ਸਮਾਜਿਕ ਪਰਿਵਰਤਨ ਕਿਸੇ ਸਮਾਜ ਦੇ ਸਮਾਜਕ ਢਾਂਚੇ ਵਿੱਚ ਤਬਦੀਲੀ ਨੂੰ ਕਹਿੰਦੇ ਹਨ। ਸਮਾਜਿਕ ਪਰਿਵਰਤਨ ਵਿੱਚ ਪ੍ਰਕਿਰਤੀ, ਸਮਾਜਿਕ ਸੰਸਥਾਵਾਂ, ਸਮਾਜਿਕ ਵਿਵਹਾਰ, ਸਮਾਜਿਕ ਸੰਬੰਧਾਂ ਵਿੱਚ ਪਰਿਵਰਤਨ ਸ਼ਾਮਲ ਹੁੰਦੇ ਹਨ। ਸਮਾਜਿਕ ਪਰਿਵਰਤਨ ਦਾ ਅਧਾਰ ਮਨੁੱਖੀ ਪ੍ਰਾਣੀਆਂ ਦੀ ਸੋਚਣ ਦੀ ਪ੍ਰਕਿਰਿਆ ਵਿੱਚ ਪਰਿਵਰਤਨ ਹੁੰਦਾ ਹੈ।

ਸਭਿਆਚਾਰ ਸੰਪਰਕ ਨਾਲ ਉਕਸਾਏ ਪਰਿਵਰਤਨ: ਚਿੱਤਰ ਵਿੱਚ ਅਰੀਜ਼ੋਨਾ ਯਾਵਾਪਾਈ ਕਬੀਲੇ ਦੇ ਤਿੰਨ ਆਦਮੀ ਵਿਖਾਏ ਗਏ ਹਨ। ਖੱਬੇ ਰਵਾਇਤੀ, ਵਿੱਚਕਾਰਲਾ ਮਿੱਸੇ ਸਟਾਈਲ ਦੇ ਕੱਪੜੇ ਪਾਈਂ ਅਤੇ ਸੱਜੇ ਵਾਲੇ ਨੇ 19ਵੀਂ ਸਦੀ ਦੇ ਅੰਤ ਤੇ ਆਮ ਅਮਰੀਕੀ ਫੈਸ਼ਨ ਦੇ ਕਪੜੇ ਪਾਏ ਹਨ।

ਸਮਾਜਿਕ ਪਰਿਵਰਤਨ ਦਾ ਭਾਵ ਸਮਾਜਿਕ ਪ੍ਰਗਤੀ ਜਾਂ ਸਮਾਜਕ ਸੱਭਿਆਚਾਰਕ ਵਿਕਾਸ, ਇਹ ਦਾਰਸ਼ਨਿਕ ਵਿਚਾਰ ਕਿ ਸਮਾਜ ਦਵੰਦਵਾਦੀ ਜਾਂ ਵਿਕਾਸਵਾਦੀ ਸਾਧਨਾਂ ਨਾਲ ਅੱਗੇ ਚੱਲਦਾ ਹੈ। ਇਹਦਾ ਭਾਵ ਸਮਾਜਿਕ ਆਰਥਿਕ ਸੰਰਚਨਾ ਵਿੱਚ ਪੈਰਾਡਾਈਮ ਦਾ ਪਰਿਵਰਤਨ ਹੋ ਸਕਦਾ ਹੈ, ਮਿਸਾਲ ਲਈ ਜਾਗੀਰਦਾਰੀ ਤੋਂ ਪੂੰਜੀਵਾਦ ਵੱਲ ਤਬਦੀਲੀ। ਇਸੇ ਤਰ੍ਹਾਂ ਇਸ ਦਾ ਮਤਲਬ ਸਮਾਜਿਕ ਇਨਕਲਾਬ ਵੀ ਹੋ ਸਕਦਾ ਹੈ, ਜਿਵੇਂ ਮਾਰਕਸਵਾਦ ਵਿੱਚ ਪੇਸ਼ ਸਮਾਜਵਾਦੀ ਇਨਕਲਾਬ, ਜਾਂ ਔਰਤਾਂ ਲਈ ਮੱਤ ਅਧਿਕਾਰ ਜਾਂ ਸਿਵਲ ਅਧਿਕਾਰਾਂ ਵਰਗੇ ਦੂਜੇ ਸਮਾਜਿਕ ਅੰਦੋਲਨ ਹੋ ਸਕਦਾ ਹੈ। ਸਮਾਜਿਕ ਪਰਿਵਰਤਨ ਦੀ ਅਗਵਾਈ ਸਭਿਆਚਾਰਕ, ਧਾਰਮਿਕ, ਆਰਥਕ, ਵਿਗਿਆਨਕ ਜਾਂ ਤਕਨਾਲੋਜੀਕਲ ਸ਼ਕਤੀਆਂ ਕੋਲ ਹੋ ਸਕਦੀ ਹੈ।