ਸਮਕਾਲੀ ਪੰਜਾਬੀ ਸਾਹਿਤ ਸਿਧਾਂਤ
ਸਮਕਾਲੀ ਪੰਜਾਬੀ ਸਾਹਿਤ ਸਿਧਾਂਤ ਸਮਕਾਲ ਵਿੱਚ ਰਚੇ ਜਾ ਰਹੇ ਸਾਹਿਤ ਨੂੰ ਸਮਕਾਲੀ ਪੰਜਾਬੀ ਸਾਹਿਤ ਕਿਹਾ ਜਾਂਦਾ ਹੈ।ਸਮਕਾਲ ਨੂੰ ਇੱਕ ਵਿਲੱਖਣ ਯੁਗ ਦੇ ਤੌਰ ਤੇ ਸਥਾਪਿਤ ਕਰਦਿਆਂ ਡਾ.ਤੇਜਵੰਤ ਸਿੰਘ ਗਿੱਲ ਨੇ ਕਿਹਾ ਹੈ ਕਿ ਸਮਕਾਲ ਨੇ20 ਵੀਂ ਸਦੀ ਦੇਅੰਤਲੇ ਤਿੰਨ ਸਾਲਾਂ ਤੋਂ ਆਪਣੀ ਪਛਾਣ ਬਣਾਉਣੀ ਸ਼ੁਰੂ ਕੀਤੀ।ਉਨ੍ਹਾਂ ਅਨੁਸਾਰ ਇਹ ਪੰਜਾਬ ਸੰਕਟ ਦੇ ਦੌਰਾਨ ਫੈਲੀ ਹਿੰਸਾ ਅਤੇ ਆਤੰਕ ਦੇ ਖ਼ਤਮ ਹੋਣ ਉੱਪਰੰਤ ਪੱਛਮੀ ਦੇਸ਼ਾ ਦੀਆਂ ਵਿਕਸਿਤ ਸਰਮਾਏਦਾਰੀ ਸਰਕਾਰਾਂ ਅਤੇ ਅਰਥਚਾਰਿਆਂ ਉੱਤੇ ਕਾਬਜ਼ ਕੌਮਾਂਤਰੀ ਕੰਪਨੀਆਂ ਅਤੇ ਉਨ੍ਹਾ ਦਾ ਸਰਬਵਿਆਪਕ, ਸਰਬਵਿਆਪਕ ਅਤੇ ਸਰਬ-ਗਿਆਨੀ ਦਰਸਾਉਣ ਵਾਲੇ ਸੰਚਾਰ ਮਾਧਿਅਮਾਂ ਦੇ ਵਿਉਂਤਕਾਰਾਂ ਦੇ ਬੋਲਬਾਲੇ ਅਤੇ ਉਨ੍ਹਾਂ ਨਾਲ ਹੀ ਸੁਰ ਮਿਲਾ ਕੇ ਚੱਲਣ ਵਾਲੀਆਂ ਤੀਜੀ ਦੁਨੀਆਾਂ ਦੀਆਂ ਹਾਕਮ ਜਮਾਤਾਂ ਦੇ ਮੁਕੰਮਲ ਸਮਰਪਣ ਹੋਇਆ ਹੈ।
ਹਰਵਿੰਦਰ ਭੰਭਾਲ ਨੇ ਕਾਮੁਕਤਾ ਅਤੇਦੇਹ ਦੇ ਸਰੋਕਾਰਾਂ ਨਾਲ ਸਬੰਧਿਤ ਕਵਿਤਾ ਨੂੰ ਸਮਕਾਲੀ ਕਵਿਤਾ ਦੀ ਪ੍ਰਤਿਨਿਧ ਸੁਰ ਨਾ ਮੰਨਦਿਆਂ ਇਸ ਨੂੰ ਮਾਨਵ ਦੇ ਇਤਿਹਾਸਕ ਕਾਮੁਕ ਦਮਨ ਦੀ ਪ੍ਰਤਿਕਿਰਿਆ ਵਜੋਂ ਪੇਸ਼ ਕੀਤਾ ਹੈ।
ਡਾ. ਧਨਵੰਤ ਕੌਰ ਅਨੁਸਾਰ ਅਜੋਕੀ ਕਹਾਣੀ ਵਿੱਚ ਅੋਰਤਾਂ, ਦਲਿਤਾਂ, ਪ੍ਰਵਾਸੀਆਂ ਅਤੇ ਰਾਸ਼ਟਰੀ-ਅਤਰਰਾਸ਼ਟਰੀ ਪਰਿਪੇਖ ਵਿੱਚ ਪੰਜਾਬੀਆਂ, ਸਿੱਖਾਂ ਦੀ ਸਥਿਤੀ-ਹੋਣੀ ਨਾਲ ਜੁੜੇ ਸਰੋਕਾਰਾਂ ਦਾ ਬੋਲਬਾਲਾ ਹੈ ਸੱਤਾ ਕੇਂਦਰਾਂ ਦੁਆਰਾ ਹਾਸ਼ਿਏ ਵੱਲ ਧੱਕੇ ਗਏ ਇਨ੍ਹਾਂ ਸ ਬਾਲਟਰਨ ਵਰਗਾਂ ਵਿੱਚ ਆਪਣੀ ਹੋਣੀ ਨੂੰ ਆਪ ਪਰਿਭਾਸ਼ਿਤ-ਨਿਸ਼ਚਿਤ ਕਰਨ ਤੇ ਬਦਲਣ ਦੀ ਚੇਤਨਾ ਦੇ ਤਿਖੇ ਹੋਣ ਦਾ ਪ੍ਰਗਟਾਵਾ ਸਮਕਾਲੀ ਪੰਜਾਬੀ ਕਹਾਣੀ ਵਿੱਚ ਉਪਲਬਦ ਹੈ।
ਡਾ.ਜਗਦੀਸ਼ ਕੋਰ ਅਨੁਸਾਰ ਵਿਸ਼ਵੀਕਰਨ ਦੇ ਦੌਰ ਵਿੱਚ ਮਹਾਂ-ਨਾਇਕ ਦੀ ਟੁਟਦੀ ਮਿੱਥ ਕਾਰਨ ਜੀਵਨੀ ਦੀ ਵਿਧਾ ਸਹਿਕਦੀ ਪਰ ਸੰਘਰਸ਼ ਕਰ ਰਹੀ ਹੈ। ਬਹੁਤੀਆਂ ਛਪ ਰਹੀਆਂ ਜੀਵਨੀਆਂ ਅਕਾਦਮਿਕ ਲੋੜਾਂ ਦੀ ਪੂਰਤੀ ਹਿਤ ਲਿਖੀਆਂ ਲਿਖਵਾਈਆਂ ਜਾ ਰਹੀਆਂ ਹਨ।
ਸਮਕਾਲ ਦਾ ਪੰਜਾਬੀ ਸਾਹਿਤ ਨਵਾਂ ਵਿਸ਼ਾ ਹੋਣ ਕਾਰਨ ਸਾਡੇ ਸਾਹਮਣੇ ਨਵੇਂ ਵਿਸ਼ੇ ਲੈ ਕੇ ਹਾਜਰ ਹੋਇਆ ਹੈ ਇਸ ਨਵੇਂ ਵਿਸ਼ੇ ਵਿੱਚ ਔਰਤ-ਮਰਦ ਦੇ ਵਜੂਦ ਵਿੱਚ ਸਮਾ ਚੁਕੀ ਹਉਮੈ,ਉਸ ਤੋਂ ਪੈਦਾ ਹਪਣ ਵਾਲੀ ਟੱਕਰ, ਕਾਮ ਤੇ ਦੇਹ ਲਈ ਬਣਦੇ ਬਿਣਸਦੇ ਇਸ ਦੇ ਮਾਰੂ ਪਰਿਣਾਮ ਵੀ ਨਾਰੀ ਵਾਦੀ-ਕਾਵਿ ਦਾ ਰੂਪ ਧਾਰ ਕੇ ਪ੍ਰਗਟ ਹੋਣੋਂ ਨਾ ਰਹ ਸਕੇ।ਪਾਲ ਕੋਰ, ਮਨਜੀਤ ਟਿਵਾਣਾ, ਮਨਜੀਤ ਪਾਲ ਦੀਆਂ ਇਸ ਦੋਰ ਦੀਆਂ ਲਿਖਤਾਂ ਨੂੰ ਸਹਿਜੇ ਹੀ ਪ੍ਰਮਾਣ ਵਜੋਂ ਪੇਸ਼ ਕੀਤਾ ਜਾ ਸਕਦਾ ਹੈ।ਜਸਵੰਤ ਦੀਦ, ਪ੍ਰਮਿੰਦਰਜੀਤ ਤੇ ਅਮਰਜੀਤ ਕੌਕੇਂ ਆਦਿ ਲਈ ਮਨੂੱਖੀ ਵਜੂਦ ਜਿਵੇਂ ਨਿਰਾਸ਼ ਤੇ ਨਿਆਸਰਾ ਸਿੱਧ ਹੋ ਕੇ ਢਹਿ ਢੇਰੀ ਹੋਣ ਨੂੰ ਚਿਤਵਦਾ ਹੈ। ਜੇ ਨੀਝ ਨਾਲ ਦੇਖਿਆ ਜਾਵੇ ਤਾਂ ਹਲਪ ਵਿੱਚ ਵੀ ਇਸ ਇਜ਼ਹਾਰ ਨੂੰ ਕੋਈ ਘੱਟ ਥਾਂ ਪ੍ਰਾਪਤ ਨਹੀਂ ਹੈਪ੍ਰੇਮ ਪ੍ਰਕਾਸ਼ ਜਿਦਦੀ ਪ੍ਰਥਮ ਪਛਾਣ ਮਰਦ-ਅੋਰਤ ਦੇ ਰਿਸ਼ਤੇ ਵਿਚਲੀ ਗਹਿਰਾਈ, ਅਨਿਸ਼ਚਤਾ ਤੇ ਤਲਖੀ ਨੂੰ ਬੇਪਰਦਾ ਕਰਨ ਲਈ ਮੰਨੀ ਜਾਂਦੀ ਹੈ,`ਕਾਨੀ ਤੇ ਸਤਵੰਤੀ` ਵਰਗੀਆਂ ਲਿਖਣ ਤੋਂ ਬਿਨਾਂ ਜਿਵੇਂ ਸੁਰਖਰੂ ਅਨੁਭਵ ਹੀ ਨਹੀਂ ਕਰ ਸਕਦਾ ਸੀ।ਵਿਰਿਆਮ ਸੰਧੂ ਦੀ ਉਸ ਵੇਲੇ ਜੋ ਭੱਲ ਬਣੀ ਉਸ ਦਾ ਕਾਰਨ ਵੀ `ਭੱਜੀਆ ਬਾਹੀ` ਤੇ ਚੋਥੀ ਕੁਟ`ਵਰਗੀਆਂ ਕਹਾਣੀਆਂ ਸਨ।ਜਿਹਨਾਂ ਵਿੱਚ ਇਸ ਆਤੰਕ ਤੇ ਹਿੰਸਾ ਨੂੰ ਹੀ ਵਿਸਥਾਰਿਆ ਗਿਆ ਹੈ।ਪ੍ਰੇਮ ਪ੍ਰਕਾਸ਼ ਦੀਆ `ਕੁਝ ਅਣਕਿਹਾ ਵੀ` ਵਿੱਚ ਸ਼ਾਮਿਲ ਕਹਾਣੀਆਂ, ਜਿਦਰ ਦੀਆਂ` ਹੁਣ ਤੂੰ ਸੌ ਜਾਵੀ` ਜਹੀਆਂ ਲਿਖਤਾਂ ਤੇ ਅਵਤਾਰ ਬਿਲਿੰਗ ਦਾ ਨਿਰੰਜਣ ਮਿਸ਼ਾਲਚੀ` ਵਰਗਾ ਨਾਵਲ ਸਹਿਜੇ ਹੀ ਇਸ ਕੋਟੀ ਵਿੱਚ ਆ ਸਮਾਉਂਦੇ ਹਨ।
ਇਸ ਦੌਰ ਵਿੱਚ ਪੰਜਾਬੀ ਨਾਟਕ ਨਾ ਗੁਣ ਨਾ ਗਿਣਤੀ ਪੱਖੋਂ ਕਾਵਿ ਤੇ ਗਲਪ ਦੇ ਬਰਾਬਰ ਹਾਜ਼ਰੀ ਲੁਆ ਸਕਿਆ ਹੈ।ਇਕ ਕਾਰਨ ਇਹ ਸੀ ਕਿ ਦਹਿਸ਼ਤ ਤੇ ਵਹਿਸ਼ਤ ਦੇ ਮਾਹੌਲ ਵਿੱਚ ਦਰਸ਼ਕਾਂ ਦਾ ਨਾਟਕ ਦੇਖਣ ਲਈ ਕਿਸੇ ਸੁਰੱਖਿਅਤ ਥਾਂ ਤੇ ਬੈਠਣਾ ਸੰਭਵ ਨਹੀਂ ਸੀ। ਕਵੀ ਤੇ ਗਲਪਕਾਰ ਦਹਿਸ਼ਤ ਤੇ ਵਹਿਸ਼ਤ ਵਾਲੇ ਇਸ ਮਾਹੌਲ ਨੂੰ ਕਵਿਤਾ ਤੇ ਬਿਰਤਾਂਤ ਵਿੱਚ ਉਤਾਰਣ ਦੇ ਸਮਰੱਥ ਸਨ ਇਸ ਨੂੰ ਨਾਟਕੀ ਰੂਪ ਦੇਣ ਦੇ ਸਮਰੱਥ ਮਹਿਸੂਸ ਕਰਨਾ ਨਾਟਕਕਾਰਾਂ ਦੇ ਹਿਸੇ ਨਹੀਂ ਆਇਆ ਸੀ ਜਾਂ ਇਸ ਦੇ ਯੋਗ ਹੋਣ ਦਾ ਉਨ੍ਹਾਂ ਸਾਹਸ ਹੀ ਨਹੀਂ ਕੀਤਾ।
ਪੰਜਾਬੀ ਵਾਰਤਕ ਦੇ ਇਤਿਹਾਸ ਤੇ ਨਜ਼ਰ ਮਾਰਦਿਆ ਇਹ ਨਜ਼ਰ ਆਉਦਾ ਹੈ ਕਿ ਇਹ ਉਪਨਿਸ਼ਦਾਂ, ਸਾਖੀਆਂ, ਜਨਮ ਸਾਖੀਆਂ, ਪੋਥੀਆਂ,ੳਨੁਵਾਦਾਂ ਰਾਹੀਂ ਲੰਘਦੀ, ਸਾਸ਼ਕਾਂ ਦੀਆਂ ਵਾਰਤਕ ਵੰਨਗੀਆਂ ਨਾਲ ਸੰਵਾਦ ਰਚਾਉਦੀ,ਪੁਨਰ ਜਾਗਰਣ ਵਿੱਚ ਚੇਤਨਾ ਦਾ ਹਥਿਆਰ ਬਣਦੀ, ਤੇਜਾ ਸਿੰਘ ਵਰਗੇ ਵਾਰਤਕਾਰ ਦੇ ਹੱਥਾਂ ਤਕ ਪਹੁਚਦੀ ਹੈ।ਜੀਵਨੀ,ਸਵੈ-ਜੀਵਨੀ, ਲਲਿਤ ਨਿਬੰਧ,ਲੇਖ, ਸਫਰਨਾਮਾ, ਰੇਖਾ -ਚਿੱਤਰ ਡਾਇਰੀ, ਸੰਸਕਰਣ, ਮੁਲਾਕਾਤਾਂ,ਮਿਡਲ ਵਰਗੇ ਵਾਰਤਕ ਰੂਪ ਅੱਜ ਸਾਹਿੱਤ-ਖੇਤਰ ਦੇ ਚਿਤਰਪੱਟ `ਤੇ ਹਾਜ਼ਰ ਹਨ।ਪਿਛਲੇ ਦਹਾਕੇ ਵਿੱਚ ਆਲੋਚਨਾ ਸ਼ਾਸਤਰ ੳਤੇ ਸੱਭਿਆਚਾਰ-ਸ਼ਾਸਤਰ ਸਿਰਜਣ ਦੇ ਵੱਡੇ ਆਹਰ ਨੇ ਇਨ੍ਹਾਂ ਵੱਖਰੇ ਪਛਾਣਯੋਗ ਖੇਤਰ ਵਜੋਂ ਉਭਾਰਿਆ ਹੈ।ਜਿਸ ਸਦਕਾ ਇਹ ਆਪਣੇ ਆਪ ਵਿੱਚ ਪੂਰੇ ਖੋਜ ਪੱਤਰ ਦੇ ਹੱਕ ਦਾਰ ਹਨ। ਮੀਡੀਏ ਦੀ ਆਮਦ ਅਤੇ ਇਨਫਾਰਮੇਸ਼ਨ ਤਕਨਾਲੋਜੀ ਦੇ ਪਸਾਰ ਨੇ ਵਾਰਤਕ ਸਾਹਿਤ ਨੂੰ ਪ੍ਰਭਾਵਿਤ ਕੀਤਾ ਹੈ।ਪੱਤਰਕਾਰੀ ਨੇ ਵਾਰਤਕ ਸਾਹਿਤ ਵਿੱਚ ਅਹਿਮ ਰੋਲ ਅਦਾ ਕੀਤਾ ਹੈ।
ਸੋ ਇਸ ਵਿਚਾਰ ਚਰਚਾ ਤੋ ਪਿੱਛੋ ਅਸੀਂ ਕਹਿ ਸਕਦੇ ਹਾਂ ਕਿ ਸਮਕਾਲੀ ਸਾਹਿਤ ਪਿਛਲੇ ਛੇ ਸੱਤ ਸਾਲਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਕਾਮਯਾਬ ਹੋ ਚੁੱਕਾ ਹੈ। ਸਮਕਾਲ ਦੇ ਨਵੇਂ ਵਿਸ਼ਿਆਂ ਦੀ ਪੇਸ਼ਕਾਰੀ ਵਿੱਚ ਨਾਟਕ ਤੇ ਵਾਰਤਕ ਨਾਲੋਂ ਕਵਿਤਾ ਤੇ ਗਲਪ ਨੇ ਅਹਿਮ ਰੋਲ ਨਿਭਾਇਆ ਹੈ।