ਸਕ
ਸਕ (ਹਿੰਦੀ:शक) ਉੱਤਰ ਦਿਸ਼ਾ ਵੱਲ ਵਸਣ ਵਾਲੀ ਇੱਕ ਜਾਤਿ ਸੀ। ਪਹਿਲਾਂ ਇਹ ਲੋਕ ਸਾਇਰ ਦਰਿਆ ਦੇ ਕਿਨਾਰੇ ਤੁਰਕਿਸਤਾਨ ਵਿੱਚ ਵਸਦੇ ਸਨ, ਸਨ ਈਸਵੀ ਤੋਂ 160 ਵਰ੍ਹੇ ਪਹਿਲੋਂ ਤੁਰਕਿਸਤਾਨ ਵਿੱਚੋਂ ਨਿਕਲਕੇ ਦੱਖਣ ਵੱਲ ਤੁਰ ਪਏ, ਸਰਹੱਦੀ ਯਵਨਾਂ ਦੇ ਰਾਜ ਨੂੰ ਗਾਹੁੰਦੇ ਹੋਏ ਹਿੰਦ ਵਿੱਚ ਆਵੜੇ। ਇਨ੍ਹਾਂ ਦੀ ਵਸੋਂ ਟੈਕਸਿਲਾ ਮਥੁਰਾ ਅਤੇ ਸੁਰਾਸ਼ਟ੍ਰ (ਕਾਠੀਆਵਾੜ) ਵਿੱਚ ਸੀ। ਸੰਨ 395 ਦੇ ਕਰੀਬ ਗੁਪਤ ਵੰਸ਼ ਦੇ ਰਾਜਾ ਚੰਦ੍ਰਗੁਪਤ ਵਿਕ੍ਰਮਾਦਿੱਤ ਨੇ ਇਨ੍ਹਾਂ ਨੂੰ ਜਿੱਤਕੇ ਪੱਛਮੀ ਹਿੰਦ ਨੂੰ ਆਪਣੇ ਰਾਜ ਨਾਲ ਮਿਲਾਇਆ, ਇਸੇ ਲਈ ਉਸ ਦਾ ਨਾਉਂ ਸ਼ਕਾਰਿ ਪਿਆ। ਸੀਸਤਾਨ (ਸ਼ਕ ਅਸਥਾਨ) ਦੇਸ਼ ਦਾ ਨਾਉਂ ਭੀ ਇਸ ਜਾਤੀ ਦੇ ਸੰਬੰਧ ਤੋਂ ਹੀ ਜਾਪਦਾ ਹੈ। ਮਹਂਾਭਾਰਤ ਵਿੱਚ ਸ਼ਕਾਂ ਦੀ ਉਤਪੱਤੀ ਵਸਿਸ਼ਠ ਦੀ ਗਾਂ ਦੇ ਪਸੀਨੇ ਤੋਂ ਲਿਖੀ ਹੈ।