ਵਿਜੇ ਵਿਵੇਕ

ਪੰਜਾਬੀ ਕਵੀ

ਵਿਜੇ ਵਿਵੇਕ (ਜਨਮ 15 ਜੂਨ 1957) ਪੰਜਾਬੀ ਗ਼ਜ਼ਲਗੋ ਅਤੇ ਗੀਤਕਾਰ ਹੈ। ਉਹ ਭਾਰਤੀ ਪੰਜਾਬ ਦੇ ਸ਼ਹਿਰ ਫ਼ਰੀਦਕੋਟ ਦਾ ਵਾਸੀ ਹੈ। ਸੁਰਜੀਤ ਪਾਤਰ ਤੋਂ ਬਾਅਦ ਪੰਜਾਬੀ ਗ਼ਜ਼ਲ ਵਿੱਚ ਜਿਹੜੇ ਕੁਝ ਕੁ ਨਵੇਂ ਨਾਂ ਉਭਰੇ ਹਨ, ਉਨ੍ਹਾਂ ਵਿੱਚ ਵਿਜੇ ਵਿਵੇਕ ਦਾ ਨਾਂ ਵੀ ਹੈ। ਉਸ ਅਨੁਸਾਰ "ਕਵਿਤਾ ਲਿਖੀ ਨਹੀਂ ਜਾਂਦੀ ਸਗੋਂ ਸੁੱਤੇ ਸੁਭਾਅ ਵਾਪਰਦੀ ਹੈ ਤੇ ਉਸ ਨੂੰ ਸੁੰਦਰ ਅਲੰਕਾਰਾਂ ਚ ਪਰੋ ਕੇ ਦਰਸ਼ਕਾਂ ਸਾਹਮਣੇ ਪੇਸ਼ ਕਰਨਾ ਹੀ ਇੱਕ ਚੰਗੇ ਸ਼ਾਇਰ ਦੀ ਨਿਸ਼ਾਨੀ ਹੈ।"[1]

ਵਿਜੇ ਵਿਵੇਕ
ਵਿਜੇ ਵਿਵੇਕ
ਵਿਜੇ ਵਿਵੇਕ
ਜਨਮਵਿਜੇ ਕੁਮਾਰ
(1957-06-15) 15 ਜੂਨ 1957 (ਉਮਰ 67)
ਰੱਤੀ ਰੋੜੀ, ਜ਼ਿਲ੍ਹਾ ਫ਼ਰੀਦਕੋਟ, ਪੰਜਾਬ, ਭਾਰਤ
ਕਿੱਤਾਗ਼ਜ਼ਲਗੋ
ਭਾਸ਼ਾਪੰਜਾਬੀ
ਤਸਵੀਰ:Vijay Vivek,Punjabi language Poets' Meet on occasion of Republic Day (India) 2020 09.jpg
ਵਿਜੇ ਵਿਵੇਕ ਜਨਵਰੀ 2020 ਗਣਤੰਤਰ ਦਿਵਸ ਤੇ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਆਯੋਜਿਤ ਕਵੀ ਦਰਬਾਰ ਮੌਕੇ

ਗਜ਼ਲ ਸੰਗ੍ਰਹਿ

ਸੋਧੋ

ਨਮੂਨਾ ਸ਼ਾਇਰੀ

ਸੋਧੋ

ਬਿਗਾਨੇ ਰਾਹ ਨੇ ਤੇ ਵੀਰਾਨ ਜੂਹਾਂ,
ਭਟਕਦੀ ਬੇਖ਼ੁਦੀ ਨੂੰ ਵਰਜਿਆ ਕਰ।
ਤਿਰਾ ਹਾਂ ਜਿਸਮ ਤੋਂ ਰੂਹ ਤੀਕ ਤੇਰਾ,
ਕਦੀ ਤਾਂ ਮਿੱਠਾ-ਮਿੱਠਾ ਝਿੜਕਿਆ ਕਰ।

ਇਹ ਆਪਣੀ ਹੋਂਦ ਦੇ ਵਿਪਰੀਤ ਹੋ ਗਏ,
ਬਦਨ ਤਾਂ ਕੀ ਲਹੂ ਤੱਕ ਸੀਤ ਹੋ ਗਏ,
ਨਹੀਂ ਸਮਝਣਗੇ ਤੇਰੀ ਪੀੜ ਬੰਦੇ,
ਦਰਖ਼ਤਾਂ ਕੋਲ਼ ਬਹਿ ਕੇ ਰੋ ਲਿਆ ਕਰ।

ਇਹ ਤੇਰਾ ਹਾਣ, ਤੇਰੀ ਰੂਹ ਇਹੋ ਨੇ,
ਹਵਾ, ਧੁੱਪ, ਰੌਸ਼ਨੀ, ਖ਼ੁਸ਼ਬੂ ਇਹੋ ਨੇ,
ਸਿਮਟ ਜਾਵਣ ਤਾਂ ਫਿਰ ਖਿੜਦੇ ਨਹੀਂ ਇਹ,
ਕਦੀ ਜਜ਼ਬਾਤ ਨਾ ਸਿਮਟਣ ਦਿਆ ਕਰ।

ਕਿਸੇ ਨੀਲੇ ਗਗਨ ਉੱਤੇ ਨੀਝ ਵੀ ਹੈ,
ਉਡਾਰੀ ਦੀ ਮਨਾਂ ਵਿੱਚ ਰੀਝ ਵੀ ਹੈ,
ਅਜੇ ਪਰਵਾਜ਼ ਕਿੱਥੇ ਹੈ ਪਰਾਂ ਵਿਚ,
ਅਜੇ ਉੱਡਣ ਲਈ ਨਾ ਆਖਿਆ ਕਰ।

ਬੁਝੇ ਸੂਰਜ ਤੋਂ ਹੁਣ ਨਜ਼ਰਾਂ ਹਟਾ ਲੈ,
ਕਿਤੇ ਚੱਪਾ ਕੁ ਥਾਂ ਪੂਰਬ ਬਚਾ ਲੈ,
ਮੇਰੀ ਤਾਂ ਧੁਖਣ ਦੀ ਆਦਤ ਹੀ ਬਣ ਗਈ,
ਮੇਰੇ ਬਾਰੇ ਨਾ ਏਨਾ ਸੋਚਿਆ ਕਰ।[2]

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2016-03-06. Retrieved 2015-12-21. {{cite web}}: Unknown parameter |dead-url= ignored (|url-status= suggested) (help)
  2. ਇੱਕ ਗਜ਼ਲ ਵਿਜੇ ਵਿਵੇਕ ਦੀ ਪ੍ਕਾਸ਼ਿਤ ਹੋ ਚੁੱਕੀ ਪੁਸਤਕ ਚੱਪਾ ਕੁ ਪੂਰਬ ਵਿੱਚੋਂ