ਕੁਆਂਟਮ ਫੀਲਡ ਥਿਊਰੀ ਵਿੱਚ, ਬੋਸੌਨਾਂ ਦੀਆਂ ਫੀਲਡ ਬਣਤਰਾਂ ਹੋ ਸਕਦੀਆਂ ਹਨ ਜੋ ਟੌਪੌਲੌਜੀਕਲ ਤੌਰ ਤੇ ਵਟੀਆਂ ਹੁੰਦੀਆਂ ਹਨ (ਟਵਿਸਟਡ)। ਇਹ ਕੋਹੇਰੈਂਟ (ਮਿਲੀਆਂ ਹੋਈਆਂ) ਅਵਸਥਾਵਾਂ (ਜਾਂ ਸੌਲੀਟੌਨਜ਼) ਹੁੰਦੁੀਆਂ ਹਨ ਜੋ ਕਿਸੇ ਕਣ ਵਾਂਗ ਵਰਤਾਓ ਕਰਦੀਆਂ ਹਨ, ਅਤੇ ਇਹ ਫਰਮੀਔਨਾਂ ਦੀ ਫਿਤਰਤ ਵਾਲੀਆਂ ਹੋ ਸਕਦੀਆਂ ਹਨ ਭਾਵੇਂ ਇਹਨਾਂ ਨੂੰ ਰਚਣ ਵਾਲੇ ਸਾਰੇ ਕਣ ਬੋਸੌਨ ਹੀ ਹੋਣ। ਇਸਨੂੰ ਟੋਨੀ ਸਕਾਇਰਮਿ ਦੁਆਰਾ 1960ਵੇਂ ਦਹਾਕੇ ਦੇ ਸ਼ੁਰੂ ਵਿੱਚ ਖੋਜਿਆ ਗਿਆ ਸੀ।, ਇਸਲਈ ਉਸ ਤੋਂ ਬਾਦ ਬੋਸੌਨਾਂ ਤੋਂ ਬਣੇ ਫਰਮੀਔਨਾਂ ਨੂੰ ਸਕਾਇਰਮੀਔਨ ਨਾਮ ਦਿੱਤਾ ਗਿਆ।

ਸਕਾਇਰਮਿ ਦੀ ਮੂਲ ਉਦਾਹਰਨ ਵਿੱਚ ਉਹ ਫੀਲਡਾਂ ਸ਼ਾਮਿਲ ਸਨ ਜੋ ਕਿਸੇ ਤਿੰਨ-ਅਯਾਮੀ ਗੋਲੇ ਉੱਤੇ ਮੁੱਲ ਲੈਂਦੀਆਂ ਹਨ, ਮੂਲ ਨੌਨਲੀਨੀਅਰ ਸਿਗਮਾ ਮਾਡਲ ਸ਼ਾਮਿਲ ਸੀ। ਜੋ ਪਾਈਔਨਾਂ ਦੇ ਵਿਸ਼ਾਲ ਦੂਰੀ ਦੇ ਵਰਤਾਓ ਨੂੰ ਦਰਸਾਉਂਦਾ ਹੈ। ਵਿਸ਼ਾਲ N ਜਾਂ ਸਟਰਿੰਗ ਸੰਖੇਪਤਾ ਨੂੰ ਕੁਆਂਟਮ ਕ੍ਰੋਮੋਡਾਇਨਾਮਿਕਸ (QCD) ਵਿੱਚ ਦੁਬਾਰਾਂ ਤੋਂ ਬਣਾ ਕੇ, ਸਕਾਇਰਮਿ ਮਾਡਲ ਵਿੱਚ, ਪ੍ਰੋਟੌਨ ਅਤੇ ਨਿਊਟ੍ਰੌਨ, ਪਾਈਔਨ ਫੀਲਡ ਦੇ ਫਰਮੀਔਨਿਕ ਟੌਪੀਲੌਜੀਕਲ ਹੱਲ ਹੁੰਦੇ ਹਨ।

ਜਿੱਥੇ ਸਕਾਇਰਮਿ ਉਦਾਹਰਨ ਵਿੱਚ ਪਾਈਔਨ ਭੌਤਿਕ ਵਿਗਿਆਨ ਸ਼ਾਮਿਲ ਹੈ, ਉੱਥੇ ਇੱਕ ਚੁੰਬਕੀ ਮੋਨੋਪੋਲ ਵਾਲੀ ਕੁਆਂਟਮ ਇਲੈਕਟ੍ਰੋਡਾਇਨਾਮਿਕਸ ਵਿੱਚ ਹੋਰ ਬਹੁਤ ਸਾਰੀਆਂ ਜਾਣੀਆਂ ਪਛਾਣੀਆਂ ਉਦਾਹਰਨਾਂ ਹਨ। ਸੂਖਮ ਤੋਂ ਸੂਖਮ ਸੰਭਵ ਚੁੰਬਕੀ ਚਾਰਜ ਵਾਲੇ ਬੋਸਨਿਕ ਮੋਨੋਪੋਲ ਅਤੇ ਇਲੈਕਟ੍ਰੌਨ ਦਾ ਬੋਸਨਿਕ ਰੂਪ, ਦੋਵੇਂ ਮਿਲ ਕੇ ਇੱਕ ਫਰਮੀਔਨ ਡੇਔਨ ਰਚਦੇ ਹਨ।

ਸਕਾਇਰਮਿ ਫੀਲਡ ਅਤੇ ਇਲੈਕਟ੍ਰੋਵੀਕ ਸੈਕਟਰ ਦੀ ਹਿਗਜ਼ ਫੀਲਡ ਦਰਮਿਆਨ ਸਮਾਨਤਾ ਨੂੰ ਇਹ ਸਿੱਧ ਕਰਨ ਲਈ ਵਰਤਿਆ ਜਾਂਦਾ ਰਿਹਾ ਹੈ ਕਿ ਸਾਰੇ ਫਰਮੀਔਨ ਸਕਾਇਰਮੀਔਨ ਹੁੰਦੇ ਹਨ। ਇਹ ਸਮਝਾ ਸਕਿਆ ਕਿ ਕਿਉਂ ਸਾਰੇ ਗਿਆਤ ਫਰਮੀਔਨ ਬੇਰੌਨ ਜਾਂ ਲੈਪਟੌਨ ਕੁਆਂਟਮ ਨੰਬਰ ਰੱਖਦੇ ਹਨ ਅਤੇ ਪੌਲੀ ਐਕਸਕਲੂਜ਼ਨ ਪ੍ਰਿੰਸੀਪਲ ਲਈ ਇੱਕ ਭੌਤਿਕੀ ਮਕੈਨੀਜ਼ਮ ਮੁਹੱਈਆ ਕਰਵਾਉਂਦੇ ਹਨ।