ਵੈਰੋਕੇ
ਵੈਰੋਕੇ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦਾ ਇੱਕ ਪਿੰਡ ਹੈ ਜੋ ਲੋਪੋਕੇ ਅਤੇ ਪ੍ਰੀਤਨਗਰ ਤੋਂ ਕਰੀਬ ਡੇਢ ਕਿਲੋਮੀਟਰ ਦੂਰ ਭਿੰਡੀ ਸੈਦਾ - ਅਜਨਾਲਾ ਸੜਕ ਤੇ ਸਥਿਤ ਹੈ। ਵੈਰੋਕੇ ਦੀ ਅਬਾਦੀ ਲਗਭਗ 1200 ਤੇ ਵੋਟਰਾਂ ਦੀ ਗਿਣਤੀ 750 ਹੈ। ਇਸ ਪਿੰਡ ਨੂੰ ਗੁਰੂ ਨਾਨਕ ਦੀ ਚਰਨ ਛੋਹ ਪ੍ਰਾਪਤ ਮੰਨਿਆ ਜਾਂਦਾ ਹੈ ਜਿੰਨ੍ਹਾਂ ਦੀ ਯਾਦ ਵਿੱਚ ਗੁਰੂਦੁਆਰਾ ਬੇਰ ਬਾਬਾ ਨਾਨਕ ਬਣਿਆ ਹੋਇਆ ਹੈ।[1]
ਵੈਰੋਕੇ | |
---|---|
ਦੇਸ਼ | India |
ਰਾਜ | ਪੰਜਾਬ |
ਜ਼ਿਲ੍ਹਾ | ਅੰਮ੍ਰਿਤਸਰ |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ (ਗੁਰਮੁਖੀ) |
• Regional | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (IST) |
ਪਿਛੋਕੜ
ਸੋਧੋਪਿੰਡ ਦੇ ਲੋਕਾਂ ਅਨੁਸਾਰ ਭਾਰਤ ਪਾਕਿ ਵੰਡ ਤੋਂ ਪਹਿਲਾਂ ਇਹ ਪਿੰਡ ਸਿਰਫ਼ ਮੁਸਲਮਾਨਾਂ ਦਾ ਪਿੰਡ ਸੀ ਜੋ ਬਾਅਦ ਵਿੱਚ ਪਾਕਿਸਤਾਨ ਚਲੇ ਗਏ ਜਿਸ ਕਰਕੇ ਇੱਕ ਵਾਰ ਤਾਂ ਪਿੰਡ ਬਿਲਕੁਲ ਉੱਜੜ ਗਿਆ ਸੀ। ਬਾਅਦ ਵਿੱਚ ਲੋਪੋਕੇ ਦੇ ਔਲਖ ਗੋਤ ਦੇ ਲੋਕਾਂ ਨੇ ਹੀ ਦੁਬਾਰਾ ਇੱਥੇ ਆ ਕੇ ਪਿੰਡ ਵਸਾਇਆ। ਇੱਕ ਕਥਾ ਅਨੁਸਾਰ ਗੁਰੂ ਨਾਨਕ ਜੀ ਮਰਦਾਨੇ ਨੂੰ ਨਾਲ ਲੈ ਕੇ ਫ਼ਕੀਰ ਸ਼ਾਹ ਬਖਤਿਆਰ ਨਾਲ ਵਚਨ ਬਿਲਾਸ ਕਰਨ ਲਈ ਇੱਥੇ ਆਏ। ਉਹ ਇੱਕ ਬੇਰੀ ਥੱਲੇ ਬੈਠ ਗਏ। ਫ਼ਕੀਰ ਨੇ ਜਦੋਂ ਗਰਮੀ ਮਹਿਸੂਸ ਕੀਤੀ ਤਾਂ ਨਾਨਕ ਨੇ ਮਰਦਾਨੇ ਨੂੰ ਬੇਰੀ ਦੇ ਮੁੱਢ ਵਿੱਚ ਪਾਣੀ ਪਾਉਣ ਲਈ ਕਿਹਾ। ਮਰਦਾਨੇ ਦੇ ਪਾਣੀ ਪਾਉਣ ਨਾਲ ਬੇਰੀ ਹਰੀ ਭਰੀ ਹੋ ਗਈ। ਇਸੇ ਜਗ੍ਹਾ ਤੇ ਹੀ ਗੁਰਦੁਆਰਾ ਬੇਰ ਬਾਬਾ ਨਾਨਕ ਸ਼ੁਸ਼ੋਭਿਤ ਹੈ।
ਹਵਾਲੇੇ
ਸੋਧੋ- ↑ ਗਿੱਲ, ਮੁਖ਼ਤਾਰ. "ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ".