ਵਿਕੀਪੀਡੀਆ:ਚੁਣੀ ਹੋਈ ਤਸਵੀਰ/5 ਫ਼ਰਵਰੀ
ਚੁਣੀਆਂ ਹੋਈਆਂ ਤਸਵੀਰਾਂ ਵਿਕੀਪੀਡੀਆ ਦੇ ਸੰਪਾਦਕਾਂ ਦੁਆਰਾ ਚੁਣੀਆਂ ਗਈਆਂ ਬਿਹਤਰੀਨ ਤਸਵੀਰਾਂ ਹਨ। ਇੱਥੇ ਚੁਣੇ ਜਾਣ ਤੋਂ ਪਹਿਲਾਂ ਇਹ ਤਸਵੀਰਾਂ ਵਿਕੀਪੀਡੀਆ:ਚੁਣੀ ਹੋਈ ਤਸਵੀਰ/ਉਮੀਦਵਾਰ ਵਾਲੇ ਸਫ਼ੇ ਤੇ ਤਸਵੀਰ ਜਰੂਰਤਾਂ ਦੀ ਕਸਵੱਟੀ ਤੇ ਪਰਖੀਆਂ ਜਾਂਦੀਆਂ ਹਨ।
ਬਜਵਾੜਾ ਕਿਲਾ ਭਾਰਤ ਦੇ ਪੰਜਾਬ ਰਾਜ ਦੇ ਹੁਸ਼ਿਆਰਪੁਰ ਜਿਲੇ ਦੇ ਬਜਵਾੜਾ ਪਿੰਡ ਵਿੱਚ ਪੈਂਦਾ ਹੈ। ਇਹ ਮਾਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੂਸਰੀ ਪਤਨੀ ਮਾਤਾ ਸੁੰਦਰੀ ਦਾ ਜਨਮ ਸਥਾਨ ਹੈ ।ਬਜਵਾੜਾ ਸ਼ਹਿਰ ਪ੍ਰਸਿੱਧ ਸੰਗੀਤ ਕਲਾਕਾਰ ਬੈਜੂ ਬਾਵਰਾ ਵਲੋਂ ਵਸਾਇਆ ਗਿਆ ਸੀ। ਇਹ ਉਹ ਥਾਂ ਹੈ ਜਿਥੋਂ ਪਠਾਣ ਪਹਾੜੀ ਰਾਜਿਆਂ ਤੇ ਨਿਗਰਾਨੀ ਰਖਦੇ ਸਨ । ਰਾਜਾ ਸੰਸਾਰ ਚੰਦ ਨੇ ਇਥੇ ਇੱਕ ਕਿਲਾ ਬਣਵਾਇਆ ਜਿਸਨੂੰ ਬਜਵਾੜਾ ਦਾ ਕਿਲਾ ਕਿਹਾ ਜਾਣ ਲੱਗਿਆ। ਬਾਅਦ ਵਿੱਚ ਇਹ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਆ ਗਿਆ।
ਤਸਵੀਰ: commons:Harvinder Chandigarh