ਸਪਰਿੰਗ ਡੇਲ ਸੀਨੀਅਰ ਸਕੂਲ
ਸਪਰਿੰਗ ਡੇਲ ਸੀਨੀਅਰ ਸਕੂਲ (ਅੰਗਰੇਜ਼ੀ: Spring dale Senior School) ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਵਾਕਿਆ ਇੱਕ ਸਕੂਲ ਹੈ।[1] ਇਸ ਦੀ ਸਥਾਪਨਾ 1970-71 ਵਿੱਚ ਸੁਰਿੰਦਰ ਸਿੰਘ ਸੰਧੂ ਨੇ ਭਗਤ ਪੂਰਨ ਸਿੰਘ (ਪਿੰਗਲਵਾੜਾ) ਦੇ ਹਥੀਂ ਨੀਂਹ ਪੱਥਰ ਰਖਵਾ ਕੇ ਕੀਤੀ।
ਇਥੋਂ ਦੇ ਵਿਦਿਆਰਥੀਆਂ ਨੇ ਅੰਮ੍ਰਿਤਸਰ ਸਥਾਨਕ ਰੰਗ ਮੰਚ ਗਰੁੱਪ ਨਾਟਸ਼ਾਲਾ ਵਿੱਚ ਭਾਗ ਲਿਆ ਅਤੇ 2005 ਵਿੱਚ ਸਕੂਲ ਵਲੋਂ ਚਲਾਈ ਪੁਨਰਜੋਤ ਸੁਸਾਇਟੀ ਨੇ ਹਿੰਦ-ਪਾਕ ਸ਼ਾਂਤੀ ਉੱਪਰਾਲਿਆਂ ਵਜੋਂ “ਬਾਰਡਰ ਬਾਰਡਰ” ਨਾਟਕ ਦਾ ਅਯੋਜਨ ਕੀਤਾ ਜਿਸ ਵਿੱਚ ਦੋਵਾਂ ਮੁਲਕਾਂ ਤੋਂ ਆਏ ਕਲਾਕਾਰ ਹਿੱਸਾ ਲਿਆ।[1] ਨੌਜਵਾਨਾਂ ਵਿੱਚ ਸੱਭਿਆਚਾਰ, ਚਿੱਤਰਕਾਰੀ ਅਤੇ ਸੰਗੀਤ ਆਦਿ ਕੋਮਲ ਕਲਾਵਾਂ ਪ੍ਰਫੁੱਲਤ ਕਰਨ ਲਈ ਬਣੀ ਸਭਾ ਸਪਿਕਮੈਕੇ (SPICMACY) ਪੱਗ ਬੰਨਣੀ, ਸੰਗੀਤ, ਰਸੋਈ ਕਲਾ ਇਤਿਆਦਿ ਵੱਖ-ਵੱਖ ਕਿਸਮ ਦੇ ਪ੍ਰੋਗਰਾਮ ਕਰਦੀ ਹੈ। ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਅੰਤਰ-ਰਾਸ਼ਟਰੀ ਪੱਧਰ ਦੇ ਇਨਾਮ ਹਾਸਲ ਕੀਤੇ ਹਨ ਅਤੇ ਖੇਡਾਂ ਵਿੱਚ ਵੀ ਅੰਤਰ-ਰਾਸ਼ਟਰੀ ਪੱਧਰ ਤੱਕ ਸਕੂਲ ਦੀ ਨੁੰਮਾਇੰਦਗੀ ਕਰ ਚੁੱਕੇ ਹਨ।[1] ਚੀਨ, ਆਸਟ੍ਰੇਲੀਆ, ਪਾਕਿਸਤਾਨ ਆਦਿ ਦੇ ਅੰਤਰ-ਰਾਸ਼ਟਰੀ ਵਫ਼ਦ ਇਸ ਸਕੂਲ ਦੇ ਮਹਿਮਾਨ ਰਹਿ ਚੁੱਕੇ ਹਨ।[2]
ਹਵਾਲੇ
ਸੋਧੋ- ↑ 1.0 1.1 1.2 "Springdale Senior School celebrates silver jubilee". ਦ ਟ੍ਰਿਬਿਊਨ. ਅਕਤੂਬਰ 6, 2005. Retrieved ਅਗਸਤ 23, 2012.
- ↑ "ਇੰਟਰਨੈਸ਼ਨਲ ਸਪੇਸ ਸੈਟਲਮੈਂਟ ਕੰਪੀਟੀਸ਼ਨ ਦੇ ਫਾਈਨਲਿਸਟ ਵਿੱਚ ਸਪਰਿੰਗ ਸਕੂਲ ਦੀ ਟੀਮ ਦਾ ਨਾਂ ਜਿਹਨਾਂ ਏਸ਼ੀਆ ਦੀ ਪ੍ਰਤਿਨਿਧਤਾ ਕੀਤੀ". Archived from the original on 2012-04-26. Retrieved 2012-08-23.
{{cite web}}
: Unknown parameter|dead-url=
ignored (|url-status=
suggested) (help)