ਵਿਲਾਰਡ ਕੈਰੋਲ "ਵਿਲ" ਸਮਿਥ, ਜੂਨੀਅਰ (25 ਸਤੰਬਰ 1968) ਇੱਕ ਅਮਰੀਕੀ ਅਭਿਨੇਤਾ, ਨਿਰਮਾਤਾ ਅਤੇ ਰੈਪਰ ਹੈ। ਅਪਰੈਲ 2007 ਵਿੱਚ ਨਿਊਜ਼ਵੀਕ ਨੇ ਇਸਨੂੰ ਹਾਲੀਵੁੱਡ ਦਾ ਸਭ ਤੋਂ ਜ਼ਬਰਦਸਤ ਅਭਿਨੇਤਾ ਕਿਹਾ। ਸਮਿਥ ਦਾ ਨਾਂ ਚਾਰ ਗੋਲਡਨ ਗਲੋਬ ਪੁਰਸਕਾਰ, ਦੋ ਅਕਾਦਮੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਅਤੇ ਉਸਨੂੰ ਚਾਰ ਗ੍ਰੈਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਵਿਲ ਸਮਿਥ
A man smiling and holding his hands together
ਜੂਨ 2011 ਵਿੱਚ ਸਮਿਥ
ਜਨਮਵਿਲਾਰਡ ਕੈਰੋਲ ਸਮਿਥ, ਜੂਨੀਅਰ
(1968-09-25) ਸਤੰਬਰ 25, 1968 (ਉਮਰ 51)
ਫ਼ਿਲਾਡੈਲਫ਼ੀਆ, ਪੈੱਨਸਿਲਵੇਨੀਆ, ਸੰਯੁਕਤ ਰਾਜ
ਰਿਹਾਇਸ਼ਲਾਸ ਐਂਜਲਸ, ਕੈਲੀਫ਼ੋਰਨੀਆ, ਸੰਯੁਕਤ ਰਾਜ ਅਮਰੀਕਾ
ਹੋਰ ਨਾਂਮਦ ਫਰੈਸ਼ ਪ੍ਰਿੰਸ
ਸਰਗਰਮੀ ਦੇ ਸਾਲ1985–ਹੁਣ ਤੱਕ
ਸਾਥੀਸ਼ੀਰੀ ਜ਼ਾਮਪੀਨੋ (ਵਿ. 1992–95)
ਜਾਡਾ ਕੋਰੈਨ ਪਿੰਕੈਟ (ਵਿ. 1997)
ਬੱਚੇਵਿਲਾਡ ਕੈਰੋਲ ਸਮਿਥ ਤੀਜਾ
ਜੇਡਨ ਸਮਿਥ
ਵਿਲੋ ਸਮਿਥ
ਮਾਤਾ-ਪਿਤਾਵਿਲਾਡ ਕੈਰੋਲ ਸਮਿਥ ਸੀਨੀਅਰ
ਕੈਰੋਲਿਨ ਬ੍ਰਾਇਟ
ਸੰਗੀਤਕ ਕਰੀਅਰ
ਵੰਨਗੀ(ਆਂ)ਹਿਪ ਹੌਪ ਸੰਗੀਤ
ਕਿੱਤਾਅਭਿਨੇਤਾ, ਨਿਰਮਾਤਾ, ਰੈਪਰ
ਲੇਬਲ
  • ਜਾੲੀਵ ਰਿਕਾਰਡਜ਼
  • ਕੋਲੰਬੀਅਾ ਰਿਕਾਰਡਜ਼, ਸੋਨੀ ਅੈਟਰਟੇਨਮੈਂਟ
  • ੲਿੰਟਰਸਕੋਪ ਰਿਕਾਰਡਜ਼/ਯੂਨੀਵਰਸਲ ਰਿਕਾਰਡਜ਼
ਸਬੰਧਤ ਐਕਟਡੀ ਜੇ ਜ਼ੇਜ਼ੀ ਜੈੱਫ, ਕ੍ਰਿਸਟੀਨਾ ਵਿਡਾਲ, ਕੇਨੀ ਗਰੀਨ, ਟੀਚੀਨਾ ਅਰਨੌਲਡ
ਵੈੱਬਸਾਈਟwww.willsmith.com
ਦਸਤਖ਼ਤ
Will Smith signature.png

1980 ਦੇ ਅੰਤ ਵਿੱਚ, ਸਮਿਥ ਨੂੰ ਆਪਣੇ ਦੂਜੇ ਨਾਂ ਫ੍ਰੇਸ਼ ਪ੍ਰਿੰਸ ਤੋਂ ਕਾਫੀ ਪ੍ਰਸਿੱਧੀ ਮਿਲੀ। 1990 ਵਿੱਚ, ਉਸਨੇ ਇੱਕ ਟੇਲੀਵਿਜ਼ਨ ਸੀਰੀਜ਼ ਦ ਫ੍ਰੇਸ਼ ਪ੍ਰਿੰਸ ਆਫ ਬੇਲ-ਏਅਰ ਵਿੱਚ ਕੰਮ ਕਰ ਕੇ ਬਹੁਤ ਕਾਮਯਾਬੀ ਪ੍ਰਾਪਤ ਕੀਤੀ। ਇਹ ਪ੍ਰੋਗਰਾਮ ਲੱਗਭਗ ਛੇ ਸਾਲ (1990–96)ਤੱਕ ਏਨਬੀਸੀ ਤੇ ਚਲਿਆ, ਇਸ ਦੋਰਾਨ ਉਹ ਲਗਾਤਾਰ ਸੁਰਖੀਆਂ ਵਿੱਚ ਬਣਿਆ ਰਿਹਾ। 1990 ਦੇ ਅੱਧ ਤੱਕ, ਸਮਿਥ ਨੇ ਟੀ.ਵੀ. ਸੀਰੀਅਲ ਤੋਂ ਬਾਅਦ ਫਿਲਮਾਂ ਵਿੱਚ ਕੰਮ ਸ਼ੁਰੂ ਕੀਤਾ ਅਤੇ ਉਸਨੂੰ ਬਹੁਤ ਸਾਰੀਆਂ ਬਲਾੱਕਬਸਟਰ ਫ਼ਿਲਮਜ਼ ਦੇ ਵਿੱਚ ਕੰਮ ਕਰਨ ਦਾ ਮੋਕਾ ਮਿਲਿਆ। ਇਹ ਇੱਕਲਾ ਅਜਿਹਾ ਅਭਿਨੇਤਾ ਹੈ, ਜਿਸਨੇ ਡੋਮੈਸ ਟੀਕ ਬਾਕਸ ਆਫਿਸ ਤੇ $100 ਮਿਲੀਅਨ ਕਮਾਉਣ ਵਾਲਿਆਂ ਲਗਾਤਾਰ ਅੱਠ ਫਿਲਮਾਂ ਵਿੱਚ ਅਤੇ $150 ਮਿਲੀਅਨ ਕਮਾਉਣ ਵਾਲਿਆਂ 11 ਅੰਤਰਾਸਟਰੀ ਫਿਲਮਾਂ ਵਿੱਚ ਕੰਮ ਕੀਤਾ। [1]

2013 ਵਿੱਚ ਸਮਿਥ ਦੀ ਫਿਲਮ ਆਫਟਰ ਅਰਥ ,[2] ਇਸ ਵਿੱਚ ਉਸ ਦੇ ਬੇਟੇ ਜਾਡਨ ਸਮਿਥ ਨੇ ਸਹਾਇਕ ਭੂਮਿਕਾ ਨਿਭਾਈ, ਦੀ ਨਾਕਾਮਯਾਬੀ ਦੇ ਬਾਵਜੂਦ ਵੀ ਫੋਰਬੇਸ[3] ਦੁਆਰਾ, ਵਿਲ ਸਮਿਥ ਨੂੰ ਦੁਨਿਆ ਭਰ ਵਿੱਚ ਸਭ ਤੋਂ ਜ਼ਿਆਦਾ ਪੈਸਾ ਕਮਾਉਣ ਵਾਲੇ ਅਦਾਕਾਰ ਦਾ ਰੁਤਬਾ ਦਿੱਤਾ ਗਿਆ। 2014 ਤੱਕ ਸਮਿਥ ਨੇ 21 ਫਿਲਮਾਂ ਵਿੱਚੋਂ 17 ਵਿੱਚ ਮੁੱਖ ਭੂਮਿਕਾ ਨਿਮਾਉਂਦੇ ਹੋਏ, ਵਿਸ਼ਵ-ਪੱਧਰ ਤੇ ਹਰੇਕ ਫਿਲਮ ਤੋਂ $100 ਮਿਲੀਅਨ ਤੋਂ ਵੀ ਜ਼ਿਆਦਾ ਕਮਾਏ ਅਤੇ 5 ਫਿਲਮਾਂ ਨੇ $500 ਮਿਲੀਅਨ ਤੋਂ ਵੱਧ ਦਾ ਮੁਆਫ਼ਾ ਕਮਾਉਂਦੇ ਹੋਏ, ਗਲੋਬਲ ਬਾਕਸ ਆਫਿਸ ਵਿੱਚ ਰਿਕਾਰਡ ਬਣਾਇਆ। ਜੇ ਵੇਖਿਆ ਜਾਵੇ ਤਾਂ, ਸਮਿਥ ਨੇ 2014 ਤੱਕ, ਆਪਣੀਆਂ ਫਿਲਮਾਂ ਤੋਂ ਗਲੋਬਲ ਬਾਕਸ ਆਫਿਸ ਵਿੱਚ ਕੁਲ $6.6 ਬਿਲੀਅਨ ਦੀ ਕਮਾਈ ਕੀਤੀ।[4]

ਵਿਲ ਸਮਿਥ ਨੂੰ ਉਸ ਦੀਆਂ ਦੋ ਫਿਲਮਾਂ ਅਲੀ ਅਤੇ ਦ ਪਰਸੂਟ ਆਫ ਹੈਪੀਨੇਸ ਲਈ ਆਸਕਰ ਪੁਰਸਕਾਰ ਦੀ ਨਾਮਜ਼ਦਗੀ ਮਿਲੀ।

ਹਵਾਲੇਸੋਧੋ