ਸਟੋਇਕਵਾਦ
ਸਟੋਇਕਵਾਦ ਤੀਜੀ ਸਦੀ ਈਪੂ ਦੀ ਸ਼ੁਰੂਆਤ ਵਿੱਚ ਐਥਨਜ਼ ਵਿੱਚ ਸਿਟੀਅਮ ਦੇ ਜ਼ੀਨੋ ਦੁਆਰਾ ਸਥਾਪਤ ਹੈਲਨਿਸਟਿਕ ਫ਼ਲਸਫ਼ੇ ਦਾ ਇੱਕ ਸਕੂਲ ਹੈ।ਇਹ ਸੁਕਰਾਤ ਦੀਆਂ ਕੁਝ ਸਿੱਖਿਆਵਾਂ ਤੋਂ ਬਹੁਤ ਪ੍ਰਭਾਵਿਤ ਸੀ, ਜਦ ਕਿ ਸਟੋਇਕ ਭੌਤਿਕ ਵਿਗਿਆਨ ਮੁੱਖ ਤੌਰ ਤੇ ਫ਼ਿਲਾਸਫ਼ਰ ਹੇਰਾਕਲੀਟਸ ਦੀਆਂ ਸਿੱਖਿਆਵਾਂ ਤੋਂ ਬਹੁਤ ਪ੍ਰਭਾਵਿਤ ਹੈ। ਸਤੋਇਕਵਾਦ ਮੁੱਖ ਤੌਰ ਤੇ ਨਿੱਜੀ ਨੈਤਿਕਤਾ ਦਾ ਇੱਕ ਫ਼ਲਸਫ਼ਾ ਹੈ ਜਿਸਦਾ ਆਪਣਾ ਤਰਕ ਸ਼ਾਸਤਰ ਅਤੇ ਕੁਦਰਤੀ ਸੰਸਾਰ ਦੇ ਵਿਚਾਰਾਂ ਦਾ ਪ੍ਰਬੰਧ ਹੈ। ਇਸ ਦੀਆਂ ਸਿੱਖਿਆਵਾਂ ਦੇ ਅਨੁਸਾਰ, ਸਮਾਜਿਕ ਜੀਵਾਂ ਦੇ ਤੌਰ ਤੇ, ਇਨਸਾਨਾਂ ਲਈ ਖੁਸ਼ੀ ਦਾ ਰਾਹ ਇਸ ਪਲ ਨੂੰ ਸਵੀਕਾਰ ਕਰਨ ਵਿੱਚ ਮਿਲਦਾ ਹੈ ਜਿਵੇਂ ਵੀ ਇਹ ਆਪਣੇ ਆਪ ਨੂੰ ਪੇਸ਼ ਕਰਦਾ ਹੈ, ਆਪਣੇ ਆਪ ਨੂੰ ਆਪਣੀ ਨਿਸ਼ਾ ਦੀ ਖ਼ਾਹਿਸ਼ ਜਾਂ ਦਰਦ ਦੇ ਡਰ ਨਾਲ ਕਾਬੂ ਨਾ ਆਉਣ ਦਿੱਤਾ ਜਾਵੇ, ਸਾਡੇ ਆਲੇ ਦੁਆਲੇ ਦੇ ਸੰਸਾਰ ਨੂੰ ਸਮਝਣ ਲਈ ਆਪਣੇ ਮਨ ਨੂੰ ਵਰਤਿਆ ਜਾਵੇ ਅਤੇ ਕੁਦਰਤ ਦੇ ਯੋਜਨਾ ਵਿੱਚ ਆਪਣਾ ਹਿੱਸਾ ਪਾਇਆ ਜਾਵੇ, ਅਤੇ ਮਿਲ ਕੇ ਕੰਮ ਕਰਨਾ ਅਤੇ ਦੂਜਿਆਂ ਨਾਲ ਵਧੀਆ ਅਤੇ ਜਾਇਜ਼ ਵਰਤਾਉ ਕੀਤਾ ਜਾਵੇ।
ਸਟੋਇਕ ਵਿਸ਼ੇਸ਼ ਤੌਰ ਤੇ ਇਹ ਸਿਖਾਉਣ ਲਈ ਜਾਣੇ ਜਾਂਦੇ ਹਨ ਕਿ ਮਨੁੱਖਾਂ ਲਈ "ਨੇਕੀ ਹੀ ਇਕੋ ਇੱਕ ਚੰਗਿਆਈ ਹੈ" ਅਤੇ ਬਾਹਰੀ ਚੀਜ਼ਾਂ ਜਿਵੇਂ ਕਿ ਸਿਹਤ, ਦੌਲਤ, ਅਤੇ ਅਨੰਦ - ਆਪਣੇ ਆਪ ਵਿੱਚ ਚੰਗੇ ਜਾਂ ਮਾੜੇ ਨਹੀਂ ਹਨ, ਪਰ ਉਨ੍ਹਾਂ ਨੂੰ "ਨੇਕੀ ਲਈ ਸਮਗਰੀ ਦੇ ਤੌਰ ਤੇ ਕੰਮ ਕਰਨ" ਲਈ ਕਦਰ ਦੀਆਂ ਧਾਰਨੀ ਹਨ। ਅਰਸਤੂਵਾਦੀ ਨੈਤਿਕਤਾ ਦੇ ਨਾਲ-ਨਾਲ, ਸਟੋਇਕ ਪਰੰਪਰਾ ਪੱਛਮੀ ਨੇਕ ਨੈਤਿਕਤਾ ਦੀਆਂ ਪ੍ਰਮੁੱਖ ਬੁਨਿਆਦੀ ਪਹੁੰਚਾਂ ਵਿੱਚੋਂ ਇੱਕ ਹੈ।[1] ਸਟੋਇਕ ਇਹ ਵੀ ਕਹਿੰਦੇ ਹਨ ਕਿ ਕੁਝ ਵਿਨਾਸ਼ਕਾਰੀ ਭਾਵਨਾਵਾਂ ਨਿਰਣਾ ਕਰਨ ਦੀਆਂ ਗਲਤੀਆਂ ਦਾ ਨਤੀਜਾ ਹੁੰਦੀਆਂ ਹਨ, ਅਤੇ ਉਹਨਾਂ ਦਾ ਮੰਨਣਾ ਹੈ ਕਿ ਲੋਕਾਂ ਨੂੰ ਰਜਾ (prohairesis ਕਹਿੰਦੇ ਹਨ) ਅਰਥਾਤ "ਕੁਦਰਤ ਦੇ ਹੁਕਮ ਦੀ ਰਜਾ ਵਿੱਚ" (ਇੱਕ ਵਾਕ ਜਿਸਦੇ ਕਈ ਵੱਖ ਵੱਖ ਅਰਥ ਕੀਤੇ ਜਾਂਦੇ ਹੈ) ਚੱਲਣ ਦਾ ਟੀਚਾ ਹੋਣਾ ਚਾਹੀਦਾ ਹੈ। ਉਹ ਸੋਚਦੇ ਸਨ ਕਿ ਕਿਸੇ ਵਿਅਕਤੀ ਦੇ ਫ਼ਲਸਫ਼ੇ ਦਾ ਬਿਹਤਰੀਨ ਪ੍ਰਗਟਾ ਇਹ ਨਹੀਂ ਕਿ ਵਿਅਕਤੀ ਕੀ ਕਹਿੰਦਾ ਸੀ, ਸਗੋਂ ਇਹ ਸੀ ਕਿ ਵਿਅਕਤੀ ਨੇ ਕਿਵੇਂ ਵਿਵਹਾਰ ਕੀਤਾ?[2] ਚੰਗਾ ਜੀਵਨ ਜੀਉਣ ਲਈ, ਬੰਦੇ ਕੁਦਰਤ ਦੀ ਰਜਾ ਨੂੰ ਸਮਝਣਾ ਚਾਹੀਦਾ ਹੈ ਕਿਉਂਕਿ ਉਹ ਸਿੱਖਿਆ ਦਿੰਦੇ ਸੀ ਕਿ ਹਰ ਚੀਜ਼ ਦੀਆਂ ਜੜ੍ਹਾਂ ਕੁਦਰਤ ਵਿੱਚ ਜੜ੍ਹੀਆਂ ਹੋਈਆਂ ਸਨ।
ਕਈ ਸਟੋਇਕਾਂ ਨੇ ਜਿਵੇਂ ਕਿ ਸੇਨੇਕਾ ਅਤੇ ਇਪਿਕਟੇਟਸ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ " ਖੁਸ਼ੀ ਲਈ ਨੇਕੀ ਕਾਫੀ ਹੈ", ਇੱਕ ਰਿਸ਼ੀ ਬਦਕਿਸਮਤੀ ਦੇ ਟਾਕਰੇ ਲਈ ਜਜ਼ਬਾਤੀ ਤੌਰ ਤੇ ਦ੍ਰਿੜ ਹੁੰਦਾ ਹੈ। ਇਹ ਵਿਸ਼ਵਾਸ ਵਾਕੰਸ਼ "ਸਟੋਇਕ ਸ਼ਾਂਤ" ਦੇ ਅਰਥ ਨਾਲ ਮਿਲਦਾ ਹੈ, ਭਾਵੇਂ ਕਿ ਇਹ ਵਾਕੰਸ਼ ਇਨ੍ਹਾਂ "ਰੈਡੀਕਲ ਨੈਤਿਕ" ਸਟੋਇਕ ਵਿਚਾਰਾਂ ਨੂੰ ਸ਼ਾਮਲ ਨਹੀਂ ਕਰਦਾ ਹੈ ਕਿ ਕੇਵਲ ਇੱਕ ਰਿਸ਼ੀ ਨੂੰ ਹੀ ਸੱਚਮੁੱਚ ਮੁਕਤ ਮੰਨਿਆ ਜਾ ਸਕਦਾ ਹੈ, ਅਤੇ ਇਹ ਕਿ ਸਾਰੇ ਨੈਤਿਕ ਭ੍ਰਿਸ਼ਟਾਚਾਰ ਇੱਕੋ ਜਿੰਨੇ ਭੈੜੇ ਹਨ।[3]
ਸਟੋਇਕਵਾਦ ਪੂਰੇ ਰੋਮਨ ਅਤੇ ਗਰੀਕ ਸੰਸਾਰ ਵਿੱਚ ਤੀਜੀ ਸਦੀ ਈਸਵੀ ਤਕ ਵਧਿਆ ਫੁੱਲਿਆ ਅਤੇ ਇਸਦੇ ਅਨੁਆਈਆਂ ਵਿੱਚ ਸਮਰਾਟ ਮਾਰਕਸ ਔਰੇਲੀਅਸ ਸੀ। ਜਦੋਂ ਚੌਥੀ ਸਦੀ ਈਸਵੀ ਵਿੱਚ ਈਸਾਈ ਧਰਮ ਰਾਜ ਦਾ ਧਰਮ ਬਣ ਗਿਆ ਤਾਂ ਇਸ ਵਿੱਚ ਗਿਰਾਵਟ ਆਈ। ਉਦੋਂ ਤੋਂ ਇਹ ਕਈ ਵਾਰ ਮੁੜ ਉਭਰਿਆ ਹੈ, ਵਿਸ਼ੇਸ਼ ਤੌਰ ਤੇ ਪੁਨਰਜਾਗਰਤੀ (ਨਵ ਸਟੋਇਕਵਾਦ) ਅਤੇ ਆਧੁਨਿਕ ਯੁੱਗ (ਆਧੁਨਿਕ ਸਟੋਇਕਵਾਦ) ਦੇ ਰੂਪ ਵਿੱਚ।[4]
ਸ਼ਬਦਾਵਲੀ
ਸੋਧੋਸਟੋਇਕ ਯੂਨਾਨੀ stōïkos ਤੋਂ ਆਉਂਦਾ ਹੈ, ਜਿਸ ਦਾ ਮਤਲਬ ਹੈ "ਸਟੋਆ [ਪੋਰਟਿਕੋ, ਜਾਂ ਪੋਰਚ] ਦਾ"। ਇਹ ਆਪਣੀ ਵਾਰ, ਐਥਨਜ਼ ਵਿੱਚ "ਚਿਤਰਿਆ ਸਟੋਆ", ਦਾ ਲਖਾਇਕ ਹੈ, ਜਿੱਥੇ ਪ੍ਰਭਾਵਕਾਰੀ ਸਟੋਇਕ ਸਿਟੀਅਮ ਦੇ ਜ਼ੀਨੋ ਨੇ ਆਪਣੀ ਸਿੱਖਿਆ ਦਿੱਤੀ।[5][6] ਆਮ ਆਦਮੀ ਦੇ ਸ਼ਬਦਾਂ ਵਿੱਚ ਸਟੋਇਕਵਾਦ ਨੂੰ ਕਈ ਵਾਰੀ "ਚੁੱਪਚਾਪ ਪੀੜ ਪੀ ਲੈਣਾ " ਅਤੇ ਇਸ ਨਾਲ ਸੰਬੰਧਿਤ ਨੈਤਿਕਤਾ ਵਜੋਂ ਪੇਸ਼ ਕੀਤਾ ਜਾਂਦਾ ਹੈ।[7]
ਇਤਿਹਾਸ
ਸੋਧੋਸਟੋਇਕ ਭੌਤਿਕ ਵਿਗਿਆਨ
ਸੋਧੋਭੌਤਿਕ ਵਿਗਿਆਨ ਦੇ ਅਨੁਸਾਰ ਸਟੋਇਕਾਂ ਦੀ ਪਹਿਲੀ ਮਾਨਤਾ ਇਹ ਸੀ ਕਿ ਕਿਸੇ ਅਭੌਤਿਕ ਚੀਜ਼ ਦਾ ਵਜੂਦ ਨਹੀਂ ਹੁੰਦਾ। ਉਨ੍ਹਾਂ ਨੇ ਗਿਆਨ ਨੂੰ ਭੌਤਿਕ ਸੰਵੇਦਨਾ ਉੱਤੇ ਆਧਾਰਿਤ ਕੀਤਾ ਸੀ। ਇਸ ਲਈ ਪਦਾਰਥ ਦੀ ਸੱਤਾ ਨੂੰ, ਜਿਸਨੂੰ ਇੰਦਰਿਆਵੀ ਸੰਵੇਦਨਾ ਦੁਆਰਾ ਜਾਣਿਆ ਜਾਂਦਾ ਹੈ, ਸਵੀਕਾਰ ਕਰਨਾ ਜ਼ਰੂਰੀ ਸੀ। ਪਰ ਉਹ ਸੱਤਾਤਮਕ ਦਵੈਤ ਅਤੇ ਬਹੁਤਵ ਨੂੰ ਸਵੀਕਾਰ ਕਰਨਾ ਉਚਿਤ ਸਮਝਦੇ ਸਨ। ਉਹ ਅਦੈਤਵਾਦੀ ਸਨ ਇਸ ਲਈ ਉਨ੍ਹਾਂ ਦੇ ਲਈ ਪਦਾਰਥ ਦੀ ਹੀ ਇੱਕਮਾਤਰ ਸੱਤਾ ਸੀ। ਪਰ ਉਨ੍ਹਾਂ ਨੇ ਆਤਮਾ ਅਤੇ ਰੱਬ ਤੋਂ ਵੀ ਇਨਕਾਰ ਨਹੀਂ ਕੀਤਾ। ਉਨ੍ਹਾਂ ਨੂੰ ਵੀ ਪਦਾਰਥ ਵਿੱਚ ਹੀ ਸਥਾਨ ਦਿੱਤਾ। ਰੱਬ ਅਤੇ ਆਤਮਾ ਸਬੰਧੀ ਪਰੰਪਰਾਗਤ ਵਿਚਾਰਾਂ ਨਾਲੋਂ ਇਹ ਮਤ ਭਿੰਨ ਜ਼ਰੂਰ ਹੈ ਪਰ ਸਟੋਇਕ ਦਾਰਸ਼ਨਿਕਾਂ ਨੇ ਅਵਿਰੋਧ ਦੇ ਨਿਯਮ ਤੇ ਬਲ ਨਾਲ ਹੀ ਇਸਨੂੰ ਸਵੀਕਾਰ ਕੀਤਾ ਸੀ। ਉਨ੍ਹਾਂ ਦੀ ਗਿਆਨਮੀਮਾਂਸਾ ਪਦਾਰਥ ਦੀ ਪ੍ਰਾਥਮਿਕ ਸਿੱਧ ਕਰ ਰਹੀ ਸੀ। ਸੰਸਾਰ ਦੀ ਏਕਤਾ ਦੀ ਵਿਆਖਿਆ ਦੇ ਲਈ ਉਸਨੂੰ ਇੱਕ ਹੀ ਸਰੋਤ ਤੋਂ ਫੁੱਟਦਾ ਮੰਨਣਾ ਉਚਿਤ ਸੀ। ਆਤਮਾ ਅਤੇ ਸਰੀਰ ਦੇ ਸੰਬੰਧ ਉੱਤੇ ਵਿਚਾਰ ਕਰਨ ਵਾਲੇ ਪੱਖ ਤੋਂ ਵੀ ਉਨ੍ਹਾਂ ਨੂੰ ਇਹੀ ਬਿਲਕੁਲ ਠੀਕ ਪ੍ਰਤੀਤ ਹੋਇਆ। ਆਤਮਾ ਅਤੇ ਸਰੀਰ ਇੱਕ ਦੂਜੇ ਉੱਤੇ ਕਿਰਿਆ ਅਤੇ ਪ੍ਰਤੀਕਰਿਆ ਕਰਦੇ ਹਨ। ਆਤਮਾ ਸਰੀਰ ਦੀ ਚੇਤਨਤਾ ਅਤੇ ਬੁੱਧੀ ਹੈ। ਆਤਮਾ ਦੀ ਸਥਾਪਨਾ ਕਰਨ ਦੇ ਨਾਲ ਹੀ ਵਿਸ਼ਵ ਚੇਤਨਾ ਜਾਂ ਵਿਸ਼ਵ ਬੁੱਧੀ ਦੀ ਸਥਾਪਨਾ ਜ਼ਰੂਰੀ ਹੋ ਜਾਂਦੀ ਹੈ। ਇਸ ਲਈ ਉਨ੍ਹਾਂ ਨੇ ਰੱਬ ਅਤੇ ਸੰਸਾਰ ਵਿੱਚ ਉਹੀ ਸੰਬੰਧ ਮੰਨਿਆ ਜੋ ਵਿਅਕਤੀਗਤ ਬੁੱਧੀ ਅਤੇ ਸਰੀਰ ਵਿੱਚ ਹੁੰਦਾ ਹੈ। ਇਨ੍ਹਾਂ ਵਿਚਾਰਾਂ ਦਾ ਉਨ੍ਹਾਂ ਨੇ ਯੂਨਾਨੀ ਦਰਸ਼ਨ ਦੀ ਪ੍ਰਾਚੀਨ ਮੁਢਲੀ ਸਾਮਗਰੀ ਜਾਂ ਉਤਪਤੀ ਦੇ ਵਿਚਾਰ ਦੇ ਨਾਲ ਸੰਜੋਗ ਕੀਤਾ। ਹੇਰਾਕਲਾਈਟਸ ਨੇ ਈਸਾਪੂਰਵ ਛੇਵੀਂ ਸ਼ਤਾਬਦੀ ਵਿੱਚ ਕਿਹਾ ਸੀ, ਅੱਗ ਉਹ ਮੁਢਲਾ ਤੱਤ ਹੈ ਜਿਸਦੇ ਨਾਲ ਸੰਸਾਰ ਦਾ ਨਿਰਮਾਣ ਹੋਇਆ। ਸਟੋਇਕ ਦਾਰਸ਼ਨਿਕਾਂ ਨੂੰ ਅੱਗ ਅਤੇ ਬੁੱਧੀ ਵਿੱਚ ਸਾਂਝ ਵਿਖਾਈ ਦਿੱਤੀ ਅਤੇ ਉਨ੍ਹਾਂ ਨੇ ਕਿਹਾ ਕਿ ਮੁਢਲੀ ਅੱਗ ਹੀ ਰੱਬ ਹੈ। ਇਸ ਪ੍ਰਕਾਰ ਉਨ੍ਹਾਂ ਨੇ ਇੱਕ ਸਰਵਵਾਦ (ਪੈਨਥੀਜਮ) ਦੀ ਸਥਾਪਨਾ ਕੀਤੀ, ਜਿਸ ਵਿੱਚ ਸੰਸਾਰ ਦੀ ਕੁਦਰਤ, ਰੱਬ, ਆਤਮਾ, ਬੁੱਧੀ ਅਤੇ ਪਦਾਰਥ ਦੇ ਅਰਥਾਂ ਵਿੱਚ ਕੋਈ ਮੌਲਕ ਅੰਤਰ ਨਹੀਂ ਸੀ। ਇਸ ਮਾਨਤਾ ਦੇ ਆਧਾਰ ਉੱਤੇ ਸਟੋਇਕਾਂ ਨੂੰ ਇਹ ਮੰਨਣ ਵਿੱਚ ਕੋਈ ਕਠਿਨਾਈ ਨਹੀਂ ਸੀ ਕਿ ਸੰਸਾਰ ਬੌਧਿਕ ਨਿਯਮ ਦੇ ਅਧੀਨ ਹੈ। ਇਸ ਪ੍ਰਕਾਰ ਪਦਾਰਥਵਾਦ ਦਾ ਸਮਰਥਨ ਕਰਦੇ ਹੋਏ ਵੀ ਸਟੋਇਕ ਦਾਰਸ਼ਨਿਕਾਂ ਨੇ ਸੰਸਾਰ ਦੀ ਵਿਵਸਥਾ, ਸੰਗਤ, ਸੁੰਦਰਤਾ ਆਦਿ ਦੀ ਵਿਆਖਿਆ ਦੇ ਲਈ ਵਿਆਪਕ ਜੀਵੰਤ ਉਦੇਸ਼ ਲਭ ਲਿਆ।
ਹਵਾਲੇ
ਸੋਧੋ- ↑ Sharpe, Matthew. “Stoic Virtue Ethics Archived 2018-11-13 at the Wayback Machine..” Handbook of Virtue Ethics, 2013, 28–41.
- ↑ John Sellars. Stoicism, p. 32.
- ↑ Stoicism, Stanford Encyclopedia of Philosophy.
- ↑ Becker, Lawrence C. (2001). A New Stoicism. Princeton: Princeton University Press. ISBN 9781400822447.
- ↑ https://www.merriam-webster.com/dictionary/stoic
- ↑ Williamson, D. (1 April 2015). Kant's Theory of Emotion: Emotional Universalism. Palgrave Macmillan US. p. 17. ISBN 978-1-137-49810-6.
- ↑ Yong, Hua‐Hie. "Can attitudes of stoicism and cautiousness explain observed age‐related variation in levels of self‐rated pain, mood disturbance and functional interference in chronic pain patients?." European Journal of Pain 10.5 (2006): 399-399.