ਸਰਕੜਾ ਖੇਡਣਾ ਵਿਆਹ ਦੀ ਇਕ ਰਸਮ ਸੀ, ਜੋ ਮਾਝੇ ਦੇ ਇਲਾਕੇ ਵਿਚ ਕੀਤੀ ਜਾਂਦੀ ਸੀ। ਲਾੜਾ ਘੋੜੀ ਤੇ ਚੜ੍ਹ ਕੇ ਵਿਆਹੁਣ ਲਈ ਜਦ ਲਾੜੀ ਦੇ ਘਰ ਢੁੱਕਦਾ ਸੀ ਤਾਂ ਲਾੜੀ ਪੱਖ ਦੀਆਂ ਕੁੜੀਆਂ ਹੱਥ ਵਿਚ ਸਰਕੜੇ ਦੇ ਕਾਨੇ ਲੈ ਕੇ ਕੇ ਲਾੜੇ ਦੇ ਮਾਰਦੀਆਂ ਸਨ। ਲਾੜੇ ਨਾਲ ਮਜ਼ਾਕ ਕਰਦੀਆਂ ਸਨ। ਸਿੱਠਣੀਆਂ ਦਿੰਦੀਆਂ ਸਨ। ਫੇਰ ਲਾੜੀ ਦਾ ਮਾਮਾ, ਲਾੜੀ ਨੂੰ ਕੰਬਲ ਵਿਚ ਲਪੇਟ ਕੇ ਲਾੜੇ ਦੀ ਘੋੜੀ ਹੇਠ ਦੀ ਤਿੰਨ ਵਾਰ ਲੰਘਾਉਂਦਾ ਸੀ। ਉਸ ਤੋਂ ਪਿੱਛੋਂ ਲਾੜੇ ਨੂੰ ਘੋੜੀ ਤੋਂ ਉਤਾਰਿਆ ਜਾਂਦਾ ਸੀ। ਇਸ ਰਸਮ ਨੂੰ ਸਰਕੜਾ ਖੇਡਣਾ ਕਹਿੰਦੇ ਸਨ। ਇਹ ਰਸਮ ਉਸ ਸਮੇਂ ਦੀ ਹੈ ਜਦ ਮੁੰਡੇ/ਕੁੜੀਆਂ ਦਾ ਬਹੁਤ ਛੋਟੀ ਜਿਹੀ ਉਮਰ ਵਿਚ ਵਿਆਹ ਕਰ ਦਿੱਤਾ ਜਾਂਦਾ ਸੀ। ਮੁੰਡੇ/ਕੁੜੀ ਦੇ ਜੁਆਨ ਹੋਣ ਤੇ ਮੁਕਲਾਵਾ ਦਿੱਤਾ ਜਾਂਦਾ ਸੀ। ਹੁਣ ਇਹ ਰਸਮ ਬਿਲਕੁਲ ਖ਼ਤਮ ਹੋ ਗਈ ਹੈ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.