ਸਨਜ਼ (ਨਾਵਲ)
ਸਨਜ਼ ਪਰਲ ਐੱਸ. ਬੱਕ ਦੀ ਨਾਵਲ-ਤਿੱਕੜੀ ਵਿੱਚੋਂ ਦ ਗੁੱਡ ਅਰਥ ਤੋਂ ਬਾਅਦ ਦੂਜਾ ਨਾਵਲ ਹੈ ਅਤੇ ਉਸੇ ਕਹਾਣੀ ਨੂੰ ਅੱਗੇ ਤੋਰਦਾ ਹੈ। ਅਤੇ ਇਹ ਪਹਿਲੀ ਵਾਰ 1932 ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸ ਵਿੱਚ ਵਾਂਗ ਲੰਗ ਦੇ ਤਿੰਨ ਪੁੱਤਰਾਂ ਦੀ ਕਹਾਣੀ ਹੈ ਕਿ ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਜਾਗੀਰ ਨੂੰ ਕਿਵੇਂ ਨਜਿਠਦੇ ਹਨ। ਇਹ ਖਾਸ ਕਰ ਸਭ ਤੋਂ ਛੋਟੇ ਪੁੱਤਰ ਦੀ ਗੱਲ ਕਰਦਾ ਹੈ, ਜਿਹੜਾ ਦ ਗੁੱਡ ਅਰਥ ਵਿੱਚ ਜੰਗ ਵਿੱਚ ਚਲਾ ਗਿਆ ਸੀ ਅਤੇ ਬੜਾ ਅਭਿਲਾਸ਼ੀ ਜਰਨੈਲ ਹੈ।[1]
ਲੇਖਕ | ਪਰਲ ਐੱਸ. ਬੱਕ |
---|---|
ਦੇਸ਼ | ਯੂਨਾਇਟਡ ਸਟੇਟਸ |
ਭਾਸ਼ਾ | ਅੰਗਰੇਜ਼ੀ |
ਵਿਧਾ | ਨਾਵਲ |
ਪ੍ਰਕਾਸ਼ਕ | ਜਾਹਨ ਡੇ |
ਪ੍ਰਕਾਸ਼ਨ ਦੀ ਮਿਤੀ | ਜੂਨ 1932 |
ਆਈ.ਐਸ.ਬੀ.ਐਨ. | 1-55921-039-7 |
ਤੋਂ ਪਹਿਲਾਂ | ਦ ਗੁੱਡ ਅਰਥ |
ਤੋਂ ਬਾਅਦ | ਏ ਹਾਊਸ ਡਿਵਾਈਡਡ |