ਵਿਸ਼ਮਲਿੰਗਕਤਾ
ਵਿਸ਼ਮਲਿੰਗਕਤਾ ਇੱਕ ਰੁਮਾਂਟਿਕ ਜਾਂ ਲਿੰਗਕ ਖਿੱਚ ਹੈ ਜੋ ਕਿਸੇ ਵਿਅਕਤੀ ਵਿਸ਼ੇਸ਼ ਵਿੱਚ ਵਿਰੋਧੀ ਲਿੰਗ ਜਾਂ ਜੈਂਡਰ ਲਈ ਪਾਈ ਜਾਂਦੀ ਹੈ। ਲਿੰਗਕ ਅਨੁਸਥਾਪਨ ਵਜੋਂ ਵਿਸ਼ਮਲਿੰਗਕਤਾ ਇੱਕ ਭਾਵੁਕ, ਰੁਮਾਂਟਿਕ ਜਾਂ ਲਿੰਗਕ ਖਿੱਚ ਹੀ ਹੈ ਜੋ ਇੱਕ ਵਿਅਕਤੀ ਵਿਸ਼ੇਸ਼ ਵਿੱਚ ਵਿਰੋਧੀ ਲਿੰਗ ਲਈ ਹੁੰਦਾ ਹੈ। "ਇਹ ਕਿਸੇ ਵਿਅਕਤੀ ਦੀ ਲਿੰਗਕ ਹੋਂਦ ਨੂੰ ਦਰਸ਼ਾਉਂਦਾ ਹੈ ਜਿਸਦਾ ਨਿਰਧਾਰਨ ਉਸਦਾ ਲਿੰਗਕ ਆਕਰਸ਼ਣ, ਲਿੰਗਕ ਸੁਭਾਅ ਅਤੇ ਉਹ ਭਾਈਚਾਰਾ ਕਰਦਾ ਹੈ ਜਿਸ ਵਿੱਚ ਉਹਨਾਂ ਦੇ ਵਰਗੀਆਂ ਲਿੰਗਕ ਖਿੱਚਾਂ ਵਾਲੇ ਲੋਕ ਰਹਿੰਦੇ ਹਨ।"[1][2]
ਵਿਸ਼ਮਲਿੰਗਕਤਾ ਲਿੰਗਕ ਅਨੁਸਥਾਪਨ ਦੀਆਂ ਤਿੰਨ ਮੁੱਖ ਸ਼੍ਰੇਣੀਆਂ ਵਿਚੋਂ ਇੱਕ ਹੈ ਜੋ ਕਿਸੇ ਵੀ ਤਰ੍ਹਾਂ ਦੀ ਲਿੰਗਕ ਖਿੱਚ ਰੱਖਦੀਆਂ ਹਨ। ਬਾਕੀ ਦੋ ਸ਼੍ਰੇਣੀਆਂ ਸਮਲਿੰਗਕਤਾ ਅਤੇ ਦੁਲਿੰਗਕਤਾ ਹਨ। ਜੋ ਕੋਈ ਵੀ ਵਿਸ਼ਮਲਿੰਗੀ ਵੀ ਹੈ, ਉਸਨੂੰ ਕਈ ਵਾਰ ਸਟਰੇਟ ਵੀ ਕਹਿ ਦਿੱਤਾ ਜਾਂਦਾ ਹੈ।
Footnotes
ਸੋਧੋ- ↑ "Sexual orientation, homosexuality and bisexuality". American Psychological Association. Archived from the original on August 8, 2013. Retrieved August 10, 2013.
- ↑ "APA California Amicus Brief" (PDF). Courtinfo.ca.gov. Retrieved 2013-10-11.