ਸਰਦਾਰ
(ਸਰਦਾਰਾਂ ਤੋਂ ਮੋੜਿਆ ਗਿਆ)
ਸਰਦਾਰ ਨੂੰ ਪੰਜਾਬ ਵਿੱਚ ਸਿੱਖ ਧਰਮ ਦੇ ਮਰਦ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਂਦਾ ਹੈ। ਇਹ ਸ਼ਬਦ ਗੁਰੂ ਕਾਲ ਦਾ ਨਹੀਂ ਹੈ, ਇਹ ਸ਼ਬਦ ਮਿਸਲਾਂ ਵੇਲੇ ਸਿੱਖਾਂ ਨਾਲ ਜੁੜਿਆ ਜਿਨ੍ਹਾ ਨੇ ਅਫਗਾਨੀ ਸਰਦਾਰਾਂ ਨੂੰ ਖਦੇੜਿਆ, ਆਮ ਲੋਕਾਂ ਨੇ ਸਿੱਖਾਂ ਨੂੰ ਸਰਦਾਰ ਪਦ ਵਜੋਂ ਨਿਵਾਜਿਆ।
"ਸਰਦਾਰ" ਸ਼ਬਦ ਅਸਲ ਵਿੱਚ ਅਫਗਾਨਿਸਤਾਨ ਤੋਂ ਆਇਆ ਹੈ, ਫ਼ਾਰਸੀ ਭਾਸ਼ਾ ਤੋਂ, ਜਿਸ ਦਾ ਅਰਥ ਹੈ ਸੈਨਾਪਤੀ। ਫ਼ਾਰਸੀ ਵਿਚ ਸ਼ਬਦ ਸਰ (ਸਿਰ) ਅਤੇ ਦਾਰ (ਫ਼ਾਰਸੀ ਮਸਦਰ 'ਦਾਸ਼ਤਨ' ਦਾ ਵਰਤਮਾਨ ਕਿਰਿਆ ਮੂਲ ਜੋ ਮਾਲਕੀ ਦੇ ਅਰਥ ਦੇਣ ਵਾਲ਼ੇ ਪਿਛੇਤਰ ਵਜੋਂ ਵੀ ਵਰਤਿਆ ਜਾਂਦਾ) ਦਾ ਅਰਥ ਹੈ ਮੁਖੀ ਹੋਣਾ।[1] ਇਹ ਇਕ ਸਨਮਾਨ ਸੂਚਕ ਸ਼ਬਦ ਹੈ ਜਿਸ ਦਾ ਭਾਵ ਹੈ ਕਿ ਇਕ ਅਫ਼ਸਰ ਜਿਵੇਂ ਜਨਰਲ ਜਾਂ ਕਬੀਲੇ ਜਾਂ ਕਿਸੇ ਸੰਸਥਾ ਦਾ ਮੁਖੀ।
ਹਵਾਲੇ
ਸੋਧੋਇਹ ਸਿੱਖੀ-ਸੰਬੰਧਿਤ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |