ਸਨ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਅਰਬੀ ਮਹੀਨੇ ਰਬੀ-ਉਲ-ਅੱਵਲ ਦੀ 23 ਤਾਰੀਖ ਮੁਤਾਬਿਕ 20 ਅਗਸਤ 570 ਈਸਵੀ ਨੂੰ ਮੱਕਾ-ਮੁਕੱਰਮਾ (ਸਾਊਦੀ ਅਰਬ) ਵਿੱਚ ਹੋਇਆ। ਇਨ੍ਹਾਂ ਨੇ ਇਸਲਾਮ ਧਰਮ ਦਾ ਪਰਿਵਰਤਨ ਕੀਤਾ। ਇਹ ਇਸਲਾਮ ਦੇ ਸਭ ਤੋਂ ਮਹਾਨ ਨਬੀ ਅਤੇ ਆਖਰੀ ਸੰਦੇਸ਼ਵਾਹਕ (ਅਰਬੀ: ਨਬੀ ਜਾਂ ਰਸੂਲ, ਫ਼ਾਰਸੀ: ਪਿਆਮਬਰ) ਮੰਨੇ ਜਾਂਦੇ ਹਨ ਜਿਹਨਾਂ ਨੂੰ ਅੱਲ੍ਹਾ ਨੇ ਫਰਿਸ਼ਤੇ ਜਿਬਰਾਏਲ ਦੁਆਰਾ ਕੁਰਆਨ ਦਾ ਸੁਨੇਹਾ ਦਿੱਤਾ। ਮੁਸਲਮਾਨ ਇਨ੍ਹਾਂ ਦੇ ਲਈ ਪਰਮ ਇੱਜ਼ਤ ਭਾਵ ਰੱਖਦੇ ਹਨ। ਇਹ ਇਸਲਾਮ ਦੇ ਆਖਰੀ ਹੀ ਨਹੀਂ ਸਗੋਂ ਸਭ ਤੋਂ ਸਫ਼ਲ ਕਾਸਿਦ ਵੀ ਮੰਨੇ ਜਾਂਦੇ ਹੈ। ਮੁਹੰਮਦ ਉਹ ਸ਼ਖਸ ਹੈ ਜਿਨ੍ਹਾਂਨੇ ਹਮੇਸ਼ਾ ਸੱਚ ਬੋਲਿਆ ਅਤੇ ਸੱਚ ਦਾ ਨਾਲ ਦਿੱਤਾ। ਆਪ ਸੰਸਾਰ ਦੇ ਧਰਮਾਂ ਦੀਆਂ ਸਾਰੀਆਂ ਮਹਾਨ ਸ਼ਖ਼ਸੀਅਤਾਂ ਵਿਚੋਂ ਸਭ ਤੋਂ ਵੱਧ ਸਫਲ ਕ੍ਰਾਂਤੀਕਾਰੀ ਸਨ। ਹਜ਼ਰਤ ਮੁਹੰਮਦ ਸਲ. ਸ਼ਾਹਿਦ ਅਖ਼ਲਾਕ ਦੇ ਮਾਲਕ, ਹੁਕਮ ਮੰਨਣ ਵਾਲਿਆਂ ਨੂੰ ਖੁਸ਼ਖਬਰੀ ਸੁਣਾਉਣ ਵਾਲੇ ਅਤੇ ਹੁਕਮ ਨਾ ਮੰਨਣ ਵਾਲਿਆਂ ਨੂੰ ਡਰਾਉਣ ਵਾਲੇ ਸਨ। ਆਪ ਹਮੇਸ਼ਾ ਬੋਰੀ ਦੇ ਬਿਸਤਰ ਉੱਤੇ ਸੌਾਦੇ। ਬਿਨਾਂ ਕਿਸੇ ਫ਼ਰਕ ਤੋਂ ਗਰੀਬਾਂ, ਯਤੀਮਾਂ ਨਾਲ ਹੱਸ ਕੇ ਮਿਲਦੇ। ਜੇਕਰ ਕੋਈ ਦੁਸ਼ਮਣ ਵੀ ਬਿਮਾਰ ਹੋ ਜਾਂਦਾ ਤਾਂ ਉਸ ਦੀ ਖ਼ਬਰ ਲੈਣ ਜਾਂਦੇ। ਆਪ ਦਾ 63 ਸਾਲ ਦੀ ਉਮਰ ਵਿੱਚ 12 ਰਬੀ-ਉਲ-ਅੱਵਲ ਮੁਤਾਬਿਕ 8 ਜੂਨ 632 ਈਸਵੀ ਨੂੰ ਸਾਊਦੀ ਅਰਬ ਦੇ ਸ਼ਹਿਰ ਮਦੀਨਾ ਮੁਨੱਵਰਾ 'ਚ ਦਿਹਾਂਤ ਹੋਇਆ ਤਾਂ ਪੂਰਾ ਅਰਬ ਇੱਕ ਰੱਬ ਨੂੰ ਮੰਨਣ ਵਾਲਾ ਬਣ ਚੁੱਕਿਆ ਸੀ।