ਵਿਕੀਪੀਡੀਆ:ਚੁਣਿਆ ਹੋਇਆ ਲੇਖ/9 ਮਈ
ਮਾਊਂਟ ਐਵਰੈਸਟ (ਨੇਪਾਲੀ: सगरमाथा) ਧਰਤੀ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਹੈ ਜੋ ਸਮੁੰਦਰੀ ਤਲ ਤੋਂ 8,848 ਮੀਟਰ (ਜਾਂ 29,029 ਫੁੱਟ) ਉੱਚੀ ਹੈ। ਇਹ ਨੇਪਾਲ ਵਿੱਚ ਤਿੱਬਤ (ਚੀਨ) ਨਾਲ਼ ਲੱਗਦੀ ਹੱਦ ’ਤੇ ਦੁਨੀਆਂ ਦੀ ਸਭ ਤੋਂ ਉੱਚੀ ਪਰਬਤ ਲੜੀ ਹਿਮਾਲਿਆ ਵਿੱਚ ਸਥਿੱਤ ਹੈ। 1865 ਤੱਕ ਅੰਗਰੇਜ਼ ਇਸਨੂੰ ਪੀਕ ਐਕਸ ਵੀ (Peak XV) ਆਖਦੇ ਸਨ ਜਦੋਂ ਬਰਤਾਨਵੀ ਭਾਰਤ ਦੇ ਇੱਕ ਅੰਗਰੇਜ਼ ਅਫ਼ਸਰ ਸਰ ਜਾਰਜ ਐਵਰੈਸਟ ਦੇ ਨਾਮ ’ਤੇ ਇਸ ਦਾ ਨਾਂ ਮਾਊਂਟ ਐਵਰੈਸਟ ਰੱਖਿਆ ਗਿਆ ਜੋ 1830 ਤੋਂ 1843 ਤੱਕ ਬਰਤਾਨਵੀ ਭਾਰਤ ਵਿੱਚ ਅਫ਼ਸਰ ਰਿਹਾ।