ਵਿਨੋਦ ਦੁਆ
ਵਿਨੋਦ ਦੁਆ (11 ਮਾਰਚ 1954 - 4 ਦਸੰਬਰ 2021) ਪਦਮ ਸ਼੍ਰੀ ਨਾਲ ਸਨਮਾਨਿਤ ਭਾਰਤ ਦਾ ਮਸ਼ਹੂਰ ਹਿੰਦੀ ਟੈਲੀਵਿਜ਼ਨ ਸੰਪਾਦਕ ਅਤੇ ਪਰੋਗਰਾਮ ਨਿਰਦੇਸ਼ਕ ਸੀ। ਉਹ ਇੱਕ ਸਰਕਾਰੀ ਕੰਟਰੋਲ, ਕਾਲੇ ਅਤੇ ਚਿੱਟੇ, ਸਿੰਗਲ-ਚੈਨਲ ਦੀ ਸੰਸਥਾ ਤੋਂ ਅੱਜ ਦੇ ਬਹੁ-ਚੈਨਲ ਟ੍ਰਾਂਸੈਸ਼ਨਲ ਸੈਟੇਲਾਈਟ ਟੀਵੀ ਉਦਯੋਗ ਵਿੱਚ ਭਾਰਤੀ ਟੈਲੀਵਿਜ਼ਨ ਦੇ ਪਰਿਵਰਤਨ ਨੂੰ ਦੇਖ ਚੁੱਕੇ ਹਨ ਅਤੇ ਇਸ ਨਾਲ ਜੁੜੇ ਹੋਏ ਸਨ। ਹਜ਼ਾਰਾਂ ਘੰਟੇ ਪ੍ਰਸਾਰਣ ਕਰਨ ਵਾਲੇ ਇੱਕ ਵੈਟਰਨ, ਵਿਨੋਦ ਦੂਆ ਇੱਕ ਐਂਕਰ, ਰਾਜਨੀਤਕ ਟਿੱਪਣੀਕਾਰ, ਚੋਣ ਮਾਹਿਰ, ਨਿਰਮਾਤਾ ਅਤੇ ਨਿਰਦੇਸ਼ਕ ਸਨ।
ਵਿਨੋਦ ਦੁਆ | |
---|---|
ਜਨਮ | ਵਿਨੋਦ ਦੁਆ 11 ਮਾਰਚ 1954 |
ਮੌਤ | 4 ਦਸੰਬਰ 2021 | (ਉਮਰ 67)
ਸਿੱਖਿਆ | ਹੰਸ ਰਾਜ ਕਾਲਜ, ਦਿੱਲੀ ਯੂਨੀਵਰਸਿਟੀ |
ਪੇਸ਼ਾ | ਜਰਨਲਿਜਮ |
ਜੀਵਨ ਸਾਥੀ | ਪਦਮਾਵਤੀ |
ਪੁਰਸਕਾਰ | ਪਦਮ ਸ਼੍ਰੀ, ਬੀ ਡੀ ਗੋਇੰਕਾ ਅਵਾਰਡ |
ਉਸ ਨੂੰ ਭਾਰਤ ਸਰਕਾਰ ਦੁਆਰਾ 2008 ਵਿੱਚ ਪੱਤਰਕਾਰੀ ਲਈ ਪਦਮ ਸ਼੍ਰੀ ਦੇ ਕੇ ਸਨਮਾਨਿਤ ਕੀਤਾ ਸੀ।[1]
ਵਿਨੋਦ ਦੁਆ ਦੀ ਮੌਤ 4 ਦਸੰਬਰ 2021 ਨੂੰ 67 ਸਾਲ ਦੀ ਉਮਰ ਵਿੱਚ, ਨਵੀਂ ਦਿੱਲੀ ਵਿੱਚ, ਉਸਦੀ ਪਤਨੀ ਪਦਮਾਵਤੀ (ਛੀਨਾ) ਦੁਆ ਦੀ ਮੌਤ ਤੋਂ ਕੁਝ ਮਹੀਨੇ ਬਾਅਦ ਹੋਈ।
ਹਵਾਲੇ
ਸੋਧੋ- ↑ "The Tribune, Chandigarh, India - Main News". The Tribune (Chandigarh). Retrieved 28 August 2016.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |