ਸਰਿਤਾ ਗਾਇਕਵਾਡ
ਸਰਿਤਾਬੇਨ ਲਕਸ਼ਮਣਭਾਈ ਗਾਇਕਵਾਡ (ਅੰਗ੍ਰੇਜ਼ੀ: Saritaben Laxmanbhai Gayakwad; ਜਨਮ 1 ਜੂਨ 1994) ਇੱਕ ਭਾਰਤੀ ਦੌੜਾਕ ਹੈ ਜੋ 400 ਮੀਟਰ ਅਤੇ 400 ਮੀਟਰ ਰੁਕਾਵਟਾਂ ਵਿੱਚ ਮੁਹਾਰਤ ਰੱਖਦੀ ਹੈ। ਉਹ ਭਾਰਤੀ ਔਰਤਾਂ ਦੀ 4 × 400 ਮੀਟਰ ਰਿਲੇਅ ਟੀਮ ਦਾ ਹਿੱਸਾ ਸੀ ਜਿਸਨੇ 2018 ਏਸ਼ੀਅਨ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ।
ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | ਸਰਿਤਾਬੇਨ ਲਕਸ਼ਮਣਭਾਈ ਗਾਇਕਵਾਡ |
ਜਨਮ | ਖਰਾੜੀ ਅੰਬਾ, ਡਾਂਗ ਜ਼ਿਲ੍ਹਾ, ਭਾਰਤ | 1 ਜੂਨ 1994
ਕੱਦ | 168 ਸੈ.ਮੀ |
ਭਾਰ | 58 ਕਿੱਲੋ |
ਖੇਡ | |
ਖੇਡ | ਟ੍ਰੈਕ ਐਂਡ ਫ਼ੀਲਡ |
ਇਵੈਂਟ | 400 ਮੀਟਰ ਹਰਡਲਸ |
ਦੁਆਰਾ ਕੋਚ | ਕੇ.ਐਸ. ਅਜੀਮੋਨ |
ਪ੍ਰਾਪਤੀਆਂ ਅਤੇ ਖ਼ਿਤਾਬ | |
ਨਿੱਜੀ ਬੈਸਟ | 400 m – 53.24 (2018) 400 mH – 57.04 (2018) |
ਗੁਜਰਾਤ ਸਰਕਾਰ ਨੇ ਉਸ ਨੂੰ ਗੁਜਰਾਤ ਰਾਜ ਪੋਸ਼ਣ ਅਭਿਆਨ ਦੀ ਬ੍ਰਾਂਡ ਅੰਬੈਸਡਰ ਵਜੋਂ ਚੁਣਿਆ ਹੈ।
ਅਰੰਭ ਦਾ ਜੀਵਨ
ਸੋਧੋਗਾਇਕਵਾੜ ਦਾ ਜਨਮ 1 ਜੂਨ 1994 ਨੂੰ ਗੁਜਰਾਤ ਦੇ ਡਾਂਗ ਜ਼ਿਲ੍ਹੇ ਦੇ ਖਰਾਡੀ ਅੰਬਾ ਪਿੰਡ ਵਿੱਚ ਇੱਕ ਕਬਾਇਲੀ ਪਰਿਵਾਰ ਵਿੱਚ ਹੋਇਆ ਸੀ। ਸਪ੍ਰਿੰਟਿੰਗ ਵੱਲ ਜਾਣ ਤੋਂ ਪਹਿਲਾਂ, ਉਸਨੇ 2010 ਤੱਕ ਰਾਸ਼ਟਰੀ ਪੱਧਰ ਦੇ ਖੋ-ਖੋ ਮੁਕਾਬਲਿਆਂ ਵਿੱਚ ਆਪਣੇ ਰਾਜ ਦੀ ਨੁਮਾਇੰਦਗੀ ਕੀਤੀ। 2018 ਤੱਕ, ਉਹ ਆਮਦਨ ਕਰ ਅਧਿਕਾਰੀ ਵਜੋਂ ਕੰਮ ਕਰਦੀ ਹੈ।[1]
ਕੈਰੀਅਰ
ਸੋਧੋਗਾਇਕਵਾੜ ਨੂੰ ਆਸਟ੍ਰੇਲੀਆ ਵਿੱਚ 2018 ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਔਰਤਾਂ ਦੀ 4×400 ਮੀਟਰ ਰਿਲੇਅ ਟੀਮ ਵਿੱਚ ਚੁਣਿਆ ਗਿਆ ਸੀ। ਇਸ ਤਰ੍ਹਾਂ ਉਹ ਰਾਸ਼ਟਰਮੰਡਲ ਖੇਡਾਂ ਲਈ ਚੁਣੀ ਗਈ ਰਾਜ ਦੀ ਪਹਿਲੀ ਟ੍ਰੈਕ ਅਤੇ ਫੀਲਡ ਐਥਲੀਟ ਬਣ ਗਈ। ਟੀਮ ਫਾਈਨਲ ਵਿੱਚ 3:33.61 ਦੇ ਸਮੇਂ ਨਾਲ ਸੱਤਵੇਂ ਸਥਾਨ 'ਤੇ ਰਹੀ। ਫਿਰ ਉਸ ਨੂੰ 2018 ਦੀਆਂ ਏਸ਼ੀਅਨ ਖੇਡਾਂ ਲਈ ਔਰਤਾਂ ਦੀ 4×400 ਮੀਟਰ ਰਿਲੇਅ ਟੀਮ ਵਿੱਚ ਚੁਣਿਆ ਗਿਆ। ਗਾਇਕਵਾੜ, ਐਮਆਰ ਪੂਵੰਮਾ, ਹਿਮਾ ਦਾਸ ਅਤੇ ਵੀਕੇ ਵਿਸਮਾਯਾ ਨੇ ਫਾਈਨਲ ਵਿੱਚ 3:28.72 ਦਾ ਸਕੋਰ ਬਣਾ ਕੇ ਸੋਨ ਤਗ਼ਮਾ ਜਿੱਤਿਆ।
ਹਵਾਲੇ
ਸੋਧੋ- ↑ "Sarita Gayakwad become first athlete from Gujarat to be selected for Commonwealth Games". Ahmedabad Mirror. Retrieved 30 August 2018.