ਵਿਰਾਸਤ-ਏ-ਖ਼ਾਲਸਾ
ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖ਼ਾਲਸਾ ਦੀ ਉਸਾਰੀ ਸਿੱਖ ਵਿਰਾਸਤ ਨੂੰ ਪੇਸ਼ ਕਰਨ ਦਾ ਪਹਿਲਾ ਵੱਡਾ ਉੱਦਮ ਹੈ। 100 ਏਕੜ ਰਕਬੇ ਵਿੱਚ ਉਸਾਰੇ ਵਿਰਾਸਤ-ਏ-ਖ਼ਾਲਸਾ ਨੂੰ ਅੰਤਰ-ਰਾਸ਼ਟਰੀ ਪ੍ਰਸਿੱਧ ਆਰਚੀਟੈਕਟ ਸ੍ਰੀ ਮੋਸ਼ੇ ਸੈਫਦੀ, ਜਿਸ ਵੱਲੋਂ ਯੇਰੋਸ਼ਲਮ ਵਿੱਚ ਹੋਲੋ-ਕਾਸ਼ਟ ਮਿਊਜ਼ੀਅਮ ਵੀ ਤਿਆਰ ਕੀਤੀ ਗਈ ਸੀ, ਨੇ ਡਿਜ਼ਾਇਨ ਕੀਤਾ ਹੈ। ਵਿਰਾਸਤ-ਏ-ਖ਼ਾਲਸਾ ਵਿੱਚ ਕੋਮੀ ਇਤਿਹਾਸ ਨੂੰ ਪੇਸ਼ ਕਰਨ ਲਈ ਪੂਰਬ ਵੱਲ ਫੁੱਲ ਇਮਾਰਤ ਅਤੇ ਕਿਸ਼ਤੀ ਇਮਾਰਤ ਬਣਾਏ ਗਏ ਹਨ। ਆਰਚੀਟੈਕਟ ਵੱਲੋਂ ਪੰਜ ਪਾਣੀ ਅਤੇ ਪੰਜ ਪੱਤੀਆਂ ਦੇ ਮਨੋਰਥ ਨੂੰ ਸਾਹਮਣੇ ਰੱਖ ਕੇ ਪੰਜ ਦਰਿਆਵਾਂ ਦੀ ਧਰਤੀ ਅਤੇ ਪੰਜ ਪਿਆਰਿਆਂ ਦੇ ਗੁਰੂ ਸੰਕਲਪ ਨੂੰ ਪ੍ਰਗਟ ਕਰਨ ਦਾ ਉਦੇਸ਼ ਰੱਖਿਆ ਗਿਆ ਹੈ।
ਟਿਕਾਣਾ | ਅਨੰਦਪੁਰ ਸਾਹਿਬ |
---|---|
ਸੈਲਾਨੀ | 500 |
ਸੰਸਥਾਪਕ | ਪੰਜਾਬ ਸਰਕਾਰ |
ਮਾਲਕ | ਪੰਜਾਬ ਸਰਕਾਰ |
ਨੇੜੇ ਕਾਰ ਪਾਰਕ | ਲੋਕਲ |
ਵੈੱਬਸਾਈਟ | virasat-e-khalsa |
ਕੁੱਲ ਗੈਲਰੀਆਂ
ਸੋਧੋਲਗਭਗ 30 ਗੈਲਰੀ ਵਿੱਚੋ 14 ਗੈਲਰੀਜ ਤਿਆਰ ਹਨ[1]
ਅੰਦਰੂਨੀ
ਸੋਧੋਗੈਲਰੀ ਦੇ ਅੰਦਰ ਦਾਖਲ ਹੁੰਦਿਆਂ ਹੀ ‘‘ਹੀਰ ਆਖਦੀ ਜੋਗੀਆ ਝੂਠੇ ਬੋਲੇ ਕੌਣ ਵਿਛੜੇ ਯਾਰ ਮਿਲਾਂਵਦਾ ਈ’’ ਦੇ ਬੋਲ ਗਾਣੇ ਦੇ ਰੂਪ ਵਿੱਚ ਸੁਣਾਈ ਦਿੱਤੇ, ਸੱਜੇ ਹੱਥ ਸ਼ੁਰੂ ਹੁੰਦਿਆਂ ਹੀ ਡੀ.ਏ.ਵੀ. ਸਕੂਲ ਬਿਲਡਿੰਗ ਦੀ ਚਿੱਤਰਕਾਰੀ ਨਜ਼ਰ ਆਈ। ਡੀ.ਏ.ਵੀ. ਸੰਸਥਾ ਦਾ ਗਠਨ ਤਾਂ 1885 ਈ: ਵਿੱਚ ਹੋਇਆ ਹੈ, ਨਾ ਤਾਂ ਪੰਜਾਬ ਤੇ ਨਾ ਖ਼ਾਲਸਾ ਦਾ ਇਤਿਹਾਸ 19ਵੀਂ ਸਦੀ ਦੇ ਅੰਤ ਵਿੱਚ ਆਰੰਭ ਹੋਇਆ ਹੈ ਅਤੇ ਨਾ ਹੀ ਖਤਮ। ਹੋਰ ਪੰਜਾਬੀ ਗਾਣਿਆਂ ਨੂੰ ਸੁਣ ਅਤੇ ਜ਼ਿਮੀਂਦਾਰਾ ਢਾਬੇ ਵਰਗੇ ਚਿੱਤਰ ਵੇਖ ਕੇ ਮੇਰੀ ਹੈਰਾਨੀ ਵੱਧਦੀ ਗਈ। ਇਹ ਸਿੱਖ ਵਿਰਾਸਤ ਦਾ ਕਿਸ ਤਰਾਂ ਦਾ ਚਿੱਤਰਣ ਕੀਤਾ ਹੋਇਆ ਹੈ? ਪੰਜਾਬ ਦਾ ਇਤਿਹਾਸ ਵੀ ਮੁੱਢਲੇ ਵਸਨੀਕਾਂ ਨੂੰ ਆਰੀਆ ਵੱਲੋਂ ਫਤਹਿ ਕਰਨਾ, ਬੁੱਧ ਧਰਮ ਦਾ ਆਗਮਨ, ਮਿਸਰ ਦੇ ਬਾਦਸ਼ਾਹ ਵੱਲੋਂ ਫਤਹਿ, ਮੁਸਲਮਾਨ ਹਮਲਾਵਰ ਗਜਨਵੀ, ਗੌਰੀ, ਗੁਲਾਮ ਖਿਲਜੀ ਤੁਗਲਕ, ਤੈਮੂਰ, ਸਯਦ, ਲੋਧੀ ਮੁਗਲ ਖਾਨਦਾਨ ਤੋਂ ਸਿੱਖ ਰਾਜ ਵੱਲ ਆਉਂਦਾ ਹੈ। ਇਸ ਖੇਤਰ ਵਿੱਚ ਵੇਦਾਂ ਦੀ ਰਚਨਾ ਹੋਈ, ਗੀਤਾ ਦਾ ਗਿਆਨ ਅਰਜੁਨ ਨੂੰ ਸੁਣਾਇਆ ਗਿਆ, ਸੂਫੀ ਤੇ ਗੁਰਮਤਿ ਗਿਆਨ,ਬਹਾਦਰ ਯੋਧਿਆਂ ਦੀਆਂ ਵਾਰਾਂ, ਚਰਿੱਤਰਵਾਨ ਪੂਰਨ ਭਗਤ ਦਾ ਕਿੱਸਾ ਆਦਿ ਪੰਜਾਬੀਆਂ ਦਾ ਮਨ ਭਾਉਂਦਾ ਸੰਗੀਤ ਰਿਹਾ ਹੈ। ਅਗਲੇ ਪੜ੍ਹਾਅ ਵਿੱਚ ਦੱਸ ਗੁਰੂ ਸਾਹਿਬਾਨ ਦੇ ਨਾਲ ਸਬੰਧਤ ਗੈਲਰੀਆਂ ਹਨ। ਅਸਾਮ ਦਾ ਰਾਜਾ ਰਤਨ ਰਾਇ ਜੋ ਗੁਰੂ ਤੇਗ ਬਹਾਦਰ ਸਾਹਿਬ ਦੀ ਬਖਸ਼ਿਸ਼ ਨਾਲ ਪੈਦਾ ਹੋਣਾ ਮੰਨਦਾ ਸੀ ਨੂੰ ਵੀ ਗੈਰ ਸਿੱਖ ਸਰੂਪ ਵਿੱਚ ਘੋੜੇ ’ਤੇ ਬੈਠਾ ਵਿਖਾਇਆ ਗਿਆ ਹੈ।
ਗੈਲਰੀ
ਸੋਧੋ-
ਖਾਲਸਾ ਹੈਰੀਟੇਜ਼ ਮੈਮੋਰੀਆਲ ਕੰਪਲੈਕਸ
-
ਕੰਪਲੈਕਸ ਦੇ ਦ੍ਰਿਸ਼
-
ਕੰਪਲੈਕਸ ਦਾ ਰਾਤ ਦਾ ਦ੍ਰਿਸ਼
-
ਖਾਲਸਾ ਵਿਰਾਸਤ ਮੈਮੋਰੀਆਲ ਕੰਪਲੈਕਸ
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2015-06-20. Retrieved 2015-06-19.
{{cite web}}
: Unknown parameter|dead-url=
ignored (|url-status=
suggested) (help)