ਦ ਗੁੱਡ ਅਰਥ (ਪੰਜਾਬੀ 'ਚ-'ਚੰਗੀ ਧਰਤੀ') 'ਪਰਲ ਐੱਸ. ਬੱਕ' ਦਾ 1931 ਈ: ਵਿੱਚ ਪ੍ਰਕਾਸ਼ਿਤ ਅਤੇ 1932 ਈ: ਵਿੱਚ ਨਾਵਲ ਲਈ ਪੁਲਿਤਜ਼ਰ ਪੁਰਸਕਾਰ ਪ੍ਰਾਪਤ ਨਾਵਲ ਹੈ। ਇਹ 1931 ਅਤੇ 1932 ਵਿੱਚ ਦੋਨੋਂ ਸਾਲ ਅਮਰੀਕਾ ਦੇ ਸਭ ਤੋਂ ਵਧ ਵਿਕਣ ਵਾਲੇ ਨਾਵਲਾਂ ਵਿੱਚੋਂ ਸੀ ਅਤੇ 1938 ਵਿੱਚ ਲੇਖਕ ਨੂੰ ਨੋਬਲ ਪੁਰਸਕਾਰ ਮਿਲਣ ਵਿੱਚ ਵੀ ਇਸ ਦਾ ਹੱਥ ਸੀ। ਇਹ ਇੱਕ ਨਾਵਲ-ਤਿੱਕੜੀ ਵਿੱਚੋਂ ਪਹਿਲਾ ਨਾਵਲ ਹੈ ਜਿਸ ਵਿੱਚ ਸ਼ਾਮਲ ਦੂਜੇ ਦੋ ਸਨਜ਼ (1932) ਅਤੇ "ਏ ਹਾਊਸ ਡਿਵਾਈਡਡ(ਘਰ ਦਾ ਵਟਵਾਰਾ)" (1935) ਸਨ। ਦੂਜੀ ਸੰਸਾਰ ਜੰਗ ਤੋਂ ਪਹਿਲਾਂ ਚੀਨ ਦੇ ਇੱਕ ਪਿੰਡ ਦੇ ਪਰਿਵਾਰਕ ਜੀਵਨ ਦਾ ਇਹ ਨਾਵਲ ਉਦੋਂ ਤੋਂ ਹੁਣ ਤੱਕ ਹਮੇਸ਼ਾ ਹਰਮਨ ਪਿਆਰਾ ਰਿਹਾ ਹੈ। 2004 ਵਿੱਚ ਇਹ ਨਾਵਲ ਇੱਕ ਵਾਰ ਫੇਰ ਸਭ ਤੋਂ ਵਧ ਵਿਕਣ ਵਾਲੇ ਨਾਵਲਾਂ ਵਿੱਚ ਆ ਗਿਆ, ਜਦੋਂ ਟੈਲੀਵਿਜ਼ਨ ਮੇਜ਼ਬਾਨ 'ਓਪ੍ਰਾਹ ਵਿਨਫਰੇ' ਨੇ ਇਸਨੂੰ "ਓਪ੍ਰਾਹ ਬੁੱਕ ਕਲੱਬ" ਲਈ ਛਾਂਟ ਲਿਆ।[2] ਇਸ ਨਾਵਲ ਨੇ 1930 ਦੇ ਅਮਰੀਕੀਆਂ ਨੂੰ ਜਾਪਾਨ ਨਾਲ ਹੋਣ ਜਾ ਰਹੀ ਜੰਗ ਲਈ ਚੀਨੀਆਂ ਨੂੰ ਆਪਣੇ ਇਤਹਾਦੀ ਸਮਝਣ ਵਿੱਚ ਸਹਾਇਤਾ ਕੀਤੀ।[3]

'ਚੰਗੀ ਧਰਤੀ/ਦ ਗੁੱਡ ਅਰਥ' [1]
ਪਹਿਲਾ ਅਡੀਸ਼ਨ
ਲੇਖਕਪਰਲ ਐੱਸ. ਬੱਕ
ਮੂਲ ਸਿਰਲੇਖਦ ਗੁੱਡ ਅਰਥ
ਦੇਸ਼ਯੁਨਾਈਟਡ ਸਟੇਟਸ ਅਮਰੀਕਾ
ਭਾਸ਼ਾਅੰਗਰੇਜ਼ੀ
ਵਿਧਾਇਤਹਾਸਕ ਗਲਪ
ਪ੍ਰਕਾਸ਼ਕਜਾਹਨ ਡੇ
ਪ੍ਰਕਾਸ਼ਨ ਦੀ ਮਿਤੀ
2 ਮਾਰਚ 1931
ਮੀਡੀਆ ਕਿਸਮਪ੍ਰਿੰਟ
ਇਸ ਤੋਂ ਪਹਿਲਾਂ'ਈਸਟ ਵਿੰਡ: ਵੈਸਟ ਵਿੰਡ' 
ਇਸ ਤੋਂ ਬਾਅਦਸਨਜ਼ 

ਕਥਾਨਕ ਸੋਧੋ

ਨਾਵਲ ਦੀ ਸ਼ੁਰੂਆਤ 'ਵਾਂਗ ਲੰਗ' ਦੇ ਵਿਆਹ ਵਾਲੇ ਦਿਨ ਤੋਂ ਹੁੰਦੀ ਹੈ ਅਤੇ ਵਾਂਗ ਲੰਗ ਦੇ ਘਰ ਸਿਰਫ਼ ਉਸ ਦਾ ਬੀਮਾਰ ਪਿਓ ਹੈ। ਉਸਨੇ ਪਿੰਡ ਦੇ ਵੱਡੇ ਬਿਸਵੇਦਾਰ ਹਾਵੰਗ ਦੀ ਹਵੇਲੀ ਤੋਂ ਦਾਸੀ ਖ਼ਰੀਦ ਕੇ ਲਿਆਉਣੀ ਹੈ, ਉਸ ਦਾ ਨਾਂ 'ਓ ਲੇਨ' ਹੈ। ਵਾਂਗ ਲੰਗ ਤਿਆਰ ਹੋ ਕੇ ਉਸ ਨੂੰ ਹਵੇਲੀ 'ਚੋਂ ਲਿਆਉਂਦਾ ਹੈ। ਔਰਤ ਦੇ ਆਉਣ ਨਾਲ ਉਸ ਦਾ ਘਰ ਭਰਿਆ ਲਗਦਾ ਹੈ। ਓ ਲੇਨ ਉਸ ਨਾਲ ਖ਼ੇਤ ਅਤੇ ਘਰ ਦਾ ਸਾਰਾ ਕੰਮ ਕਰਾਉਂਦੀ ਹੈ। ਓ ਲੇਨ ਦੇ ਆਉਣ ਤੋਂ ਬਾਅਦ ਉਸ ਸਾਲ ਵਾਂਗ ਲੰਗ ਦੀ ਫ਼ਸਲ ਪਹਿਲਾਂ ਨਾਲ਼ੋਂ ਬਹੁਤ ਵਧੀਆ ਨਿਕਲੀ। ਫ਼ਸਲ ਦੇ ਵੇਚਣ ਨਾਲ ਹੋਏ ਮੁਨਾਫ਼ੇ ਤੋਂ ਵਾਂਗ ਲੰਗ ਥੋੜੀ ਜ਼ਮੀਨ ਹੋਰ ਖ਼ਰੀਦ ਦਾ ਹੈ। ਪਹਿਲਾਂ ਵਾਂਗੂ ਹੀ ਵਾਂਗ ਲੰਗ ਦੀ ਫ਼ਸਲ ਦੂਜੇ ਸਾਲ ਵੀ ਵਧੀਆ ਨਿਕਲਦੀ ਹੈ ਅਤੇ ਉਹ ਹੋਰ ਵੀ ਜ਼ਮੀਨ ਖ਼ਰੀਦ ਲੈਂਦਾ ਹੈ। ਵਾਂਗ ਲੰਗ ਦੇ ਘਰ ਪਹਿਲੇ ਤਿੰਨ ਪੁੱਤਰ ਅਤੇ ਤਿੰਨ ਧੀਆਂ ਹੁੰਦੀਆਂ ਹਨ, ਜਿਹਨਾਂ ਵਿਚੋਂ ਉਸ ਦੀ ਪਹਿਲੀ ਧੀ ਸਿੱਧਰੀ ਹੁੰਦੀ ਹੈੈ। ਉਸ ਦੀ ਦੂਜੀ ਧੀ ਨੂੰ ਪੈਦਾ ਹੁੰਦੇ ਹੀ 'ਓ ਲੇਨ' ਮਾਰ ਦਿੰਦੀ ਹੈ ਜਿਸਦਾ ਕਾਰਨ ਤੀਜੇ ਸਾਲ ਸੋਕਾ ਪੈ ਜਾਣਾ ਹੁੰਦਾ ਹੈੈ।

ਸੋਕੇ ਦੇ ਕਾਰਨ ਵਾਂਗ ਲੰਗ ਆਪਣੇ ਪਰਿਵਾਰ ਨਾਲ ਪਿੰਡ ਛੱਡ ਕੇ ਦੱਖਣ ਵੱਲ ਚਲਿਆ ਜਾਂਦਾ ਹੈੈ। ਉੱਥੇ ਜਾ ਕੇ ਉਹ ਰਿਕਸ਼ਾ ਚਲਾਉਣ ਲੱਗ ਜਾਂਦਾ ਹੈ। ਵਾਂਗ ਲੰਗ ਦਾ ਪਿਓ ਉੱਥੇ ਭੀਖ ਮੰਗਦਾ ਹੈ, ਪਰ ਉਹ ਕੁਝ ਵੀ ਨਹੀਂ ਕਮਾ ਪਾਉਂਦਾ ਅਤੇ ਉਸ ਦੇ ਬੱਚੇ ਤੇ ਉਸ ਦੀ ਪਤਨੀ ਵੀ ਭੀਖ ਮੰਗਦੇ ਹਨ। ਇੱਕ ਦਿਨ ਸੋਕਾ ਪੀੜਿਤ ਲੋਕ ਇੱਕ ਸ਼ਾਹੂਕਾਰ ਦੀ ਹਵੇਲੀ ਵਿੱਚ ਹਮਲਾ ਕਰ ਦਿੰਦੇ ਹਨ। ਉਸ ਹਵੇਲੀ ਵਿਚੋਂ ਵਾਂਗ ਲੰਗ ਦੇ ਹੱਥ ਸੋਨੇ ਦੀ ਪੋਟਲੀ ਲੱਗ ਜਾਂਦੀ ਹੈ ਅਤੇ ਓ ਲੇਨ ਨੂੰ ਹੀਰੇ ਮਿਲਦੇ ਹਨ।

ਵਾਂਗ ਲੰਗ ਆਪਣੇ ਪਰਿਵਾਰ ਨਾਲ ਵਾਪਿਸ ਆਪਣੇ ਪਿੰਡ ਆ ਜਾਂਦਾ ਹੈ ਅਤੇ ਹਾਵੰਗ ਦੀ ਹਵੇਲੀ ਤੇ ਜ਼ਮੀਨ ਖ਼ਰੀਦ ਲੈਂਦਾ ਹੈੈੈ। ਉਹ ਆਪਣੇ ਮੁੰਡਿਆ ਨੂੰ ਉੱਚੀ ਸਿੱਖਿਆ ਦਿੰਦਾ ਹੈ ਅਤੇ ਉਹ ਆਪਣੀ ਛੋਟੀ ਬੇਟੀ ਦਾ ਵਿਆਹ ਬਹੁਤ ਆਮੀਰ ਘਰ 'ਚ ਕਰ ਦਿੰਦਾ ਹੈੈੈ। ਵੱਡਾ ਮੁੰਡਾ ਨੁੰਗ ਇਨ ਵਿਦਵਾਨ ਬਣ ਜਾਂਦਾ ਹੈੈੈ ਅਤੇ ਦੂਜਾ ਮੁੰਡਾ ਸ਼ਹਿਰ ਵਿੱਚ ਆੜਤੀ ਦੀ ਦੁਕਾਨ ਖੋਲ ਲੈਂਦਾ ਹੈੈੈ। ਤੀਜਾ ਮੁੰਡਾ ਸ਼ਹਿਰ ਗਿਆ ਵਾਪਿਸ ਮੁੜ ਕੇ ਨਹੀਂ ਆਉਂਦਾ। ਵਾਂਗ ਲੰਗ ਅਮੀਰ ਹੋਣ ਤੋਂ ਬਾਅਦ ਇੱਕ 'ਲੋਟਸ' ਨਾਂ ਦੀ ਵੇਸਵਾ ਨੂੰ ਆਪਣੇ ਘਰ ਰੱਖਦਾ ਹੈ, ਜਿਸ ਨੂੰ ਓ ਲੇਨ ਬਰਦਾਸ਼ਤ ਨਹੀਂ ਕਰ ਪਾਉਂਦੀ ਅਤੇ ਉਸ ਦੀ ਮੋਤ ਹੋ ਜਾਂਦੀ ਹੈੈ। ਓ ਲੇਨ ਦੀ ਮੋਤ ਤੋਂ ਬਾਅਦ ਵਾਂਗ ਲੰਗ ਦੇ ਪਿਤਾ ਦੀ ਵੀ ਮੋਤ ਹੋ ਜਾਂਦੀ ਹੈੈ। ਆਪਣੀ ਪਤਨੀ ਅਤੇ ਪਿਓ ਦੀ ਮੋਤ ਤੋਂ ਬਾਅਦ ਉਹ ਇਕੱਲਾ ਹੋ ਜਾਂਦਾ ਹੈ ਅਤੇ ਕੁਝ ਸਮੇਂ ਬਾਅਦ ਉਸ ਦੇ ਗੁਆਂਡੀ ਚਿੰਗ ਦੀ ਵੀ ਮੋਤ ਹੋ ਜਾਂਦੀ ਹੈ ਜੋ ਉਸ ਦਾ ਬਹੁਤ ਵਧੀਆ ਦੋਸਤ ਹੈ ਅਤੇ ਵਾਂਗ ਲੰਗ ਦੀ ਜ਼ਮੀਨ ਦੀ ਰਾਖੀ ਕਰਦਾ ਹੈੈ। ਉਸ ਦੀ ਮੋਤ ਤੋਂ ਬਾਅਦ ਵਾਂਗ ਲੰਗ ਬਿਲਕੁਲ ਟੁੱਟ ਜਾਂਦਾ ਹੈੈ।

ਨਾਵਲ ਦੇ ਅੰਤ ਵਿੱਚ ਵਾਂਗ ਲੰਗ ਆਪਣੇ ਦੋਹੇ ਪੁੱਤਰਾਂ ਨੂੰ ਆਪਸ ਵਿੱਚ ਜ਼ਮੀਨ ਵੇਚਣ ਦੀ ਯੋਜਨਾ ਬਾਰੇ ਸੁਣਦਾ ਹੈੈੈ। ਇਹ ਸੁਣ ਕੇ ਵਾਂਗ ਲੰਗ ਰੋਣ ਲੱਗਦਾ ਹੈ ਅਤੇ ਆਪਣੇ ਮੁੰਡਿਆ ਤੋਂ ਕਦੀ ਵੀ ਜ਼ਮੀਨ ਨਾ ਵੇਚਣ ਦੀ ਕਸਮ ਲੈਂਦਾ ਹੈੈ। ਉਸ ਦੇ ਮੁੰਡੇ ਉਸ ਨੂੰ ਜ਼ਮੀਨ ਨਾ ਵੇਚਣ ਦੀ ਕਸਮ ਦਿੰਦੇ ਹਨ ਤੇ ਇੱਕ ਦੂਜੇ ਵੱਲ ਵੇਖ ਕੇ ਹਸਦੇ ਹਨ ਅਤੇ ਮਨ ਹੀ ਮਨ ਆਪਣੇ ਪਿਤਾ ਦੇ ਛੇਤੀ ਮਰਣ ਦਾ ਇੰਤਜ਼ਾਰ ਕਰਦੇ ਹਨ।

ਪਾਤਰ ਸੋਧੋ

  • ਵਾਂਗ ਲੰਗ
  • ਓ ਲੇਨ
  • ਵਾਂਗ ਲੰਗ ਦਾ ਪਿਤਾ
  • ਮੂਰਖ ਧੀ
  • ਨੁੰਗ ਇਨ (ਵੱਡਾ ਬੇਟਾ)
  • ਨੁੰਗ ਵੇਨ (ਵਿਚਕਾਰਲਾ ਬੇਟਾ)
  • ਵਾਂਗ ਲੰਗ ਦਾ ਅੰਕਲ
  • ਵਾਂਗ ਲੰਗ ਦੀ ਆਂਟੀ
  • ਚਿੰਗ
  • ਲੋਟਸ
  • ਕੁਕੂ

ਹਵਾਲਾ ਸੋਧੋ

  1. http://www.dkagencies.com/doc/from/1063/to/1123/bkId/DK915321716276944644078672431/details.html
  2. "The Good Earth at Oprah's Book Club website". Archived from the original on 2008-10-21. Retrieved 2013-06-07.
  3. Mike Meyer (March 5, 2006). "Pearl of the Orient". The New York Times.