ਵੇਮਬਨਾਡ ਭਾਰਤ ਦੀ ਸਭ ਤੋਂ ਲੰਬੀ ਝੀਲ ਹੈ, [1] ਅਤੇ ਇਹ ਕੇਰਲ ਰਾਜ ਦੀ ਸਭ ਤੋਂ ਵੱਡੀ ਝੀਲ ਵੀ ਹੈ। ਝੀਲ ਦਾ ਖੇਤਰਫਲ 230 ਵਰਗ ਕਿਲੋਮੀਟਰ ਅਤੇ ਅਧਿਕਤਮ ਲੰਬਾਈ 96.5 ਕਿਲੋਮੀਟਰ ਹੈ। [2] ਇਹ ਝੀਲ ਕੇਰਲਾ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਫੈਲੀ, ਇਸ ਨੂੰ ਕੋਟਾਯਮ ਵਿੱਚ ਵੇਮਬਨਾਡੂ ਝੀਲ ਕਹਿੰਦੇ ਨੇ , ਵਾਈਕੋਮ, ਚਾਂਗਨਾਸੇਰੀ, ਅਲਾਪੁਝਾ ਵਿੱਚ ਪੁੰਨਮਦਾ ਝੀਲ ਆਖਦੇ ਹਨ , ਪੁੰਨਪਰਾ, ਕੁੱਟਨਾਡੂ ਅਤੇ ਕੋਚੀ ਵਿੱਚ ਕੋਚੀ ਝੀਲ ਵਜੋਂ ਜਾਣਿਆ ਜਾਂਦਾ ਹੈ। ਕੋਚੀ ਝੀਲ ਦੇ ਹਿੱਸੇ ਵਿੱਚ ਵਾਈਪਿਨ, ਮੁਲਾਵੁਕਡ, ਮਰਾਡੂ, ਉਦਯਮਪੁਰੂਰ, ਵਲਾਰਪਦਮ, ਵਿਲਿੰਗਡਨ ਟਾਪੂ ਸਮੇਤ ਕਈ ਛੋਟੇ ਟਾਪੂਆਂ ਦੇ ਸਮੂਹ ਹਨ। ਕੋਚੀ ਬੰਦਰਗਾਹ ਵਿਲਿੰਗਡਨ ਟਾਪੂ ਅਤੇ ਵਲਾਰਪਦਮ ਟਾਪੂ ਦੇ ਆਸੇ ਪਾਸੇ ਬਣਾਈ ਗਈ ਹੈ।

ਵੇਮਬਨਾਡ ਝੀਲ
ਵੇਮਬਨਾਡ ਝੀਲ ਵਿੱਚ ਤੈਰਦੀ ਹੌਸਬੋਟ
ਵੇਮਬਨਾਡ ਝੀਲ
ਵੇਮਬਨਾਡ ਝੀਲ is located in ਕੇਰਲ
ਵੇਮਬਨਾਡ ਝੀਲ
ਵੇਮਬਨਾਡ ਝੀਲ
ਗੁਣਕ9°35′N 76°25′E / 9.583°N 76.417°E / 9.583; 76.417
Primary inflowsAchenkovil, Manimala, Meenachil, Muvattupuzha, Pamba, Periyar
Primary outflowsseveral canals
Basin countriesਭਾਰਤ
ਵੱਧ ਤੋਂ ਵੱਧ ਲੰਬਾਈ96.5 km (60.0 mi)
ਵੱਧ ਤੋਂ ਵੱਧ ਚੌੜਾਈ14 km (8.7 mi)
Surface area230 km2 (89 sq mi)
ਵੱਧ ਤੋਂ ਵੱਧ ਡੂੰਘਾਈ12 m (39 ft)
Surface elevation0 m (0 ft)
Islandsਪਥੀਰਮਨਲ, [[ਪੇਰੂਮਬਲਮ ], ਪੱਲੀਪੁਰਮ
Settlementsਕੋੱਟਾਯਮ , ਅਲੈਪੀ, ਕੋਚੀਨ , ਚੇਰਥਲਾ

ਕੁੱਟਨਾਡ, ਇਸ ਜਗਾਹ ਨੂੰ ਕੇਰਲਾ ਦੇ ਚਾਵਲ ਦੇ ਕਟੋਰੇ ਵਜੋਂ ਵੀ ਜਾਣਿਆ ਜਾਂਦਾ ਹੈ, ਭਾਰਤ ਵਿੱਚ ਸਭ ਤੋਂ ਘੱਟ ਉਚਾਈ ਵਾਲਾ ਹੈ, ਅਤੇ ਇਹ ਵਿਸ਼ਵ ਦੀਆਂ ਕੁਝ ਉਹਨਾਂ ਥਾਵਾਂ ਵਿੱਚੋਂ ਇੱਕ ਹੈ ਜਿੱਥੇ ਸਮੁੰਦਰੀ ਤਲ ਦੇ ਲੈਵਲ ਤੋਂ ਹੇਠਾਂ ਖੇਤੀ ਹੁੰਦੀ ਹੈ। [3] ਵੇਮਬਨਾਡ ਦੇ ਦੱਖਣੀ ਹਿੱਸੇ ਵਿੱਚ ਕੁੱਟਨਾਡ ਪੈਂਦਾ 'ਹੈ।

ਝੀਲ ਦੇ ਇੱਕ ਹਿੱਸੇ ਵਿੱਚ ਨਹਿਰੂ ਟਰਾਫੀ ਕਿਸ਼ਤੀ ਦੌੜ ਕਰਵਾਈ ਜਾਂਦੀ ਹੈ। ਵੈਂਬਨਾਡ ਬੈਕਵਾਟਰਸ ਦੀਆਂ ਕੁਝ ਥਾਵਾਂ ਹੌਟਸਪੌਟਸ ਬਣ ਚੁਕਿਆ ਹਨ ਜਿੱਥੇ ਪ੍ਰਦੂਸ਼ਣ ਦੇ ਉੱਚ ਪੱਧਰ ਦੇਖੇ ਗਏ ਹਨ। ਭਾਰਤ ਸਰਕਾਰ ਨੇ ਰਾਸ਼ਟਰੀ ਵੈਟਲੈਂਡਜ਼ ਕੰਜ਼ਰਵੇਸ਼ਨ ਪ੍ਰੋਗਰਾਮ ਦੇ ਤਹਿਤ ਵੈਂਬਨਾਡ ਵੈਟਲੈਂਡ ਦੀ ਪਛਾਣ ਕੀਤੀ ਹੈ।

ਟੂਰੀਜ਼ਮ

ਸੋਧੋ
 
ਵੇਮਬਨਾਡ ਝੀਲ ਵਿੱਚ ਹਾਊਸ ਬੋਟ

ਝੀਲ ਸੈਲਾਨੀਆਂ ਲਈ ਇੱਕ ਮਨਪਸੰਦ ਆਕਰਸ਼ਣ ਬਣ ਗਈ ਹੈ। ਕਿਹਾ ਜਾਏ ਤਾਂ ਆਮ ਤੌਰ 'ਤੇ ਸੁਰੱਖਿਅਤ ਸਥਾਨ। ਇਸ ਸਥਾਨ 'ਤੇ 2004 ਵਿੱਚ ਸੈਲਾਨੀਆਂ ਨੂੰ ਪਰੇਸ਼ਾਨ ਕਰਨ ਦੀ ਸਿਰਫ ਇੱਕ ਘਟਨਾ ਵਾਪਰੀ ਸੀ ਜਿਵੇਂ ਕਿ ਟਾਈਮਜ਼ ਆਫ਼ ਇੰਡੀਆ ਵਿੱਚ ਰਿਪੋਰਟ ਹੋਇਆ ਸੀ । [4]

ਹਾਊਸਬੋਟਸ

ਸੋਧੋ

ਵੇਮਬਨਾਡ ਝੀਲ ਕੇਰਲ ਬੈਕਵਾਟਰਜ਼ ਟੂਰੀਜ਼ਮ ਦੇ ਕੇਂਦਰ ਵਿੱਚ ਹੈ, ਜਿਸ ਵਿੱਚ ਸੈਂਕੜੇ ਹਾਊਸਬੋਟਾਂ ( ਮਲਿਆਲਮ ਵਿੱਚ ਕੇਤੂਵਾਲਮ ) ਹਨ ਅਤੇ ਇਸਦੇ ਕਿਨਾਰੇ ਬਹੁਤ ਸਾਰੇ ਵੀ ਬਣੇ ਹੋਏ ਰਿਜ਼ੋਰਟ ਹਨ।

ਬਰਡ ਸੈਂਚੂਰੀ

ਸੋਧੋ

ਝੀਲ ਦੇ ਪੂਰਬੀ ਤੱਟ 'ਤੇ ਕੁਮਾਰਕੋਮ ਬਰਡ ਸੈਂਚੂਰੀ ਹੈ।

ਕਿਸ਼ਤੀ ਦੌੜ

ਸੋਧੋ

ਅਗਸਤ ਅਤੇ ਸਤੰਬਰ ਦੇ ਵੇਲੇ , ਕੋਟਾਯਮ ਵਿੱਚ ਅਤੇ ਇਸਦੇ ਨੇੜੇ ਦੀਆਂ ਨਦੀਆਂ ਕਿਸ਼ਤੀ ਰੇਸਾਂ ਦੇ ਕਾਰਨ ਸਰਗਰਮੀ ਅਤੇ ਆਕਰਸ਼ਣ ਕੇਂਦਰਾਂ ਵਿੱਚ ਬਦਲ ਜਾਂਦੀਆਂ ਹਨ, [5] ਇੱਕ ਕੇਰਲਾ ਦੀ ਪਰੰਪਰਾ। ਸਨੇਕ ਬੋਟ ਰੇਸ ਨਾਮ ਦੀ ਪਾਣੀ ਦੀ ਖੇਡ ਨਾਲ ਓਨਮ ਦੌਰਾਨ ਝੀਲਾਂ ਅਤੇ ਨਦੀਆਂ ਜ਼ਿੰਦਾ ਹੋ ਜਾਂਦੀਆਂ ਹਨ। ਇਹ ਪਤਵਾਰ ਫੜਨ ਵਾਲੇਆਂ ਜੋ ਕੀ (ਇੱਕ ਕਿਸ਼ਤੀ ਵਿੱਚ ਲਗਭਗ ਸੌ) ਨੂੰ ਦੇਖਣਾ ਇੱਕ ਦ੍ਰਿਸ਼ ਹੈ, ਬੈਕਵਾਟਰਾਂ ਵਿੱਚੋਂ ਉਹਨਾਂ ਦੇ ਰਸਤੇ ਨੂੰ ਕੱਟਣਾ। [6]

ਝੀਲ ਟਾਪੂ

ਸੋਧੋ

ਝੀਲ ਵਿੱਚ ਇੱਕ ਪਥੀਰਮਨਲ ਨਾਮ ਦਾ ਛੋਟਾ ਜਿਹਾ ਟਾਪੂ ਹੈ । ਜਿਸ ਤੱਕ ਕਿਸ਼ਤੀ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। Kakkathuroth ਟਾਪੂ ਇੱਕ ਹੋਰ ਪ੍ਰਮੁੱਖ ਆਕਰਸ਼ਣ ਹੈ।

ਅੰਦਰੂਨੀ ਆਵਾਜਾਈ

ਸੋਧੋ

ਵੇਮਬਨਾਡ ਵੈਟਲੈਂਡ ਨੇ ਸਿਸਟਮ ਝੀਲਾਂ ਅਤੇ ਨਹਿਰਾਂ ਦਾ ਇੱਕ ਗੁੰਝਲਦਾਰ ਨੈਟਵਰਕ ਬਣਾਇਆ ਹੈ ਜੋ 196 ਕਿਲੋਮੀਟਰ ਉੱਤਰ ਤੋਂ ਦੱਖਣ ਤੱਕ ਅਤੇ 29 ਕਿਲੋਮੀਟਰ ਪੂਰਬ ਤੋਂ ਪੱਛਮ ਦਿਸ਼ਾਵਾਂ ਤੱਕ ਫੈਲਿਆ ਹੋਇਆ ਹੈ। ਇਨ੍ਹਾਂ ਖੇਤਰਾਂ ਦੇ ਲਗਭਗ ਸਾਰੇ ਪਿੰਡਾਂ ਤੱਕ ਜਲ ਆਵਾਜਾਈ ਰਾਹੀਂ ਪਹੁੰਚਿਆ ਜਾ ਸਕਦਾ ਹੈ। ਮੁਵੱਟੂਪੁਝਾ, ਮੀਨਾਚਿਲ, ਪੰਬਾ ਅਤੇ ਅਚੇਨਕੋਵਿਲ ਦਰਿਆਵਾਂ ਦੀਆਂ ਪ੍ਰਮੁੱਖ ਨਦੀਆਂ, ਲਗਭਗ 30 ਕਿਲੋਮੀਟਰ ਦੀ ਦੂਰੀ ਤੱਕ ਸਮੁੰਦਰੀ ਆਵਾਜਾਈ ਦੇ ਯੋਗ ਹਨ। ਪੱਛਮੀ ਤੱਟ ਨਹਿਰ ਪ੍ਰਣਾਲੀ ਦੇ ਕੋੱਟਪੁਰਮ-ਕੋਲਮ ਹਿੱਸੇ ਦਾ ਇੱਕ ਵੱਡਾ ਹਿੱਸਾ ਵੇਮਬਨਾਡ ਝੀਲ ਵਿੱਚੋਂ ਲੰਘਦਾ ਹੈ ਅਤੇ ਕੁੱਲ 209 ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਇਸ ਨੂੰ ਰਾਸ਼ਟਰੀ ਜਲ ਮਾਰਗ ਘੋਸ਼ਿਤ ਕੀਤਾ ਗਿਆ ਹੈ।

ਵਾਤਾਵਰਣ ਮਹੱਤਤਾ

ਸੋਧੋ
 
ਕੁਮਾਰਕੋਮ ਵਿਖੇ ਵੇਮਬਨਾਡ ਝੀਲ

ਰਾਮਸਰ ਕਨਵੈਨਸ਼ਨ ਵੱਲੋਂ ਦਿੱਤੀ ਗਈ ਪਰਿਭਾਸ਼ਾ ਅਨੁਸਾਰ ਵੈਮਬਨਾਡ ਕੋਲ ਵੈਟਲੈਂਡ ਨੂੰ ਅੰਤਰਰਾਸ਼ਟਰੀ ਮਹੱਤਤਾ ਵਾਲੀਆਂ ਵੈਟਲੈਂਡਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ, ਤਾਂ ਜੋ ਵੈਟਲੈਂਡਜ਼ ਦੀ ਸੰਭਾਲ ਅਤੇ ਟਿਕਾਊ ਉਪਯੋਗਤਾ ਬਣਾਈ ਜਾਂ ਸਕੇ । [7] ਇਹ 20,000 ਤੋਂ ਵੱਧ ਜਲਪੰਛੀਆਂ ਦਾ ਘਰ ਹੈ ਅਤੇ ਵੇਮਬਨਾਡ ਝੀਲ ਵਿੱਚ ਭਾਰਤ ਵਿੱਚ ਤੀਜੀ ਸਭ ਤੋਂ ਵੱਡੀ ਆਬਾਦੀ। ਇਹ ਝੀਂਗਾ ਲਈ ਇੱਕ ਆਦਰਸ਼ ਮਹੋਲ ਪੈਦਾ ਕਰਦਾ ਹੈ। [8] ਝੀਲ ਦੇ ਕਿਨਾਰਿਆਂ 'ਤੇ ਰਹਿਣ ਵਾਲੇ ਲੋਕਾਂ ਦੀਆਂ ਮੁੱਖ ਰੋਜ਼ੀ-ਰੋਟੀ ਦੀਆਂ ਗਤੀਵਿਧੀਆਂ ਵਿੱਚ ਖੇਤੀਬਾੜੀ, ਮੱਛੀ ਫੜਨਾ , ਟੂਰੀਜ਼ਮ, ਅੰਦਰੂਨੀ ਨੇਵੀਗੇਸ਼ਨ, ਕੋਇਰ ਰੀਟਿੰਗ, ਚੂਨੇ ਦੇ ਖੋਲ ਦਾ ਭੰਡਾਰ ਸ਼ਾਮਲ ਹਨ। ਝੀਲ ਦੇ ਬੈੱਡ ਤੋਂ ਸ਼ੈੱਲਾਂ ਦੀ ਬੇਕਾਬੂ ਮਾਈਨਿੰਗ ਵੀ ਈਕੋ-ਸਿਸਟਮ ਲਈ ਖਤਰਾ ਪੈਦਾ ਕਰ ਰਹੀ ਹੈ। ਸੀਵਰੇਜ ਦਾ ਗੰਦਾ ਪਾਣੀ ਅਤੇ ਅਲਾਪੁਜ਼ਾ ਵਿਖੇ ਮੈਡੀਕਲ ਕਾਲਜ ਸਮੇਤ ਨੇੜਲੇ ਖੇਤਰਾਂ ਤੋਂ ਛੱਡੇ ਜਾਣ ਵਾਲੇ ਜੈਵਿਕ ਪਦਾਰਥਾਂ ਦੇ ਭਾਰੀ ਲੋਡ ਨੂੰ ਪਾਣੀ ਵਿੱਚ ਛੱਡ ਦਿੱਤਾ ਜਾਂਦਾ ਹੈ ਅਤੇ ਜਲ ਸਰੀਰ ਵਿੱਚ ਪਾਣੀ ਵਿੱਚ ਘੁਲਣ ਵਾਲੀ ਆਕਸੀਜਨ ਦੀ ਮਾਤਰਾ ਵਿੱਚ ਕਮੀ ਲਈ ਜ਼ਿੰਮੇਵਾਰ ਹਨ।

ਪੰਛੀ

ਸੋਧੋ

ਵੇਮਬਨਾਡ ਵੈਟਲੈਂਡ ਆਪਣੇ ਸੀਜ਼ਨ ਵਿੱਚ ਬਹੁਤ ਸਾਰੇ ਪ੍ਰਵਾਸੀ ਪੰਛੀਆਂ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਤੋਂ ਇਲਾਵਾ, ਇਸ ਨਾਜ਼ੁਕ ਈਕੋਸਿਸਟਮ 100 ਤੋਂ ਵੱਧ ਪੰਛੀਆਂ ਨੂੰ ਨੇਟਿਵ ਪੰਛੀਆਂ ਦੀ ਰਹਿਣ ਸਹਿਣ ਦਾ ਭਾਰ ਵੀ ਚਕਦਾ ਹੈ। ਵੇਮਬਨਾਡ ਵੈਟਲੈਂਡ ਮੱਧ ਏਸ਼ੀਆਈ ਫਲਾਈਵੇਅ ਦੇ ਰਾਹ ਵਿੱਚ ਆਉਂਦਾ ਹੈ। ਇਸ ਖੇਤਰ ਵਿਚ ਟੂਰੀਜ਼ਮ ਵਾਤਾਵਰਣ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਇਸ ਲਈ ਇਸ 'ਤੇ ਨਿਰਭਰ 16 ਮਿਲੀਅਨ ਲੋਕਾਂ ਦੀ ਜ਼ਿੰਦਗੀ ਵੀ ।

ਹਵਾਲੇ

ਸੋਧੋ
  1. Ayub, Akber (ed), Kerala: Maps & More, 2006 edition 2007 reprint, p. 48, Stark World Publishing, Bangalore, ISBN 81-902505-2-3
  2. "Fauna of Vembanad lake" (PDF).
  3. Press Trust of India (1 June 2020). "Kerala Boat Ferries Lone Passenger To Help Her Take Exam". NDTV. Retrieved 17 November 2020.
  4. "Boat driver held for misbehaving with tourist". The Times of India. Archived from the original on 2013-10-25.
  5. "VEMBANAD LAKE | Kottayam District, Government of Kerala | India" (in ਅੰਗਰੇਜ਼ੀ (ਅਮਰੀਕੀ)). Retrieved 2022-11-22.
  6. "VEMBANAD LAKE | Kottayam District, Government of Kerala | India" (in ਅੰਗਰੇਜ਼ੀ (ਅਮਰੀਕੀ)). Retrieved 2022-11-22.
  7. "The List of Wetlands of International Importance" (PDF). The Secretariat of the Convention on Wetlands (Ramsar, Iran, 1971) Rue Mauverney 28, CH-1196 Gland, Switzerland. Archived from the original (PDF) on 2008-01-02. Retrieved 2008-01-07.
  8. "Vembanad - Kol Wetland". World Wildlife Fund. 2006-05-24. Archived from the original on 2008-02-17. Retrieved 2008-01-23.

ਬਾਹਰੀ ਲਿੰਕ

ਸੋਧੋ
  •   Vembanad Lake ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ