ਵਿਸ਼ਵਨਾਥ ਸੱਤਿਆਨਰਾਇਣ
ਵਿਸ਼ਵਨਾਥ ਸੱਤਿਆਨਰਾਇਣ (10 ਸਤੰਬਰ 1895 – 18 ਅਕਤੂਬਰ 1976) (ਤੇਲਗੂ: విశ్వనాథ సత్యనారాయణ) ਸਾਲ 1895 ਵਿਚ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਦੇ ਵਿਜੇਵਾੜਾ ਵਿਚ ਸੋਭਾਨਦਰੀ ਅਤੇ ਪਾਰਵਤੀ ਦੇ ਘਰ ਹੋਇਆ। ਉਹ 20 ਵੀਂ ਸਦੀ ਦਾ ਇੱਕ ਤੇਲਗੂ ਲੇਖਕ ਸੀ। ਉਸ ਦੇ ਕੰਮਾਂ ਵਿੱਚ ਕਵਿਤਾ, ਨਾਵਲ, ਨਾਟਕ, ਲਘੂ ਕਹਾਣੀਆਂ ਅਤੇ ਭਾਸ਼ਣ, ਵਿਸ਼ਲੇਸ਼ਣ, ਇਤਿਹਾਸ, ਫ਼ਲਸਫ਼ੇ, ਧਰਮ, ਸਮਾਜਿਕ ਵਿਗਿਆਨ, ਰਾਜਨੀਤੀ ਵਿਗਿਆਨ, ਭਾਸ਼ਾ ਵਿਗਿਆਨ, ਮਨੋਵਿਗਿਆਨ ਅਤੇ ਚੇਤਨਾ ਅਧਿਐਨ, ਗਿਆਨ-ਵਿਗਿਆਨ, ਸੁਹਜ ਅਤੇ ਅਧਿਆਤਮਵਾਦ ਵਰਗੇ ਵਿਸ਼ਿਆਂ ਦੀ ਵਿਸ਼ਾਲ ਸ਼੍ਰੇਣੀ ਸ਼ਾਮਲ ਹੈ। ਉਹ ਚੇਲਾਪਿਲਾ ਵੈਂਕਟ ਸ਼ਾਸਤਰੀ ਦਾ ਵਿਦਿਆਰਥੀ ਸੀ। ਚੇਲਾਪਿਲਾ ਨੂੰ, ਦਿਵਾਰਕਾਰਲਾ ਤਿਰੂਪਤੀ ਸ਼ਾਸਤਰੀ ਅਤੇ ਕੈਲੇਪਿੱਲਾ ਵੈਂਕਟ ਸ਼ਾਸਤਰੀ ਦੀ ਤਿਰੂਪਤੀ ਵੈਂਕਟ ਕਵੁਲੂ ਜੋੜੀ ਵਜੋਂ ਜਾਣਿਆ ਜਾਂਦਾ ਸੀ। ਵਿਸ਼ਵਨਾਥ ਦੀ ਕਵਿਤਾ ਦੀ ਸ਼ੈਲੀ ਕਲਾਸੀਕਲ ਸੀ ਅਤੇ ਉਸ ਦੀਆਂ ਪ੍ਰਸਿੱਧ ਰਚਨਾਵਾਂ ਵਿਚ ਰਾਮਾਇਣ ਕਲਪਾ ਵਰਕਸ਼ਾਮੂ (ਰਮਾਇਣ ਇੱਛਾ-ਪੂਰਤੀ ਦਰਗਾਹੀ ਦਰਖ਼ਤ), ਕਿਨੇਰਸਾਨੀ ਪਤਲੂ (ਜਲਪਰੀ ਗੀਤ) ਅਤੇ ਵਿਏਪਦਾਗਲੂ (ਹਜ਼ਾਰ ਹੁੱਡਜ਼) ਸ਼ਾਮਲ ਹਨ।
ਵਿਸ਼ਵਨਾਥ ਸੱਤਿਆਨਰਾਇਣ | |
---|---|
ਜਨਮ | ਨੰਦਮੂਰੂ, ਕ੍ਰਿਸ਼ਣਾ ਜ਼ਿਲ੍ਹਾ, ਮਦਰਾਸ ਰਾਜ, ਬ੍ਰਿਟਿਸ਼ ਇੰਡੀਆ. 'ਹੁਣ' ਆਂਧਰਾ ਪ੍ਰਦੇਸ਼, ਇੰਡੀਆ | 10 ਸਤੰਬਰ 1895
ਮੌਤ | 18 ਅਕਤੂਬਰ 1976 ਗੰਟੂਰ | (ਉਮਰ 81)
ਕਿੱਤਾ | Poet |
ਰਾਸ਼ਟਰੀਅਤਾ | ਭਾਰਤੀ |
ਕਾਲ | 1919–1976 |
ਪ੍ਰਮੁੱਖ ਅਵਾਰਡ | ਕਵੀ ਸ਼ਮਰਾਟ ਕਲਾਪਪਰਨ ਪਦਮਭੂਸ਼ਨ ਗਿਆਨਪੀਠ ਪੁਰਸਕਾਰ ਡਾਕਟਰੇਟ |
ਜੀਵਨ ਸਾਥੀ | Varalakshmi |
ਬੱਚੇ | ਪੁੱਤਰ
|
ਰਿਸ਼ਤੇਦਾਰ | ਮਾਪੇ ਪਿਤਾ-ਸੋਭਾਨਦਰੀ ਮਾਤਾਪਾਰਵਤੀ |
ਉਸਨੇ ਕਰੀਮਨਗਰ ਸਰਕਾਰੀ ਕਾਲਜ (1959-61) ਦੇ ਪਹਿਲੇ ਪ੍ਰਿੰਸੀਪਲ ਵਜੋਂ ਕੰਮ ਕੀਤਾ।[1]
ਉਸ ਨੂੰ ਗਿਆਨਪੀਠ ਇਨਾਮ[2] ਅਤੇ ਪਦਮ ਭੂਸ਼ਣ (1971) ਨਾਲ ਸਨਮਾਨਿਤ ਕੀਤਾ ਗਿਆ ਸੀ। [3]
ਤੇਲਗੂ ਸਾਹਿਤ ਦੇ ਸੌਖੀ ਗਦ ਵਿੱਚ ਸਮਾਨੰਤਰ "ਖੁੱਲੀ-ਕਵਿਤਾ" ਅੰਦੋਲਨ ਨੇ ਉਸ ਨੂੰ ਇੱਕ ਕੱਟੜਵਾਦੀ ਵਜੋਂ ਉਸ ਦੀ ਆਲੋਚਨਾ ਕੀਤੀ, ਜੋ ਯਤੀ, ਪ੍ਰਸ਼ਾ (ਤੁਕਾਂਤ ਮੇਲ) ਅਤੇ ਛੰਦਬੰਦੀ ਵਰਗੇ ਕਵਿਤਾਵਾਂ ਦੇ ਸਖਤ ਨਿਯਮਾਂ ਨਾਲ ਬਝਿਆ ਹੋਇਆ ਸੀ। ਹਾਲਾਂਕਿ ਇਹ ਕੇਵਲ ਉਸ ਦੇ ਰਚੇ ਵੱਖ-ਵੱਖ ਵੰਨਗੀਆਂ ਦੇ ਸਾਹਿਤ ਦੇ ਇੱਕ ਭਾਗ ਨੂੰ ਹੀ ਸੀ। ਉਸੇ ਸਮੇਂ, ਤੇਲੁਗੂ ਸਾਹਿਤ ਵਿਚ ਕੋਈ ਸਮਕਾਲੀ ਨਹੀਂ ਸੀ ਜਿਸ ਨਾਲ ਉਹ ਆਪਣੀ ਡੂੰਘਾਈ ਦੇ ਵਿਸ਼ਿਆਂ ਅਤੇ ਸਾਹਿਤ ਦੀ ਆਪਣੀ ਨਿਪੁੰਨਤਾ ਨੂੰ ਮੇਚ ਸਕਦਾ। ਉਸਦੀਆਂ ਯਾਦਾਂ ਦੀ ਇੱਕ ਕਿਤਾਬ ਰਿਲੀਜ਼ ਕੀਤੀ ਗਈ ਹੈ।[4][5]
ਜ਼ਿੰਦਗੀ
ਸੋਧੋਸ਼ੁਰੂ ਦਾ ਜੀਵਨ
ਸੋਧੋਵਿਸ਼ਵਨਾਥ ਸਤਿਅੰਰਯਾਨ ਦਾ ਜਨਮ ਇੱਕ ਬ੍ਰਾਹਮਣ ਜ਼ਿਮੀਦਾਰ ਸ਼ੋਭਨਾਦਰੀ ਦਾ ਬੇਟਾ ਹੈ, ਜੋ ਬਾਅਦ ਵਿੱਚ ਆਪਣੀ ਸਖੀ ਤੇ ਦਾਨੀ ਭਾਵਨਾ ਕਾਰਨ ਗਰੀਬ ਹੋ ਗਿਆ ਸੀ ਅਤੇ ਉਸਦੀ ਪਤਨੀ ਪਾਰਵਤੀ ਦੇ ਘਰ 10 ਸਤੰਬਰ 1895 ਨੂੰ ਹੋਇਆ ਸੀ। ਉਹ ਆਪਣੇ ਪੁਰਖਿਆਂ ਦੇ ਸਥਾਨ ਨੰਦੂਮੁਰੂ, ਕ੍ਰਿਸ਼ਨਾ ਜ਼ਿਲ੍ਹਾ, ਮਦਰਾਸ ਪ੍ਰੈਜੀਡੈਂਸੀ (ਵਰਤਮਾਨ ਸਮੇਂ ਉਨਗੂਤੂਰੂ ਮੰਡਲ, ਆਂਧਰਾ ਪ੍ਰਦੇਸ਼) ਵਿੱਚ ਜਨਮਿਆ ਸੀ। ਉਹ ਗਲੀ ਦੇ ਸਕੂਲ ਪੜ੍ਹਨ ਗਿਆ ਸੀ, ਜਿਸ ਨੂੰ ਭਾਰਤ ਵਿਚ 19 ਵੀਂ ਅਤੇ 20 ਵੀਂ ਸਦੀ ਦੇ ਸ਼ੁਰੂਆਤੀ ਸਮੇਂ ਦੌਰਾਨ ਗੈਰ ਰਸਮੀ ਸਕੂਲ ਵਜੋਂ ਮਾਨਤਾ ਮਿਲੀ ਹੋਈ ਸੀ। ਬਚਪਨ ਦੇ ਦੌਰਾਨ, ਪਿੰਡਾਂ ਦੇ ਸੱਭਿਆਚਾਰ ਨੇ ਸਤਿਆਨਾਰਾਇਣ ਚਿਰ ਸਥਾਈ ਪ੍ਰਭਾਵ ਪਾਇਆ ਸੀ ਅਤੇ ਉਸ ਨੇ ਇਸ ਤੋਂ ਬਹੁਤ ਕੁਝ ਸਿੱਖ਼ਿਆ। ਬਹੁਤ ਸਾਰੇ ਸਟਰੀਟ ਲੋਕ ਕਲਾਵਾਂ ਦੇ ਪਰੰਪਰਾਗਤ ਕਲਾਕਾਰਾਂ ਨੇ ਕਈ ਤਰੀਕਿਆਂ ਨਾਲ ਸਤਿਆਨਰਯਾਨ ਨੂੰ ਆਕਰਸ਼ਿਤ ਕੀਤਾ। ਇਨ੍ਹਾਂ ਕਲਾਵਾਂ ਵਿਚ ਕਹਾਣੀ-ਕਾਰੀ, ਕਵਿਤਾ, ਸੰਗੀਤ, ਪ੍ਰਦਰਸ਼ਨ, ਡਾਂਸ, ਆਦਿ, ਵੱਖ-ਵੱਖ ਰੂਪਾਂ ਵਿਚ ਸ਼ਾਮਲ ਹਨ।ਇਨ੍ਹਾਂ ਨੇ ਉਸ ਦੇ ਵਿਚਾਰਾਂ ਉੱਤੇ ਅਤੇ ਕਹਾਣੀ-ਕਲਾ ਤੇ ਡੂੰਘਾ ਪ੍ਰਭਾਵ ਪਾਇਆ ਹੈ। ਜਾਤੀਆਂ ਅਤੇ ਸਮਾਜਿਕ ਰੁਕਾਵਟਾਂ ਨੂੰ ਠੁਕਰਾ ਕੇ ਪਿੰਡਾਂ ਵਿਚ ਰਹਿਣ ਵਾਲਿਆਂ ਦੀਆਂ ਸਾਂਝਾਂ ਨੇ ਅਤੇ ਪਿੰਡ ਦੇ ਜੀਵਨ ਦੀ ਸੁੰਦਰਤਾ ਨੇ ਵੀ ਬਾਅਦ ਵਿਚ ਉਸਦੇ ਵਿਚਾਰਾਂ ਅਤੇ ਵਿਚਾਰਧਾਰਾ ਨੂੰ ਵੀ ਪ੍ਰਭਾਵਿਤ ਕੀਤਾ।
ਉਸ ਦੀ ਉੱਚ ਮੁਢਲੀ ਪੜ੍ਹਾਈ 11 ਸਾਲ ਦੀ ਉਮਰ ਵਿਚ ਨੇੜੇ ਦੇ ਸ਼ਹਿਰ [[ਬੰਦਰ]] ਵਿਚ ਪ੍ਰਸਿੱਧ ਨੋਬਲ ਕਾਲਜ ਵਿਚ ਤਬਦੀਲ ਹੋ ਗਈ। ਉਸ ਦੇ ਪਿਤਾ ਸ਼ੋਭਨਾਦਰੀ, ਜਿਨ੍ਹਾਂ ਨੇ ਆਪਣੀ ਚੈਰਿਟੀ ਦੇ ਕਾਰਨ ਲਗਭਗ ਆਪਣੀ ਧਨ-ਦੌਲਤ ਮੁਕਾ ਲਈ ਸੀ, ਨੇ ਸੋਚਿਆ ਕਿ ਅੰਗਰੇਜ਼ੀ ਕੇਂਦ੍ਰਿਤ ਸਿੱਖਿਆ ਉਸਦੇ ਪੁੱਤਰ ਨੂੰ ਵਧੀਆ ਜੀਵਨ ਪ੍ਰਾਪਤ ਕਰਨ ਵਿਚ ਸਹਾਇਤਾ ਕਰ ਸਕਦੀ ਹੈ।
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2018-04-30. Retrieved 2018-04-16.
- ↑ "Jnanpith Laureates Official listings". Jnanpith Website. Archived from the original on 2007-10-13. Retrieved 2018-04-16.
{{cite web}}
: Unknown parameter|dead-url=
ignored (|url-status=
suggested) (help) - ↑ "Padma Awards" (PDF). Ministry of Home Affairs, Government of India. 2015. Archived from the original (PDF) on ਨਵੰਬਰ 15, 2014. Retrieved July 21, 2015.
{{cite web}}
: Unknown parameter|dead-url=
ignored (|url-status=
suggested) (help) - ↑ V. Raghavendra. "Book festival: stall showcasing works of 'Kavi Samrat' a highlight". The Hindu.
- ↑ "'Viswanatha Satyanarayana deserved a Nobel'". TheHindu. Chennai, India. 22 July 2012. Retrieved 21 July 2012.