ਵਿਕੀਪੀਡੀਆ:ਫਾਟਕ:ਸਮਾਜ


ਫਰਮਾ:ਮੁੱਖ ਸਫ਼ਾ ਫਾਟਕ

ਸਮਾਜ (society): ਭਰਤੀ ਦੀ ਇੱਕ ਪ੍ਰਨਾਲੀ, ਕਦਰਾਂ ਅਤੇ ਉਤਪਾਦਨ ਢੰਗਾਂ ਦਾ ਇੱਕ ਪੀੜ੍ਹੀ ਤੋਂ ਦੂਜੀ ਤੱਕ ਸੰਚਾਰ, ਅਨੁਸ਼ਾਸਨ ਲਾਗੂ ਕਰਨ ਦੇ ਕੁਝ ਸਾਧਨ, ਵਿਅਕਤੀਆਂ ਨੂੰ ਆਪਣੇ ਨਿੱਜੀ ਜਾਂ ਸਮੂਹਿਕ ਹਿਤ ਸਮਾਜ ਦੇ ਸਮੁੱਚੇ ਹਿਤਾਂ ਦੇ ਅਧੀਨ ਕਰਨ ਦੀ ਪ੍ਰੇਰਨਾ। ਮਨੁੱਖੀ ਸਮਾਜ ਦੇ ਕੁਝ ਨਕਸ਼ ਇਹ ਹਨ: ‘‘ਭੂਗੋਲਿਕ ਇਲਾਕਾ’’ (ਜੋ ਜ਼ਰੂਰੀ ਨਹੀਂ ਕਿ ਕੌਮੀ ਹੱਦਾਂ ਨਾਲ ਮੇਲ ਖਾਂਦਾ ਹੋਵੇ), ਇਸ ਵਿੱਚ ਵੱਸੋਂ, ਸਾਂਝਾ ਸੱਭਿਆਚਾਰ ਅਤੇ ਜੀਵਨ ਵਿਧੀ ਅਤੇ ਸਾਪੇਖ ਸੈਧੀਨਤਾ, ਸੁਤੰਤਰ ਅਤੇ ਨਿਰਭਰਤਾ ਵਾਲੀ ਸਮਾਜਿਕ ਪ੍ਰਣਾਲੀ। ਸਭ ਤੋਂ ਵੱਡੀ ਪ੍ਰਨਾਲੀ, ਜਿਸ ਨਾਲ ਲੋਕ ਆਪਣੀ ਪਛਾਣ ਬਣਾਉਂਦੇ ਹੋਣ। ਕਿਸੇ ਸਮਾਜ ਦੇ ਗੁਣਾਂ ਦਾ ਪਤਾ ਉਸ ਦੀਆਂ ਪਰਵਾਰ, ਧਰਮ, ਕਿੱਤਾ ਆਦਿ ਸਾਰੀਆਂ ਸਮਾਜਿਕ ਸੰਸਥਾਵਾਂ ਦੀ ਬਣਤਰ ਤੋਂ ਲਗਦਾ ਹੈ।

‘‘ਮਨੁੱਖੀ ਜੀਵਾਂ ਦਾ ਸਮੂਹ ਹੈ, ਜੋ ਆਪਣੇ ਕਈ ਮਨੋਰਥਾਂ ਦੀ ਪ੍ਰਾਪਤੀ ਲਈ ਸਹਿਯੋਗ ਕਰਦਾ ਹੈ, ਜਿਹਨਾਂ ਵਿੱਚ ਆਪਣੀ ਸਥਾਪਤੀ ਅਤੇ ਪੁਨਰ ਪਰਜਨਣ ਵੀ ਸ਼ਾਮਲ ਹੁੰਦਾ ਹੈ। ਇਸ ਵਿੱਚ ਲਗਾਤਾਰਤਾ, ਗੁੰਝਲਦਾਰ ਸਮਾਜਿਕ ਸੰਬੰਧ ਅਤੇ ਮਨੁੱਖਾਂ ਇਸਤਰੀਆਂ ਅਤੇ ਬੱਚਿਆਂ ਵਰਗੇ ਮਨੁੱਖੀ ਜੀਵ ਸ਼ਾਮਲ ਹੁੰਦੇ ਹਨ। ਇਸ ਵਿੱਚ ਇਲਾਕਾ, ਕਿਰਿਆਵੀ ਸਮੂਹ, ਉਹਨਾਂ ਵਿਚਲੇ ਸੰਬੰਧ ਅਤੇ ਪ੍ਰਕਿਰਿਆਵਾਂ, ਕਦਰਾਂ ਸੱਭਿਆਚਾਰ ਸ਼ਾਮਲ ਹੁੰਦੇ ਹਨ। ਸਾਰੀਆਂ ਮਨੁੱਖੀ ਲੋੜਾਂ ਅਤੇ ਹਿਤਾਂ ਦੀ ਪੂਰਤੀ ਲਈ ‘‘ਬਹੁਤ ਹੀ ਵਿਸ਼ਾਲ ਸਮੂਹ’’, ਜਿਸ ਦਾ ਆਪਣਾ ਸੱਭਿਆਚਾਰ ਹੁੰਦਾ ਹੈ, ਬਹੁਤ ਹੀ ਵਿਸ਼ਾਲ ਵੱਸੋਂ, ਜੋ ਸਮੂਹ ਦੇ ਰੂਪ ਵਿੱਚ ਪ੍ਰਬੰਧਿਤ ਹੁੰਦੀ ਹੈ (ਨੇਡਲ)। ਇੱਕ ਸਮਾਜਿਕ ਪ੍ਰਨਾਲੀ, ਜਿਸ ਵਿੱਚ ਇਸ ਦੀ ਹੋਂਦ ਲਈ ਸਾਰੇ ਕਾਰਜ ਮੌਜੂਦ ਹੁੰਦੇ ਹਨ, (ਪਾਰਸਨਜ਼)। ਸਮਾਜਾਂ ਦੀ ਕਈ ਤਰੀਕਿਆਂ ਨਾਲ ‘‘ਵਰਗਬੰਦੀ’’ ਕੀਤੀ ਜਾਂਦੀ ਹੈ, ਜਿਵੇਂ ਸਾਦਾ ਸਮਾਜ, ਗੁੰਝਲਦਾਰ ਸਮਾਜ, ਪ੍ਰਾਚੀਨ ਸਮਾਜ, ਆਧੁਨਿਕ ਸਮਾਜ, ਅਨਪੜ੍ਹ/ਪੜ੍ਹਤਾਪੂਰਵਕ ਸਮਾਜ, ਪੜ੍ਹੇ ਲਿਖੇ ਸਮਾਜ, ਬਹੁਅੰਗਕ (segmental) ਸਮਾਜ, ਜੈਵਿਕ (organic) ਸਮਾਜ, ਖੁੱਲ੍ਹੇ ਸਮਾਜ, ਬੰਦ ਸਮਾਜ ਆਦਿ।

ਸਮਾਜ ਸ਼ਬਦ ਦੀ ਆਮ ਤੌਰ ਉੱਤੇ ਉਹਨਾਂ ਛੋਟੀਆਂ ਸੰਸਥਾਵਾਂ ਲਈ ਵੀ ਵਰਤੋਂ ਕੀਤੀ ਜਾਂਦੀ ਹੈ, ਜਿਹਨਾਂ ਦੀ ਕਿਰਿਆ ਵਿਸ਼ੇਸ਼ ਲੋੜ/ਲੋੜਾਂ ਦੀ ਪੂਰਤੀ ਹੁੰਦੀ ਹੈ, ਜਿਵੇਂ ਕੋਈ ਧਾਰਮਿਕ, ਦਿਲਪਰਚਾਵੇ ਸੰਬੰਧੀ, ਆਰਥਿਕ ਜਾਂ ਵਿਦਿਅਕ ਸੁਸਾਇਟੀਆਂ ਆਦਿ, ਪਰ ਪੂਰਾ ਸਮਾਜ ਨਹੀਂ।

ਲੇਖਕ: ਪਰਕਾਸ਼ ਸਿੰਘ ਜੰਮੂ, ਸਰੋਤ: ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਲੇਖਕ: ਡਾ. ਜੋਗਾ ਸਿੰਘ (ਸੰਪ.), ਸਰੋਤ: ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,