ਸਈਉ ਨੀ ਮੈਂ ਅੰਤ-ਹੀਣ ਤਰਕਾਲਾਂ

ਸਈਓਂ ਨੀਂ ਮੈਂ, ਅੰਤ-ਹੀਣ ਤਰਕਾਲਾਂ (ਸਪੇਨੀ:ਯੇਰਮਾ ਇਹਦਾ ਅਰਥ ਹੈ, ਬਾਂਝ) ਸਪੇਨੀ ਨਾਟਕਕਾਰ ਫੇਦੇਰੀਕੋ ਗਾਰਸੀਆ ਲੋਰਕਾ ਦਾ ਲਿਖਿਆ ਨਾਟਕ ਹੈ। ਪੰਜਾਬੀ ਅਨੁਵਾਦ ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਨੇ ਕੀਤਾ ਹੈ।[1] ਇਹ 1934 ਵਿੱਚ ਲਿਖਿਆ ਗਿਆ ਅਤੇ ਉਸੇ ਸਾਲ ਪਹਿਲੀ ਵਾਰ ਖੇਡਿਆ ਗਿਆ ਸੀ। ਲੋਰਕਾ ਨੇ ਇਸ ਨਾਟਕ ਨੂੰ "ਇੱਕ ਟ੍ਰੈਜਿਕ ਪੋਇਮ" ਕਿਹਾ ਹੈ। ਇਹ ਦਿਹਾਤੀ ਸਪੇਨ ਦੇ ਇੱਕ ਪਿੰਡ ਵਿੱਚ ਰਹਿੰਦੀ ਇੱਕ ਬੇਔਲਾਦ ਔਰਤ ਦੀ ਕਹਾਣੀ ਹੈ। ਉਹਦੀ ਮਾਂ ਬਣਨ ਦੀ ਤਾਂਘ ਏਨੀ ਤੀਬਰ ਹੈ ਕਿ ਹਰ ਕੋਈ ਆਖਿਰ ਉਸਨੂੰ ਖੌਫਨਾਕ ਜੁਰਮ ਕਰਨ ਵੱਲ ਧੱਕ ਦਿੰਦੀ ਹੈ।

ਯੇਰਮਾ
ਨਾਟਕ ਦਾ ਇੱਕ ਦ੍ਰਿਸ਼
ਲੇਖਕਫੇਦੇਰੀਕੋ ਗਾਰਸੀਆ ਲੋਰਕਾ
ਪਾਤਰਯੇਰਮਾ
ਜੁਆਨ
ਵਿਕਟਰ
ਮਾਰੀਆ
ਡੋਲੋਰਸ
Two Sisters-in-law
ਬੁੱਢੀ ਔਰਤ
ਪੁਰਸ਼
ਇਸਤਰੀ
ਮੁੰਡਾ
ਅਯਾਲੀ
ਬੱਚਾ
ਛੇ ਧੋਬਣਾਂ
ਦੋ ਕੁੜੀਆਂ
ਦੋ ਔਰਤਾਂ
ਦੋ ਬੁੱਢੀਆਂ ਔਰਤਾਂ
ਤਿੰਨ ਆਦਮੀ
ਸੱਤ ਨੌਜਵਾਨ ਕੁੜੀਆਂ
ਬੱਚੇ
ਪ੍ਰੀਮੀਅਰ ਦੀ ਤਾਰੀਖ1934
ਵਿਧਾਦੁਖਾਂਤ

ਪਲਾਟ

ਸੋਧੋ
  • ਐਕਟ 1, ਦ੍ਰਿਸ਼ 1:

ਯੇਰਮਾ ਦੋ ਸਾਲ ਤੋਂ ਵਿਆਹੀ ਹੋਈ ਹੈ। ਉਹ ਆਪਣੇ ਪਤੀ, ਜੁਆਨ ਨੂੰ ਤਕੜਾ ਕਰਨਾ ਚਾਹੁੰਦੀ ਹੈ, ਤਾਂ ਜੋ ਉਹ ਉਸ ਨੂੰ ਬੱਚੇ ਦੇ ਸਕੇ। ਯੇਰਮਾ ਨੂੰ ਘਰ ਰਹਿਣ ਲਈ ਕਹਿਕੇ, ਜੁਆਨ ਜ਼ੈਤੂਨ ਦੇ ਬਾਗ਼ ਵਿੱਚ ਕੰਮ ਕਰਨ ਲਈ ਵਾਪਸ ਚਲਾ ਜਾਂਦਾ ਹੈ, ਅਤੇ ਯੇਰਮਾ ਆਪਣੇ ਕਲਪਿਤ ਬੱਚੇ ਨਾਲ ਗੱਲਾਂ ਕਰਦੀ ਹੈ ਅਤੇ ਉਸ ਲਈ ਗੀਤ ਗਾਉਂਦੀ ਹੈ। ਮਾਰੀਆ, ਜੋ ਪੰਜ ਮਹੀਨੇ ਤੋਂ ਵਿਆਹੀ ਹੋਈ ਹੈ ਅਤੇ ਗਰਭਵਤੀ ਹੋ ਚੁੱਕੀ ਹੈ, ਯੇਰਮਾ ਨੂੰ ਬੱਚੇ ਲਈ ਸਿਲਾਈ ਕਰਨ ਲਈ ਕਹਿੰਦੀ ਹੈ। ਯੇਰਮਾ ਨੂੰ ਡਰ ਹੈ ਕੀ ਜੇ ਉਹ ਵੀ, ਛੇਤੀ ਹੀ ਗਰਭਵਤੀ ਨਾ ਹੋਈ, ਤਾਂ ਉਸ ਦਾ ਲਹੂ ਜ਼ਹਿਰ ਬਣ ਜਾਏਗਾ। ਇਸ ਜੋੜੇ ਦਾ ਦੋਸਤ, ਵਿਕਟਰ, ਯੇਰਮਾ ਨੂੰ ਸਿਲਾਈ ਕਰਦਿਆਂ ਵੇਖਦਾ ਹੈ ਅਤੇ ਉਸ ਨੂੰ ਗਰਭਵਤੀ ਸਮਝ ਲੈਂਦਾ ਹੈ। ਫਿਰ ਸੱਚਾਈ ਪਤਾ ਚੱਲਣ ਤੇ ਕਹਿੰਦਾ ਹੈ, ਹੋਰ ਯਤਨ ਕਰੋ।

  • ਐਕਟ 1, ਦ੍ਰਿਸ਼ 2:

ਯੇਰਮਾ ਹੁਣੇ ਹੀ ਖੇਤ ਵਿੱਚ ਜੁਆਨ ਨੂੰ ਭੱਤਾ ਦੇ ਕੇ ਆਈ ਹੈ। ਰਾਹ ਵਿੱਚ ਉਸ ਨੂੰ ਇੱਕ ਬੁੱਢੀ ਔਰਤ ਮਿਲਦੀ ਹੈ ਜੋ ਉਸਨੂੰ ਕਹਿੰਦੀ ਹੈ ਕੀ ਜਨੂੰਨ ਗਰਭ ਠਹਿਰਨ ਦੀ ਕੁੰਜੀ ਹੈ। ਯੇਰਮਾ ਵਿਕਟਰ ਲਈ ਗੁਪਤ ਲੋਚ, ਪਰ ਜੁਆਨ ਲਈ ਕੋਈ ਤਾਂਘ ਨਾ ਹੋਣਾ ਮੰਨਦੀ ਹੈ। ਫਿਰ ਉਸ ਨੂੰ ਦੋ ਕੁੜੀਆਂ ਮਿਲਦੀਆਂ ਹਨ ਜਿਹਨਾਂ ਦਾ ਰਵੱਈਆ ਉਸ ਨੂੰ ਹੈਰਾਨ ਕਰਦਾ ਹੈ। ਇੱਕ ਨੇ ਆਪਣੇ ਬੱਚੇ ਨੂੰ ਰੁਲਣ ਲਈ ਛੱਡ ਦਿੱਤਾ ਹੈ। ਦੂਜੀ ਬੇਔਲਾਦ ਹੈ ਅਤੇ ਖੁਸ਼ ਹੈ, ਭਾਵੇਂ ਉਸ ਦੀ ਮਾਤਾ, ਡੋਲੋਰਸ ਉਸ ਦੇ ਗਰਭ ਠਹਿਰਨ ਲਈ ਉਸ ਨੂੰ ਜੜੀਆਂ ਬੂਟਿਆਂ ਖੁਆਉਂਦੀ ਰਹਿੰਦੀ ਹੈ। ਅੱਗੇ ਵਿਕਟਰ ਆਉਂਦਾ ਹੈ, ਅਤੇ ਵਿਕਟਰ ਅਤੇ ਯੇਰਮਾ ਵਿਚਕਾਰ ਗੱਲਬਾਤ ਅਣਕਹੇ ਵਿਚਾਰਾਂ ਅਤੇ ਇੱਛਾਵਾਂ ਦੇ ਨਾਲ ਤਣਾਅਪੂਰਨ ਹੋ ਜਾਂਦੀ ਹੈ। ਜੁਆਨ ਆਉਂਦਾ ਹੈ, ਉਹ ਚਿੰਤਤ ਹੈ ਕਿ ਲੋਕ ਕੀ ਕਹਿਣਗੇ ਅਗਰ ਯੇਰਮਾ ਬਾਹਰ ਲੋਕਾਂ ਨਾਲ ਗੱਪਾਂ ਮਾਰਦੀ ਫਿਰੇਗੀ। ਉਹ ਉਸ ਨੂੰ ਦੱਸਦਾ ਹੈ ਕਿ ਉਸ ਦੀ ਸਾਰੀ ਰਾਤ ਕੰਮ ਕਰਨ ਦੀ ਮਨਸ਼ਾ ਹੈ। ਯੇਰਮਾ ਇਕੱਲੀ ਸੌਵੇਗੀ।

ਹਵਾਲੇ

ਸੋਧੋ