ਸਨੁਕੜਾ ਕਾਸ਼ਤ ਕੀਤਾ ਜਾਣ ਵਾਲਾ ਇੱਕ ਬੂਟਾ ਹੈ ਜਿਸਦਾ ਛਿਲਕਾ ਪਿੰਡਾਂ ਵਿੱਚ ਖੇਤੀਬਾੜੀ ਧੰਦੇ ਲਈ ਵਰਤੇ ਜਾਂਦੇ ਰੱਸੇ ਅਤੇ ਲਾਸਾਂ ਆਦਿ ਬਣਾਓਣ ਦੇ ਕੰਮ ਆਓਂਦਾ ਹੈ।ਇਹ ਬੂਟਾ ਪਟਸਨ ਜਾਂ ਸਣ ਦੇ ਬੂਟੇ ਨਾਲ ਮਿਲਦਾ ਜੁਲਦਾ ਹੁੰਦਾ ਹੈ ਪਰ ਇਸ ਤੋਂ ਲੰਬਾਈ ਵਿੱਚ ਕੁਝ ਵੱਡਾ ਹੁੰਦਾ ਹੈ।[1] ਇਹ ਤਕਰੀਬਨ 7-8 ਫੁੱਟ ਤੱਕ ਲੰਮਾ ਹੁੰਦਾ ਹੈ ਅਤੇ ਸੋਟੀ ਨੁਮਾ ਪਤਲਾ ਹੁੰਦਾ ਹੈ। ਇਸ ਬੂਟੇ ਨੂੰ ਪੂਰਾ ਤਿਆਰ ਹੋ ਜਾਣ ਤੇ ਵੱਢ ਕੇ ਛੋਟੀਆਂ ਛੋਟੀਆਂ ਪੰਡਾਂ ਬਨ੍ਹ ਕੇ ਪਾਣੀ ਵਿੱਚ ਦੱਬ ਦਿੱਤਾ ਜਾਂਦਾ ਹੈ ਅਤੇ ਕੁਝ ਦਿਨਾਂ ਬਾਅਦ ਇਸ ਬੂਟੇ ਉਤਲੀ ਛਿੱਲ ਉੱਗਲ ਆਓਂਦੀ ਹੈ ਜੋ ਉਤਾਰ ਲਈ ਜਾਂਦੀ ਹੈ। ਇਹੀ ਸਨੁਕੜਾ ਹੁੰਦਾ ਹੈ ਜੋ ਪਿੰਡਾਂ ਵਿੱਚ ਰੱਸੇ ਜਾਣ ਵਾਣ ਆਦਿ ਵੱਟਣ ਦੇ ਕੰਮ ਆਓਂਦਾ ਹੈ।

ਹਵਾਲੇ ਸੋਧੋ