ਤਰਨਦੀਪ ਸਿੰਘ ਧਾਲੀਵਾਲ (ਜਨਮ 27 ਜੁਲਾਈ 1988), ਜੋ ਕਿ ਵਿੱਕੀ ਧਾਲੀਵਾਲ ਦੇ ਨਾਮ ਨਾਲ ਮਸ਼ਹੂਰ ਇੱਕ ਪੰਜਾਬੀ ਗੀਤਕਾਰ ਅਤੇ ਸਾਬਕਾ ਕਬੱਡੀ ਦੇ ਖਿਡਾਰੀ ਹੈ। ਉਹ "ਡਾਇਮੰਡ" ਗਾਣੇ ਤੋਂ ਬਾਅਦ ਚਰਚਾ ਵਿੱਚ ਆਇਆ ਜੋ ਕਿ ਗੁਰਨਾਮ ਭੁੱਲਰ ਦੁਆਰਾ ਗਾਇਆ ਗਿਆ ਸੀ। ਉਸ ਨੇ ਰਾਸ਼ਟਰੀ ਪੱਧਰ ਤੱਕ ਕਬੱਡੀ ਖੇਡੀ ਹੈ ਪਰ ਮੋਢੇ ਤੇ ਸੱਟ ਲੱਗਣ ਕਾਰਨ ਉਸਨੂੰ ਕਬੱਡੀ ਛੱਡਣੀ ਪਈ ਸੀ।

ਵਿੱਕੀ ਧਾਲੀਵਾਲ
Vicky Dhaliwal smiling
ਵਿੱਕੀ ਧਾਲੀਵਾਲ
ਜਨਮ
ਤਰਨਦੀਪ ਸਿੰਘ ਧਾਲੀਵਾਲ

(1988-07-27) 27 ਜੁਲਾਈ 1988 (ਉਮਰ 36)
ਰਸੌਲੀ, ਪੰਜਾਬ
ਰਾਸ਼ਟਰੀਅਤਾਭਾਰਤੀ
ਪੇਸ਼ਾਗੀਤਕਾਰ
ਲਈ ਪ੍ਰਸਿੱਧਡਿਮੰਡ, ਰਖਲੀ ਪਿਆਰ ਨਾਲ
ਸਾਥੀਰੁਪਿੰਦਰ ਕੌਰ
ਬੱਚੇਅਨਮੋਲਦੀਪ ਸਿੰਘ ਧਾਲੀਵਾਲ
ਮਾਤਾ-ਪਿਤਾ
  • ਹਰਦੇਵ ਸਿੰਘ ਧਾਲੀਵਾਲ (ਪਿਤਾ)
  • ਜਤਿੰਦਰਪਾਲ ਕੌਰ (ਮਾਤਾ)

ਮੁਢਲਾ ਜੀਵਨ

ਸੋਧੋ

ਵਿੱੱਕੀ ਧਾਲੀਵਾਲ ਦਾ ਜਨਮ 27 ਜੁਲਾਈ 1988 ਨੂੰ ਰਸੌਲੀ ਵਿਖੇ ਹੋਇਆ ਸੀ ਅਤੇ ਉਸ ਦਾ ਅਸਲੀ ਨਾਮ ਤਰਨਦੀਪ ਸਿੰਘ ਧਾਲੀਵਾਲ ਹੈ। ਉਸ ਨੇ ਆਪਣੀ ਸਕੂਲੀ ਵਿੱਦਿਆ ਆਪਣੇ ਨਾਨਕਾ ਪਿੰਡ ਕਮਾਲਪੁਰ ਕਾਲੇਕੇ ਤੋਂ ਪ੍ਰਾਪਤ ਕੀਤੀ ਤੇ ਉਚਰੀ ਵਿਦਿਆ ਆਪਣੇ ਪਿੰਡ ਨੇੜਲੇ ਕਾਲਜ ਤੋਂ ਕੀਤੀ।[1]

ਕਬੱਡੀ

ਸੋਧੋ

ਵਿੱਕੀ ਕਬੱਡੀ ਵਿੱਚ ਬਤੌਰ ਜਾਫੀ ਖੇਡਦਾ ਸੀ। ਉਸ ਨੇ ਰਾਸ਼ਟਰੀ ਪੱਧਰ ਤੱਕ ਕਬੱਡੀ ਖੇਡੀ ਹੈ ਅਤੇ ਉਹ ਕਈ ਕਲੱਬਾਂ ਅਤੇ ਅਕੈਡਮੀਆਂ ਲਈ ਵੀ ਖੇਡਿਆ ਹੈ। ਮੋਢੇ ਤੇ ਸੱਟ ਲੱਗਣ ਕਾਰਨ ਉਸਨੂੰ ਕਬੱਡੀ ਛੱਡਣੀ ਪਈ ਸੀ।

ਹਵਾਲੇ

ਸੋਧੋ
  1. NewsNumber (2018-01-24), Interview with Vicky Dhaliwal, Writer || Bittu Chak Wala || Rang Panjab De, retrieved 2018-11-05