ਸਮਲਿੰਗਕਤਾ
ਸਮਲਿੰਗਕਤਾ ਦਾ ਅਰਥ ਕਿਸੇ ਵਿਅਕਤੀ ਦਾ ਸਮਾਨ ਲਿੰਗ ਦੇ ਲੋਕਾਂ ਦੇ ਪ੍ਰਤੀ ਯੌਨ ਅਤੇ ਰੋਮਾਂਸਪੂਰਵਕ ਰੂਪ ’ਚ ਆਕਰਸ਼ਤ ਹੋਣਾ ਹੈ। ਉਹ ਪੁਰਸ਼ ਜੋ ਹੋਰ ਪੁਰਸ਼ਾਂ ਦੇ ਪ੍ਰਤੀ ਆਕਰਸ਼ਤ ਹੁੰਦੇ ਹਨ ਉਹਨਾਂ ਨੂੰ ਪੁਰਸ਼ ਸਮਲਿੰਗੀ ਜਾਂ ਗੇਅ, ਅਤੇ ਜੋ ਮਹਿਲਾ ਕਿਸੇ ਹੋਰ ਮਹਿਲਾ ਦੇ ਪ੍ਰਤੀ ਆਕਰਸ਼ਤ ਹੁੰਦੀ ਹੈ ਉਸਨੂੰ ਮਹਿਲਾ ਸਮਲਿੰਗੀ ਜਾਂ ਲੈਸਬੀਅਨ ਆਖਿਆ ਜਾਂਦਾ ਹੈ। ਮੈਡੀਕਲ ਸਾਇੰਸ ਅਤੇ ਵਿਸ਼ਵ ਸਿਹਤ ਦੇ ਮੁਤਾਬਕ ਸਮਾਨ ਲਿੰਗ ਦੇ ਮਨੁੱਖਾਂ ਦੇ ਪ੍ਰਤੀ ਖਿੱਚ ਕੋਈ ਬਿਮਾਰੀ ਸਗੋਂ ਪੂਰੀ ਤਰ੍ਹਾਂ ਕੁਦਰਤੀ ਹੈ।
ਜਿਹੜੇ ਮਨੁੱਖ ਮਹਿਲਾ ਅਤੇ ਪੁਰਸ਼ ਦੋਨ੍ਹਾਂ ਦੇ ਪ੍ਰਤੀ ਆਕਰਸ਼ਤ ਹੁੰਦੇ ਹਨ ਉਹਨਾਂ ਨੂੰ ਦੁਲਿੰਗੀ ਆਖਿਆ ਜਾਂਦਾ ਹੈ। ਕੁੱਲ ਮਿਲਾ ਕੇ ਸਮਲਿੰਗਕ, ਉਭਇਲੈਂਗਿਕ, ਅਤੇ ਲਿੰਗ ਪਰੀਵਰਤਿਤ ਲੋਕਾਂ ਨੂੰ ਮਿਲਾ ਕੇ ਐਲਜੀਬੀਟੀ (ਅੰਗਰੇਜੀ: LGBT) ਭਾਈਚਾਰਾ ਬਣਦਾ ਹੈ। ਇਹ ਕਹਿਣਾ ਔਖਾ ਹੈ ਕਿ ਦੁਨੀਆ ਵਿੱਚ ਕਿੰਨੇ ਫੀਸਦੀ ਲੋਕ ਸਮਲਿੰਗੀ ਹਨ। ਸਮਲਿੰਗਕਤਾ ਦੀ ਹੋਂਦ ਸਾਰੇ ਸਭਿਆਚਾਰਾਂ ਅਤੇ ਦੇਸ਼ਾਂ ਵਿੱਚ ਹੈ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |