ਸਪਾਇਡਰ-ਮੈਨ: ਫਾਰ ਫ੍ਰੌਮ ਹੋਮ
ਸਪਾਇਡਰ-ਮੈਨ: ਫਾਰ ਫਰੌਮ ਹੋਮ 2019 ਦੀ ਇੱਕ ਅਮਰੀਕੀ ਸੂਪਰਹੀਰੋ ਫ਼ਿਲਮ ਹੈ ਜਿਹੜੀ ਕਿ ਮਾਰਵਲ ਕੌਮਿਕਸ ਦੇ ਕਿਰਦਾਰ ਸਪਾਇਡਰ-ਮੈਨ 'ਤੇ ਅਧਾਰਤ ਹੈ। ਕੋਲੰਬੀਆ ਪਿਕਚਰਜ਼ ਅਤੇ ਮਾਰਵਲ ਸਟੂਡੀਓਜ਼ ਵਲੋਂ ਰਲ਼ ਕੇ ਸਿਰਜੀ ਗਈ ਇਹ ਫ਼ਿਲਮ ਸੋਨੀ ਪਿਕਚਰਜ਼ ਰਿਲੀਜ਼ਿੰਗ ਵਲੋਂ ਵੰਡੀ ਗਈ ਹੈ। ਇਹ 2017 ਦੀ ਸਪਾਇਡਰ-ਮੈਨ: ਹੋਮਕਮਿੰਗ ਦਾ ਅਗਲਾ ਭਾਗ ਅਤੇ ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮ.ਸੀ.ਯੂ.) ਦੀ 23ਵੀਂ ਫ਼ਿਲਮ ਹੈ। ਜੌਨ ਵਾਟਸ ਵਲੋਂ ਨਿਰਦੇਸ਼ਤ ਇਹ ਫ਼ਿਲਮ, ਕ੍ਰਿਸ ਮੈੱਕੇਨਾ ਅਤੇ ਐਰਿਕ ਸਮਰਜ਼ ਨੇ ਲਿਖੀ ਹੈ। ਫ਼ਿਲਮ ਵਿੱਚ ਟੌਮ ਹੌਲੈਂਡ ਨੇ ਪੀਟਰ ਪਾਰਕਰ / ਸਪਾਇਡਰ-ਮੈਨ ਦਾ ਕਿਰਦਾਰ ਕੀਤਾ ਹੈ ਅਤੇ ਨਾਲ ਹੀ ਫ਼ਿਲਮ ਵਿੱਚ ਸੈਮਿਊਲ ਐੱਲ. ਜੈਕਸਨ, ਜੈਂਡੇਆ, ਕੋਬੀ ਸਮੱਲਡਰਜ਼, ਜੌਨ ਫੈਵਰੋਉ, ਜੇ. ਬੀ. ਸਮੂਵ, ਜੇਕਬ ਬੈਟਾਲਨ, ਮਾਰਟਿਨ ਸਟਾਰ, ਮਰਿੱਸਾ ਟੋਮੇਈ, ਅਤੇ ਜੈਕ ਜਿਲੈੱਨਹੌਲ ਨੇ ਵੱਖ-ਵੱਖ ਕਿਰਦਾਰ ਕੀਤੇ ਹਨ। ਫ਼ਿਲਮ ਵਿੱਚ, ਪਾਰਕਰ ਨੂੰ ਨਿੱਕ ਫਿਊਰੀ ਅਤੇ ਮਿਲਟਿਰੀਓ ਆਪਣੇ ਵਿੱਚ ਸ਼ਾਮਲ ਕਰਦੇ ਹਨ ਤਾਂ ਕਿ ਉਹ ਐਲਿਮੈਂਟਲਜ਼ ਨਾਲ ਟਾਕਰਾ ਲੈਅ ਸਕਣ, ਜਿਚਰ ਉਹ ਯੂਰਪ ਵਿੱਚ ਆਪਣੇ ਸਕੂਲ-ਟ੍ਰਿਪ ਤੇ ਹੁੰਦੇ ਹੈ।
ਸਪਾਇਡਰ-ਮੈਨ: ਫਾਰ ਫਰੌਮ ਹੋਮ ਦਾ ਪ੍ਰੀਮੀਅਰ ਟੀਸੀਐੱਲ ਸਿਨੇਮਾ ਥੀਏਟਰ ਵਿੱਚ 26 ਜੂਨ, 2019 ਨੂੰ ਹੋਇਆ ਸੀ ਅਤੇ ਇਸ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਮਾਰਵਲ ਦੇ ਫੇਜ਼ 3 ਦੀ ਅੰਤਲੀ ਫ਼ਿਲਮ ਵੱਜੋਂ 2 ਜੁਲਾਈ, 2019 ਨੂੰ ਜਾਰੀ ਕੀਤਾ ਗਿਆ। ਫ਼ਿਲਮ ਨੂੰ ਦਰਸ਼ਕਾਂ ਵੱਲੋਂ ਇਸਦੀ ਕਮੇਡੀ ਅਤੇ ਵਿਜ਼ੂਅਲ ਇਫੈੱਕਟਸ ਲਈ ਭਰਵਾਂ ਹੁੰਗਾਰਾ ਮਿਲਿਆ। ਇਸ ਨੇ 1.1 ਬਿਲੀਅਨ ਅਮਰੀਕੀ ਡਾਲਰਾਂ ਤੋਂ ਵੱਧ ਦੀ ਕਮਾਈ ਕੀਤੀ, ਜਿਸ ਨਾਲ ਇਹ 1 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਕਮਾਈ ਕਰਨ ਵਾਲੀ ਸਪਾਇਡਰ-ਮੈਨ ਫ਼ਿਲਮ ਬਣ ਗਈ। ਇਸਦਾ ਅਗਲਾ ਭਾਗ, ਸਪਾਇਡਰ-ਮੈਨ: ਨੋ ਵੇ ਹੋਮ 17 ਦਸੰਬਰ, 2021 ਨੂੰ ਜਾਰੀ ਹੋਣ ਦੀ ਤਾਕ ਵਿੱਚ ਹੈ।
ਅਦਾਕਾਰ ਅਤੇ ਕਿਰਦਾਰ
ਸੋਧੋ• ਟੌਮ ਹੌਲੈਂਡ - ਪੀਟਰ ਪਾਰਕਰ / ਸਪਾਇਡਰ-ਮੈਨ
• ਸੈਮਿਊਲ ਐੱਲ. ਜੈਕਸਨ - ਨਿੱਕ ਫਿਊਰੀ
• ਜੈਂਡੇਆ - ਐੱਮਜੇ
• ਕੋਬੀ ਸਮੱਲਡਰਜ਼ - ਮਰੀਆ ਹਿੱਲ
• ਜੌਨ ਫੈਵਰੋਉ - ਹੈਰਲਡ "ਹੈਪੀ" ਹੌਗਨ
• ਜੇ. ਬੀ. ਸਮੂਵ - ਜੂਲੀਅਸ ਡੈੱਲ
• ਜੇਕਬ ਬੈਟਾਲਨ - ਨੈੱਡ ਲੀਡਜ਼
• ਮਾਰਟਿਨ ਸਟਾਰ - ਰੌਜਰ ਹੈਰਿੰਗਟਨ
• ਜੇਕ ਜਿਲੈੱਨਹੌਲ - ਕੁਇੰਟਨ ਬੈੱਕ / ਮਿਸਟਿਰੀਓ
ਸੰਗੀਤ
ਸੋਧੋਅਕਤੂਬਰ 2018 ਵਿੱਚ ਇਹ ਐਲਾਨ ਕਰ ਦਿੱਤਾ ਗਿਆ ਸੀ ਕਿ ਸਪਾਇਡਰ-ਮੈਨ: ਹੋਮਕਮਿੰਗ ਦੇ ਸੰਗੀਤਕਾਰ ਮਾਇਕਲ ਗਿਆਚਿਨਿ ਹੀ ਸਪਾਇਡਰ-ਮੈਨ: ਫਾਰ ਫਰੌਮ ਹੋਮ ਲਈ ਸੰਗੀਤ ਬਣਾਉਣਗੇ।[1]
ਰਿਲੀਜ਼
ਸੋਧੋਥੀਏਟਰੀਕਲ
ਸੋਧੋਸਪਾਇਡਰ-ਮੈਨ: ਫਾਰ ਫਰੌਮ ਹੋਮ ਦਾ ਪ੍ਰੀਮੀਅਰ ਟੀਸੀਐੱਲ ਸਿਨੇਮਾ ਥੀਏਟਰ, ਹਾਲੀਵੁੱਡ ਵਿੱਚ 26 ਜੂਨ, 2019 ਨੂੰ ਹੋਇਆ ਸੀ। ਚੀਨ ਅਤੇ ਜਪਾਨ ਵਿੱਚ ਇਹ 28 ਜੂਨ ਨੂੰ ਜਾਰੀ ਕੀਤੀ ਗਈ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ 2 ਜੁਲਾਈ ਨੂੰ।
ਹੋਮ ਮੀਡੀਆ
ਸੋਧੋਫ਼ਿਲਮ ਡਿਜਿਟਲ ਰੂਪ ਵਿੱਚ 17 ਸਤੰਬਰ, 2019 ਨੂੰ ਉਪਲੱਬਧ ਹੋਈ।
ਅਗਲਾ ਭਾਗ
ਸੋਧੋਸਤੰਬਰ 2019 ਵਿੱਚ, ਮਾਰਵਲ ਸਟੂਡੀਓਜ਼ ਅਤੇ ਸੋਨੀ ਪਿਕਚਰਜ਼ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਸਪਾਇਡਰ-ਮੈਨ: ਫਾਰ ਫਰੌਮ ਹੋਮ ਦਾ ਅਗਲਾ ਭਾਗ ਬਣਾਉਣਗੇ। ਨਿਰਦੇਸ਼ਨ ਇੱਕ ਵਾਰ ਫਿਰ ਵਾਟਸ ਕਰਨਗੇ, ਅਤੇ ਸਕਰਿਪਟ ਮੈੱਕੇਨ ਅਤੇ ਸਮਰਜ਼ ਦੀ ਲਿਖੀ ਹੋਵੇਗੀ। ਹੌਲੈਂਡ, ਜ਼ਐਡੇਆ, ਫੈਵਰੋਉ, ਟਮੋਏ, ਬੈਟਾਲਨ, ਅਤੇ ਰੈਵੋਲਰੀ ਆਪਣੇ ਕਿਰਦਾਰ ਫਿਰ ਕਰਨਗੇ, ਜਿਚਰ ਬੈਨੇਡਿਕਟ ਕੰਬਰਬੈਚ ਅਤੇ ਬੈਨੇਡਿਕਟ ਵੌਂਗ ਆਪਣੇ ਐੱਮ.ਸੀ.ਯੂ. ਦੇ ਕਿਰਦਾਰ ਡੌਕਟਰ ਸਟਰੇਂਜ ਅਤੇ ਵੌਂਗ ਵੱਜੋਂ ਵਿਖਾਈ ਦੇਣਗੇ। ਐਲਫਰੈੱਡ ਮੋਲਿਨਾ, ਡੌਕਟਰ ਔਕਟੋਪਸ ਦਾ ਕਿਰਦਾਰ ਕਰਨਗੇ ਜੋ ਕਿ ਸਪਾਇਡਰ-ਮੈਨ 2 (2002) ਵਿੱਚ ਵੇਖਣ ਨੂੰ ਮਿਲਿਆ ਸੀ ਅਤੇ ਜੇਮੀ ਫੌਕਸ ਇਲੈੱਕਟਰੋ ਦਾ ਕਿਰਦਾਰ ਕਰਨਗੇ ਜੋ ਮਾਰਕ ਵੈੱਬ ਦੀਆਂ ਦ ਅਮੇਜ਼ਿੰਗ ਸਪਾਇਡਰ-ਮੈਨ ਵਿੱਚ ਵਿਖਾਈ ਦਿੱਤਾ ਸੀ। ਸਪਾਇਡਰ-ਮੈਨ: ਨੋ ਵੇ ਹੋਮ 17 ਦਸੰਬਰ, 2021 ਨੂੰ ਜਾਰੀ ਹੋਣ ਦੀ ਤਾਕ ਵਿੱਚ ਹੈ।
ਹਵਾਲੇ
ਸੋਧੋ- ↑ "Michael Giacchino to Return for Spider-Man: Far From Home". Film Music Reporter. October 10, 2018. Archived from the original on October 11, 2018. Retrieved October 10, 2018.