2018 ਏਸ਼ੀਆਈ ਖੇਡਾਂ
2018 ਏਸ਼ੀਆਈ ਖੇਡਾਂ ਜਾਂ 18ਵੀਂ ਏਸ਼ੀਆਈ ਖੇਡਾਂ (ਇੰਡੋਨੇਸ਼ੀਆਈ: [Pesta Olahraga Musim Panas Asia 2018] Error: {{Lang}}: text has italic markup (help)), ਜਿਸਨੂੰ ਕਿ XVIII ਏਸ਼ਿਆਡ ਵੀ ਕਿਹਾ ਜਾਂਦਾ ਹੈ, ਏਸ਼ੀਆਈ ਖੇਡਾਂ ਦਾ 18ਵਾਂ ਭਾਗ ਹਨ। ਇਹ ਖੇਡਾਂ ਇਸ ਵਾਰ ਇੰਡੋਨੇਸ਼ੀਆ ਵਿੱਚ ਹੋ ਰਹੀਆਂ ਹਨ ਅਤੇ 18 ਅਗਸਤ – 2 ਸਤੰਬਰ, 2018 ਤੱਕ ਹੋਣਗੀਆਂ। ਇਹਨਾਂ ਖੇਡਾਂ ਵਿੱਚ 40 ਪ੍ਰਕਾਰ ਦੀਆਂ ਖੇਡਾਂ ਨੂੰ ਸ਼ਾਮਿਲ ਕੀਤਾ ਗਿਆ ਹੈ।[5]ਜਕਾਰਤਾ ਵਿੱਚ ਇਹ ਖੇਡਾਂ ਦੂਸਰੀ ਵਾਰ ਹੋਣ ਜਾ ਰਹੀਆਂ ਹਨ, ਇਸ ਤੋਂ ਪਹਿਲਾਂ 1962 ਵਿੱਚ ਏਸ਼ੀਆਈ ਖੇਡਾਂ ਇੱਥੇ ਹੋਈਆਂ ਸਨ। ਅਜਿਹਾ ਏਸ਼ੀਆਈ ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਦੋ ਸ਼ਹਿਰਾਂ ਵਿੱਚ, ਜਕਾਰਤਾ ਅਤੇ ਪਾਲੈਮਬੈਂਗ ਵਿੱਚ ਇਹ ਖੇਡਾਂ ਹੋਣਗੀਆਂ।[6]
XVIII ਏਸ਼ੀਆਈ ਖੇਡਾਂ | |||
---|---|---|---|
ਮਹਿਮਾਨ ਦੇਸ਼ | ਜਕਾਰਤਾ ਅਤੇ ਪਾਲੈਮਬੈਂਗ, ਇੰਡੋਨੇਸ਼ੀਆ[1] | ||
ਮਾਟੋ | ਏਸ਼ੀਆ ਦੀ ਸ਼ਕਤੀ[2] (ਇੰਡੋਨੇਸ਼ੀਆਈ: Energi Asia) | ||
ਉਦਘਾਟਨ ਸਮਾਰੋਹ | 18 ਅਗਸਤ[3] | ||
ਸਮਾਪਤੀ ਸਮਾਰੋਹ | 2 ਸਤੰਬਰ | ||
ਮੁੱਖ ਸਟੇਡੀਅਮ | ਗੈਲੋਰਾ ਬੰਗ ਕਾਰਨੋ ਸਟੇਡੀਅਮ[4] | ||
|
ਮੇਜ਼ਬਾਨੀ
ਸੋਧੋਹਨੋਈ ਦੀ ਚੋਣ ਰੱਦ ਹੋਣਾ
ਸੋਧੋ2018 ਏਸ਼ੀਆਈ ਖੇਡਾਂ ਕਿੱਥੇ ਹੋਣੀਆਂ ਚਾਹੀਦੀਆਂ ਹਨ, ਇਸ ਲਈ ਚੋਣਾਂ ਕਰਵਾਈਆਂ ਗਈਆਂ। ਚੋਣਾਂ ਕਰਵਾਉਣ ਤੋਂ ਬਾਅਦ ਸੁਰਾਬਯਾ ਅਤੇ ਦੁਬਈ ਦੇ ਮੁਕਾਬਲੇ ਜਿਆਦਾ ਮਤ 'ਹਨੋਈ' ਨੂੰ ਮਿਲੇ। ਇਸ ਤਹਿਤ ਹਨੋਈ ਨੇ ਸੁਰਾਬਯਾ ਦੀਆਂ 14 ਵੋਟਾਂ ਮੁਕਾਬਲੇ 29 ਵੋਟ ਪ੍ਰਾਪਤ ਕੀਤੇ ਅਤੇ 8 ਨਵੰਬਰ 2012 ਨੂੰ ਹਨੋਈ ਨੂੰ ਮੇਜ਼ਬਾਨ ਘੋਸ਼ਿਤ ਕਰ ਦਿੱਤਾ ਗਿਆ।[7][8][9] ਮਾਰਚ 2014 ਵਿੱਚ ਇੱਕ ਮਸੌਦਾ ਪੇਸ਼ ਕੀਤਾ ਗਿਆ ਅਤੇ ਕਿਹਾ ਗਿਆ ਕਿ ਇਨ੍ਹਾਂ ਖੇਡਾਂ ਉੱਪਰ $300 ਮਿਲੀਅਨ ਦਾ ਖਰਚ ਆਵੇਗਾ ਪਰੰਤੂ ਮੇਜ਼ਬਾਨ ਦੇਸ਼ ਅਨੁਸਾਰ ਇਹ ਖਰਚ $150 ਮਿਲੀਅਨ ਰੱਖਣ ਨੂੰ ਕਿਹਾ ਗਿਆ। ਇਸ ਲੜੀ ਤਹਿਤ ਕੁਝ ਸਟੇਡੀਅਮ ਬਣਾਏ ਗਏ[10][11]
17 ਅਪ੍ਰੈਲ 2014 ਨੂੰ ਵੀਅਤਨਾਮੀ ਪ੍ਰਧਾਨ ਮੰਤਰੀ ਨਗੁਯੇਨ ਤਾਨ ਦੁੰਗ ਨੇ 2018 ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਨਾ ਕਰਨ ਦਾ ਫੈਸਲਾ ਘੋਸ਼ਿਤ ਕਰ ਦਿੱਤਾ। ਓਨ੍ਹਾ ਨੇ ਸ਼ਪੱਸ਼ਟ ਕੀਤਾ ਕਿ ਅਜਿਹਾ ਦੇਸ਼ ਦੀ ਆਰਥਿਕ ਹਾਲਤ ਨੂੰ ਧਿਆਨ ਵਿੱਚ ਰੱਖਕੇ ਕੀਤਾ ਗਿਆ ਹੈ ਅਤੇ ਦੱਸਿਆ ਕਿ ਓਨ੍ਹਾ ਲਈ ਖੇਡਾਂ ਦੇ ਸਥਾਨਾਂ ਅਤੇ ਹੋਰ ਕੰਮਾਂ ਦਾ ਪ੍ਰਬੰਧ ਕਰਨਾ ਔਖਾ ਹੈ। ਇਹ ਵੀ ਕਿਹਾ ਗਿਆ ਕਿ ਵੀਅਤਨਾਮ ਦੇ ਲੋਕ ਇਸ ਫੈਸਲੇ ਨਾਲ ਖੁਸ਼ ਹਨ।[12] ਅਜਿਹਾ ਕਰਨ 'ਤੇ ਵੀਅਤਨਾਮ ਨੂੰ ਕੋਈ ਜੁਰਮਾਨਾ ਨਹੀਂ ਕੀਤਾ ਗਿਆ।[13]
ਜਕਾਰਤਾ ਅਤੇ ਪਾਲੇਮਬੈਂਗ ਦਾ ਚੁਣਿਆ ਜਾਣਾ
ਸੋਧੋਹਨੋਈ ਦੁਆਰਾ ਮੇਜ਼ਬਾਨੀ ਤੋਂ ਮਨ੍ਹਾ ਕਰਨ ਤੋਂ ਬਾਅਦ ਕਮੇਟੀ ਦੁਆਰਾ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਇੰਡੋਨੇਸ਼ੀਆ, ਚੀਨ ਅਤੇ ਸੰਯੁਕਤ ਅਰਬ ਅਮੀਰਾਤ ਵਿੱਚੋਂ ਕਿਸੇ ਇੱਕ ਦੀ ਚੋਣ ਕੀਤੀ ਜਾ ਸਕਦੀ ਹੈ।[14] ਪਿਛਲੀਆਂ ਚੋਣਾਂ ਵਿੱਚ ਸੁਰਾਬਯਾ ਵੀ ਸ਼ਾਮਿਲ ਸੀ, ਇਸ ਲਈ ਇੰਡੋਨੇਸ਼ੀਆ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ,[15] ਅਤੇ ਅਜਿਹਾ ਹੀ ਕੀਤਾ ਗਿਆ।[16] ਫਿਲੀਪੀਂਜ[17] ਅਤੇ ਭਾਰਤ ਦੁਆਰਾ ਵੀ ਮੇਜ਼ਾਬਾਨੀ ਲਈ ਇੱਛਾ ਪ੍ਰਗਟ ਕੀਤੀ ਗਈ ਸੀ। ਜਿਆਦਾ ਦੇਰ ਹੋਣ ਕਰਕੇ ਭਾਰਤ ਮੇਜ਼ਬਾਨੀ ਲਈ ਆਪਣਾ ਦਾਅਵਾ ਪੇਸ਼ ਨਹੀਂ ਕਰ ਸਕਿਆ।[18]
5 ਮਈ 2014 ਨੂੰ ਕਮੇਟੀ ਦੁਆਰਾ ਇੰਡੋਨੇਸ਼ੀਆ ਦੇ ਵੱਖ-ਵੱਖ ਸ਼ਹਿਰਾਂ ਦੇ ਦੌਰੇ ਕੀਤੇ ਗਏ ਜਿਵੇਂ ਕਿ ਜਕਾਰਤਾ, ਸੁਰਾਬਯਾ, ਬਾਂਡੁੰਗ, ਅਤੇ ਪਾਲੇਮਬੈਂਗ। ਸੁਰਾਬਯਾ ਨੇ 2021 ਯੂਥ ਏਸ਼ੀਆਈ ਖੇਡਾਂ ਦੀ ਤਿਆਰੀ ਆਰੰਭ ਕਰ ਦਿੱਤੀ ਸੀ ਅਤੇ ਵਿਸ਼ੇਸ਼ ਧਿਆਨ 2021 ਵੱਲ ਦੇਣ ਲਈ ਕਹਿ ਦਿੱਤਾ।[19] 25 ਜੁਲਾਈ 2014 ਨੂੰ ਕੁਵੈਤ ਵਿੱਚ ਹੋਈ ਚਰਚਾ ਦੌਰਾਨ ਜਕਾਰਤਾ ਦਾ ਨਾਮ ਐਲਾਨ ਦਿੱਤਾ ਗਿਆ ਅਤੇ ਜਕਾਰਤਾ ਦੁਆਰਾ ਪਾਲੇਮਬੈਂਗ ਨੂੰ ਸਹਾਇਕ ਸ਼ਹਿਰ ਵਜੋਂ ਐਲਾਨ ਦਿੱਤਾ ਗਿਆ। ਇਹਨਾਂ ਸ਼ਹਿਰਾਂ ਦੀ ਚੋਣ ਇਸ ਲਈ ਕੀਤੀ ਗਈ ਕਿਉਂ ਕਿ ਇੱਥੇ ਸਹੂਲਤਾਂ ਅਤੇ ਪ੍ਰਬੰਧ ਹੋਰ ਦੂਸਰਿਆਂ ਸ਼ਹਿਰਾਂ ਮੁਕਾਬਲੇ ਬਿਹਤਰ ਹੈ।[20] 20 ਸਤੰਬਰ 2014 ਨੂੰ ਇੰਡੋਨੇਸ਼ੀਆਈ ਓਲੰਪਿਕ ਕਮੇਟੀ ਦੇ ਪ੍ਰਧਾਨ ਰਿਤਾ ਸੁਬੋਵੋ ਅਤੇ ਗਵਰਨਰ ਦੁਆਰਾ ਹਸਤਾਖ਼ਰ ਕਰ ਕੇ ਇੰਡੋਨੇਸ਼ੀਆ ਨੂੰ 2018 ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਸੌਂਪ ਦਿੱਤੀ ਗਈ।[21] ਫਿਰ ਬਾਅਦ ਵਿੱਚ 2014 ਏਸ਼ੀਆਈ ਖੇਡਾਂ ਜੋ ਕਿ ਇੰਚਿਓਨ ਵਿੱਚ ਹੋਈਆਂ ਸਨ, ਦੀ ਸਮਾਪਤੀ ਮੌਕੇ ਸੰਕੇਤਿਕ ਤੌਰ 'ਤੇ ਵੀ ਇੰਡੋਨੇਸ਼ੀਆ ਨੂੰ ਅਗਲੀਆਂ ਖੇਡਾਂ ਲਈ ਐਲਾਨ ਦਿੱਤਾ ਗਿਆ।[22]
ਲੋਗੋ
ਸੋਧੋ2018 ਏਸ਼ੀਆਈ ਖੇਡਾਂ ਦਾ ਲੋਗੋ 9 ਸਤੰਬਰ 2015 ਨੂੰ ਰਾਸ਼ਟਰੀ ਖੇਡ ਦਿਵਸ ਮੌਕੇ ਪ੍ਰਦਰਸ਼ਿਤ ਕੀਤਾ ਗਿਆ ਸੀ। ਇਸ ਲੋਗੋ ਵਿੱਚ ਪੈਰਾਡਿਜਾਏ ਪੰਛੀ ਨੂੰ ਵਿਖਾਇਆ ਗਿਆ ਹੈ, ਜੋ ਕਿ ਇੰਡੋਨੇਸ਼ੀਆ ਵਿੱਚ ਪਾਇਆ ਜਾਂਦਾ ਹੈ। ਇਸਦਾ ਭਾਵ ਹੈ ਇਸ ਦੇਸ਼ ਦੀ ਖੇਡਾਂ ਦੇ ਖੇਤਰ ਵਿੱਚ ਵਿਕਾਸ ਪੱਖੋਂ ਉੱਚੀ ਆਸ।[23]
ਖ਼ਰਚ
ਸੋਧੋਸਰਕਾਰ ਦੁਆਰਾ ਇਹਨਾਂ ਖੇਡਾਂ ਲਈ 3 ਟ੍ਰਿਲੀਅਨ ਇੰਡੋਨੇਸ਼ੀਆਈ ਰੁਪੀਆ ਦਾ ਬਜਟ ਨਿਰਧਾਰਤ ਕੀਤਾ ਗਿਆ ਹੈ।
ਹਵਾਲੇ
ਸੋਧੋ- ↑ Odi Aria Saputra (10 ਅਪ੍ਰੈਲ 2015). "Keppres Asian Games Turun Pertengahan April" (in Indonesian). Sriwijaya Post. Retrieved 10 April 2015.
{{cite news}}
: Check date values in:|date=
(help)CS1 maint: unrecognized language (link) - ↑ Prasetya, Muhammad Hary (12 February 2016). "Tema Asian Games 2018, The Energy of Asia, Ini Artinya". Superball.id. Archived from the original on 11 ਅਕਤੂਬਰ 2016. Retrieved 12 June 2016.
{{cite news}}
: Unknown parameter|dead-url=
ignored (|url-status=
suggested) (help) - ↑ "18-8-18 start planned for 18th Asian Games". Olympic Council of Asia. 27 January 2015. Archived from the original on 5 ਮਾਰਚ 2016. Retrieved 28 January 2015.
- ↑ Ade Irma Junida (2 October 2014). "GBK akan direnovasi demi Asian Games 2018" (in Indonesian). Antara. Retrieved 10 ਅਪ੍ਰੈਲ 2015.
{{cite news}}
: Check date values in:|accessdate=
(help)CS1 maint: unrecognized language (link) - ↑ "Skateboarding added to 2018 Asian Games programme after late agreement reached" (in English). Inside The Games. 25 September 2016.
{{cite news}}
: CS1 maint: unrecognized language (link) - ↑ DP, Yashinta (16 September 2015). "Pembukaan dan Penutupan Asian Games 2018 diadakan di Jakarta". Antara News. Retrieved 17 September 2015.
- ↑ Adamrah, Mustaqim (2012-11-09). "RI loses Asian Games bid to Vietnam". The Jakarta Post. Retrieved 2012-11-09.
- ↑ Sambidge, Andy (2012-11-09). "UAE denies Asian Games 2019 vote pull-out". Arabian Business. Retrieved 2012-11-14.
- ↑ Tam, Aaron (2012-11-09). "Hanoi wins race to host 2019 Asian Games: officials". AFP. Retrieved 2012-11-09.[permanent dead link]
- ↑ "Vietnam lawmakers concerned by mounting cost of Asian Games". Thanh Nien News. 26 March 2014. Archived from the original on 26 ਮਾਰਚ 2014. Retrieved 26 March 2014.
- ↑ "Vietnam PM could pull plug on Asian Games". Thanh Nien News. 7 April 2014. Archived from the original on 16 ਅਪ੍ਰੈਲ 2014. Retrieved 15 April 2014.
{{cite news}}
: Check date values in:|archive-date=
(help) - ↑ "Vietnamese hail PM's decision to relinquish 2019 Asiad". Tuoi Tre. 17 April 2014. Retrieved 19 April 2014.
- ↑ "Asian Games: No penalty for Vietnam pullout, says OCA". Channel News Asia. 24 April 2014. Archived from the original on 24 ਅਪ੍ਰੈਲ 2014. Retrieved 24 April 2014.
{{cite news}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ Thongsombat, Kittipong (30 April 2014). "Trio vying to host 2019 Asian Games". Bangkok Post. Retrieved 30 April 2014.
- ↑ "Indonesia favorite to take on 2019 Asiad". Shanghai Daily. 19 April 2014. Retrieved 19 April 2014.
- ↑ "Indonesia 'proud' to host 2019 Asiad if selected". The Times of India. 19 April 2014. Retrieved 19 April 2014.
- ↑ Alinea, Eddie (31 August 2014). "POC bids to host next Asian Games". Manila Standard Today. Archived from the original on 5 ਨਵੰਬਰ 2014. Retrieved 5 September 2014.
{{cite news}}
: Unknown parameter|dead-url=
ignored (|url-status=
suggested) (help) - ↑ Ganguly, Sudipto (7 July 2014). "India drops plans for late 2019 Asian Games bid". Reuters India. Archived from the original on 4 ਜਨਵਰੀ 2015. Retrieved 7 July 2014.
{{cite news}}
: Unknown parameter|dead-url=
ignored (|url-status=
suggested) (help) Archived 4 January 2015[Date mismatch] at the Wayback Machine. - ↑ "Kesiapan Indonesia Sebagai Calon Tuan Rumah AG 2019 Mulai Dievaluasi". Pikiran Rakyat. 5 May 2014. Archived from the original on 16 ਫ਼ਰਵਰੀ 2016. Retrieved 1 January 2016.
{{cite news}}
: Unknown parameter|dead-url=
ignored (|url-status=
suggested) (help) - ↑ Tjahjo Sasongko (28 July 2014). "Setelah 1962, Jakarta Kembali Tuan Rumah Asian Games" (in Indonesian). Kompas.com. Retrieved 29 July 2014.
{{cite news}}
: CS1 maint: unrecognized language (link) - ↑ "Indonesia to host 18th Asian Games in 2018". Olympic Council of Asia. 20 September 2014. Archived from the original on 21 ਸਤੰਬਰ 2014. Retrieved 1 January 2016.
- ↑ Butler, Nick (4 October 2014). "Asian Games: The Closing Ceremony". The Jakarta Post. Retrieved 1 January 2016.
- ↑ Prathivi, Niken (10 September 2015). "Asian Games logo expected to inspire high performance". The Jakarta Post. Retrieved 13 September 2015.
ਬਾਹਰੀ ਕਡ਼ੀਆਂ
ਸੋਧੋ- ਓਸੀਏ ਵੈੱਬਸਾਈਟ Archived 2014-10-05 at the Wayback Machine.