ਸਬਾਲਟਰਨ (ਉੱਤਰਬਸਤੀਵਾਦ)
ਆਲੋਚਨਾਤਮਕ ਸਿਧਾਂਤ ਅਤੇ ਉੱਤਰਬਸਤੀਵਾਦ ਵਿੱਚ ਸਬਾਲਟਰਨ ਜਾਂ ਹਾਸ਼ੀਆਗਤ ਲੋਕ ਉਹਨਾਂ ਸਮੂਹਾਂ ਨੂੰ ਕਿਹਾ ਜਾਂਦਾ ਹੈ ਜੋ ਸਮਾਜਕ, ਰਾਜਨੀਤਕ ਅਤੇ ਭੂਗੋਲਿਕ ਤੌਰ ਉੱਤੇ ਪਛੜੇ ਹੋਏ ਹਨ।
ਸਬਾਲਟਰਨ ਸ਼ਬਦ ਦਾ ਅਰਥ
ਸੋਧੋਸਬਾਲਟਰਨ ਸ਼ਬਦ ਅੰਗਰੇਜ਼ੀ ਭਾਸ਼ਾ ਦੀ ਉਪਜ ਹੈ। ਇਹ ਸ਼ਬਦ ਆਪਣੇ ਆਪ ਵਿੱਚ ਵਿਸ਼ਾਲ ਅਰਥਾਂ ਦਾ ਧਾਰਨੀ ਹੈ। ਇਸ ਸ਼ਬਦ ਦਾ ਆਪਣਾ ਇੱਕ ਲੰਮਾ ਇਤਿਹਾਸ ਹੈ। 1770 ਈ. ਤੱਕ ਸਬਾਲਟਰਨ ਸ਼ਬਦ ਦੀ ਵਰਤੋਂ ਮਿਲਟਰੀ ਦੇ ਛੋਟੇ ਰੈਕਾਂ ਲਈ ਕੀਤੀ ਜਾਂਦੀ ਸੀ।[1] ਪੰਜਾਬੀ ਭਾਸ਼ਾ ਵਿੱਚ ਵਰਤਿਆਂ ਜਾਂਦਾ ਸ਼ਬਦ ਹਾਸ਼ੀਆਗਤ ਸਬਾਲਟਰਨ ਦਾ ਪੰਜਾਬੀ ਰੂਪ ਹੈ। The Oxford English Dictionary, Vol-X ਦੇ ਅਨੁਸਾਰ Subaltern ਸ਼ਬਦ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ –Sub+altern ਇਸ ਸ਼ਬਦ ਦੀ ਉੱਤਪਤੀ Subalternus ਸ਼ਬਦ ਤੋਂ ਹੋਈ ਹੈ।[2] ਇਸ ਸੰਦਰਭ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲਾ ਇਟਲੀ ਦਾ ਵਿਦਵਾਨ ਅਨਤੋਨੀਓ ਗ੍ਰਾਮਸੀ ਸੀ। ਗ੍ਰਾਮਸੀ ਪੱਛਮੀ ਯੂਰਪ ਵਿੱਚ 20ਵੀਂ ਸਦੀ ਦਾ ਸਭ ਤੋਂ ਵੱਧ ਮੌਲਿਕ ਸਾਮਵਾਦੀ ਵਿਚਾਰਕ ਸੀ। ਗ੍ਰਾਮਸੀ ਉਦਾਰਵਾਦੀ ਸਾਮਵਾਦੀ ਦਾ ਇੱਕ ਅਜਿਹਾ ਪ੍ਰਤੀਨਿਧ ਹੈ, ਜਿਸਦੇ ਵਿਅਕਤੀਤਵ ਅਤੇ ਕਾਰਜਾਂ ਵਿੱਚ ਵਿਚਾਰ-ਵਿਹਾਰ ਦੀ ਅਦਭੁਤ ਏਕਤਾ ਹੈ। ਸਬਾਲਟਰਨ ਦੇ ਸੰਕਲਪ ਦੇ ਅੰਤਰਗਤ ਸਾਰੇ ਹਾਸ਼ੀਆਗਤ ਸਮੂਹ ਆ ਜਾਂਦੇ ਹਨ। ਇਹਨਾਂ ਵਿੱਚ ਜਾਤ-ਜਮਾਤ ਦੇ ਆਧਾਰ ਤੋਂ ਇਲਾਵਾ ਕਬੀਲੇ, ਔਰਤਾਂ, ਨਿਮਨ ਕਿਸਾਨੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਹ ਉਹ ਲੋਕ ਜਾਂ ਸਮੂਹ ਹਨ, ਜੋ ਆਪਣੇ ਮੁੱਢਲੇ ਅਧਿਕਾਰਾਂ ਤੋਂ ਵੰਚਿਤ ਹਨ। ਆਰਥਿਕ, ਰਾਜਨੀਤਿਕ ਸੱਤਾ ਵਿੱਚ ਇਹਨਾਂ ਦੀ ਕੋਈ ਭਾਗੇਦਾਰੀ ਨਹੀਂ ਹੈ। ਇਹ ਅਧੀਨਗੀ ਵਾਲਾ ਜੀਵਨ ਬਸਰ ਕਰਦੇ ਹਨ। ਭਾਰਤ ਵਿੱਚ ਸਬਾਲਟਰਨ ਉੱਤੇ ਸਭ ਤੋਂ ਵੱਧ ਕਾਰਜ ਕਰਨ ਵਾਲਾ ਵਿਦਵਾਨ ਰਣਜੀਤ ਗੁਹਾ ਹੈ ਜਿਸ ਵੱਲੋਂ ਸਬਾਲਟਰਨ ਸਟੱਡੀਜ਼ ਉੱਤੇ ਕੀਤੇ ਖੋਜ ਕਾਰਜ ਦੇ ਗਿਆਰਾਂ ਭਾਗ ਪ੍ਰਕਾਸ਼ਿਤ ਹੋ ਚੁੱਕੇ ਹਨ।[3]
ਹਵਾਲੇ
ਸੋਧੋ- ↑ ਸਬਾਲਟਰਨ, ਗੁਰਦਿਆਲ ਸਿੰਘ ਦੇ ਨਾਵਲਾਂ ਦੀ ਪਰਿਕਮਾ, ਹਰਪ੍ਰੀਤ ਕੌਰ ਬੰਗਾ, ਸੰਗਮ ਪਬਲੀਕੇਸ਼ਨਜ, ਪਟਿਆਲਾ,ਸਾਲ 2015.
- ↑ The Oxford English Dictionary, Vol.X, p.9.
- ↑ ਗੁਰਸ਼ਬਦ ਰਤਨਾਕਰ ਮਹਾਨ ਕੋਸ਼, ਭਾਈ ਕਾਨ੍ਹ ਸਿੰਘ ਨਾਭਾ, ਪੰਨਾ 625.