ਹਿੰਦੂ ਮਿਥਿਹਾਸ ਅਨੁਸਾਰ ਜਦ ਬ੍ਰਹਮਾ ਨੇ ਬ੍ਰਹਿਮੰਡ ਦੀ ਸਾਜਨਾ ਕੀਤੀ, ਉਸ ਨੇ ਇੱਕ ਔਰਤ ਦੇਵੀ ਬਣਾਈ ਜਿਸ ਨੂੰ ਸਤਰੂਪ (ਸ਼ਾਬਦਿਕ ਅਰਥ - ਇੱਕ ਸੌ ਰੂਪ ਵਾਲੀ) ਦੇ ਤੌਰ ਤੇ ਜਾਣਿਆ ਜਾਂਦਾ ਹੈ। ਮਤਸਯਾ ਪੁਰਾਣ ਦੇ ਅਨੁਸਾਰ, ਇਸਨੂੰ ਸਤਰੂਪ, ਸੰਧਿਆ, ਜਾਂ ਬ੍ਰਹਮੀ ਸਮੇਤ ਵੱਖ-ਵੱਖ ਨਵਾਂ ਨਾਲ ਜਾਣਿਆ ਜਾਂਦਾ ਸੀ। ਸੰਧਯ ਦਾ ਅਰਥ ਹੈ - ਤਰਕਾਲ| ਇਹ ਦਾ ਬ੍ਰਹਮਾ ਦੀ ਪੁਤਰੀ ਤੇ ਸਿਵਜੀ ਦੇ ਪਤਨੀ ਦੇ ਰੂਪ ਵਿੱਚ ਮਾਨਵੀਕਰਨ ਕੀਤਾ ਗਿਆ ਹੈ। ਸ਼ਿਵ ਪੁਰਾਨ ਵਿੱਚ ਆਓਦਾ ਹੈ ਕਿ ਬ੍ਰਹਮਾ ਨੇ ਆਪਣੀ ਧੀ ਦਾ ਸਤ ਭੰਗ ਕਰਨ ਦੀ ਕੋਸਿਸ ਕੀਤੀ ਜਿਸ ਤੋਂ ਡਰ ਕੇ ਸੰਧਯਾ ਨੇ ਹਿਰਨ ਦੀ ਸ਼ਕਲ ਬਣਾ ਲਈ। ਓਧਰ ਬ੍ਰਹਮਾ ਨੇ ਵੀ ਆਪਣਾ ਰੂਪ ਛਡ, ਹਿਰਨ ਦੀ ਸ਼ਕਲ ਧਾਰਨ ਕਰ ਲਈ। ਉਹ ਇਸ ਪਿਛੇ ਅਸਮਾਨ ਵਿੱਚ ਦੌੜਨ ਲਗ ਪਿਆ। ਜਦੋਂ ਸਿਵਜੀ ਨੇ ਇਹ ਵੇਖਿਆ ਤਾਂ ਉਸ ਨੇ ਤੀਰ ਚਲਾਇਆ ਜਿਸ ਨਾਲ ਹਿਰਨ ਦਾ ਸਿਰ ਵਢਿਆ ਗਿਆ। ਬ੍ਰਹਮਾ ਨੇ ਫੇਰ ਆਪਣਾ ਰੂਪ ਧਾਰਨ ਕਰ ਲਿਆ ਅਤੇ ਸਿਵਜੀ ਦੀ ਪੂਜਾ ਕੀਤੀ। ਇਹ ਤੀਰ ਅਸਮਾਨ ਤੇ ਚੰਨ ਦੇ ਛੇਵੇ ਮੁਕਾਮ ਤੇ ਸਥਿਤ ਹੈ ਅਤੇ ਇਸ ਨੂੰ "ਅਦਰ੍ਰਾ " ਕਿਹਾ ਜਾਂਦਾ ਹੈ। ਹਿਰਨ ਦਾ ਸਿਰ ਚੰਨ ਦੇ ਪੰਜਵੇ ਮੁਕਾਮ ਤੇ ਸਿਥਤ ਹੈ ਇਸ ਨੂੰ ਮਿਗ੍ਰ ਸਿਰਸ ਕਿਹਾ ਜਾਂਦਾ ਹੈ।[1]

ਹਵਾਲੇ ਸੋਧੋ

  1. The Brahma Purana declares: "To continue with Creation, Brahma gave form to a Man and a Woman. The man was Swayambhu Manu and the Woman was named Shatrupa. Humans are descended from Manu, that is the reason they are known as Manusya or Manavas."