ਵਿਕੀਪੀਡੀਆ:ਸਿੱਖਿਆ ਯੋਜਨਾ ਨਵੰਬਰ 2015
ਸਿੱਖਿਆ ਯੋਜਨਾ ਨਵੰਬਰ 2015 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ "ਪੰਜਾਬੀ ਵਿਭਾਗ" ਵਲੋਂ ਪੰਜਾਬੀ ਵਿਕਿਪੀਡਿਆ ਉੱਪਰ ਕੰਮ ਕੀਤਾ ਜਾ ਰਿਹਾ ਹੈ। ਇਸ ਯੋਜਨਾ ਵਿੱਚ "ਪੰਜਾਬੀ ਵਿਭਾਗ" ਦੇ ਐਮ.ਏ. ਭਾਗ-ਪਹਿਲਾ ਅਤੇ ਦੂਜਾ ਦੇ ਵਿਦਿਆਰਥੀਆਂ ਦੁਆਰਾ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ ਸੁਰਜੀਤ ਸਿੰਘ ਦੇ ਸਹਿਯੋਗ ਨਾਲ ਪੰਜਾਬੀ ਵਿਕਿਪੀਡਿਆ ਉੱਤੇ ਪੁਰਾਣੇ ਲੇਖਾਂ ਵਿੱਚ ਵਾਧਾ ਕੀਤਾ ਜਾਵੇਗਾ ਅਤੇ ਨਵੇਂ ਲੇਖ ਵੀ ਬਣਾਏ ਜਾਣਗੇ। ਇਸ ਵਿੱਚ ਸਾਹਿਤ, ਪੰਜਾਬੀ ਸਾਹਿਤ, ਸਭਿਆਚਾਰ ਅਤੇ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਵਿਸ਼ਿਆਂ ਉੱਪਰ ਵਧੇਰੇ ਕਾਰਜ ਕੀਤਾ ਜਾ ਰਿਹਾ ਹੈ ਜਾਂ ਕਾਰਜ ਕੀਤਾ ਜਾਵੇਗਾ।