ਸਰਿਤਾ ਸਿੰਘ ਇੱਕ ਭਾਰਤੀ ਸਿਆਸਤਦਾਨ ਹੈ, ਜੋ ਛੱਤਰ ਯੁਵਾ ਸੰਘਰਸ਼ ਸਮਿਤੀ ਦੀ ਮੌਜੂਦਾ ਰਾਸ਼ਟਰਪਤੀ ਹੈ, ਆਮ ਆਦਮੀ ਪਾਰਟੀ (ਆਪ) ਦੀ ਵਿਦਿਆਰਥੀ ਵਿੰਗ ਦੀ ਮੈਂਬਰ ਹੈ। ਉਹ ਛੇਵੀਂ ਵਿਧਾਨ ਸਭਾ ਦਿੱਲੀ ਦੀ ਮੈਂਬਰ ਸੀ ਅਤੇ ਉਸ ਨੇ ਦਿੱਲੀ ਦੇ ਰੋਹਤਾਸ ਨਗਰ ਦੀ ਨੁਮਾਇੰਦਗੀ ਕੀਤੀ। ਸਿੰਘ ਇੱਕ ਸਮਾਜਿਕ ਵਰਕਰ ਵੀ ਹੈ।

ਨਿੱਜੀ ਜੀਵਨ ਅਤੇ ਸਿੱਖਿਆ

ਸੋਧੋ

ਸਰਿਤਾ ਸਿੰਘ ਅਵਾਦੇਸ਼ ਕੁਮਾਰ ਸਿੰਘ ਦੀ ਧੀ ਹੈ। ਦਿੱਲੀ ਯੂਨੀਵਰਸਿਟੀ ਤੋਂ ਆਪਣੀ ਮਾਸਟਰਸ ਡਿਗਰੀ ਸਸ਼ੋਲੋਜੀ ਵਿੱਚ ਮੁਕੰਮਲ ਕਰਨ ਤੋਂ ਬਾਅਦ, ਸਰਿਤਾ ਨੇ ਸਮਾਜ੍ਲ ਕਾਰਜਾਂ ਉੱਪਰ ਧਿਆਨ ਦਿੱਤਾ। ਉਸਦੀ ਉਮਰ ਫਰਵਰੀ 2015 ਵਿੱਚ 28 ਸਾਲ ਦੀ ਸੀ। ਸਿੰਘ ਰਾਮ ਨਗਰ ਦੀ ਵਸਨੀਕ ਹੈ, ਜੋ ਰੋਹਤਾਸ ਨਗਰ ਅਸੈਂਬਲੀ ਦਾ ਹਿੱਸਾ ਹੈ ਜਿਸਦੀ ਉਸਨੇ ਨੁਮਾਇੰਦਗੀ ਕੀਤੀ। ਉਸਨੇ ਵਿਆਹ ਨਹੀਂ ਕਰਵਾਇਆ ਹੈ।[1][2]

ਰਾਜਨੀਤਿਕ ਕੈਰੀਅਰ

ਸੋਧੋ

ਸਰਿਤਾ ਸਿੰਘ ਆਮ ਆਦਮੀ ਪਾਰਟੀ (ਆਪ) ਦੀ ਵਿਦਿਆਰਥੀ ਵਿੰਗ, ਵਿਦਿਆਰਥੀ ਸੰਘਰਸ਼ ਕਮੇਟੀ ਦੀ ਪ੍ਰਧਾਨ ਹੈ।[3]

ਸਿੰਘ ਉਹ ਛੇ ਔਰਤ ਐਮ.ਐਲ.ਏ. ਸੀ ਜੋ ਫਰਵਰੀ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਜਿੱਤ ਕੇ ਦਿੱਲੀ ਦੀ ਛੇਵੀਂ ਵਿਧਾਨ ਸਭਾ ਲਈ ਚੁਣੀ ਗਈ ਸੀ। ਇਹ ਸਾਰੇ ਮੈਂਬਰ ‘ਆਪ’ ਦੇ ਸਨ।[4] ‘ਆਪ’ ਨੇ ਵਿਧਾਨ ਸਭਾ ਦੀਆਂ 70 ਵਿਚੋਂ 67 ਸੀਟਾਂ ਜਿੱਤੀਆਂ। ਸਿੰਘ ਰੋਹਤਾਸ ਨਗਰ (ਵਿਧਾਨ ਸਭਾ ਹਲਕੇ) ਤੋਂ 62,209 ਵੋਟਾਂ ਪ੍ਰਾਪਤ ਕਰਕੇ ਜਿੱਤੀ। ਉਸ ਨੇ ਉਸ ਸਮੇਂ ਦੇ ਐਮ.ਐਲ.ਏ. ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜਿਤੇਂਦਰ ਮਹਾਜਨ (ਜਿਤੇਂਦਰ ਕੁਮਾਰ) 7,874 ਵੋਟਾਂ ਦੇ ਫਰਕ ਨਾਲ ਹਰਾਇਆ।[5][6] ਮਹਾਜਨ ਨੇ 2013 ਦੀਆਂ ਪਿਛਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੇ ਮੁਕੇਸ਼ ਹੁੱਡਾ ਨੂੰ 14,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਸੀ।

ਚੋਣ ਮੁਹਿੰਮ ਦੇ ਦੌਰਾਨ, ਰਾਤ ​​ਨੂੰ ਉੱਤਰ ਪੂਰਬੀ ਦਿੱਲੀ ਵਿੱਚ ਅਣਪਛਾਤੇ ਬਦਮਾਸ਼ਾਂ ਦੇ ਇੱਕ ਸਮੂਹ ਵੱਲੋਂ ਸਿੰਘ ਦੀ ਕਾਰ ਉੱਤੇ ਹਮਲਾ ਕਰਕੇ ਉਸ ਨੂੰ ਲੋਹੇ ਦੀਆਂ ਰਾਡਾਂ ਅਤੇ ਲੱਕੜ ਦੇ ਡੰਡਿਆਂ ਨਾਲ ਨੁਕਸਾਨਿਆ ਗਿਆ।[7] 'ਦ ਹਿੰਦੂ' ਨੇ ਨੋਟ ਕੀਤਾ ਕਿ ਪੂਰਵੰਚਲ ਤੋਂ ਵੱਡੀ ਪਰਵਾਸੀ ਆਬਾਦੀ ਨੂੰ ਖੁਸ਼ ਕਰਨ ਲਈ ਉਸ ਨੂੰ ‘ਆਪ’ ਨੇ ਮੈਦਾਨ ਵਿੱਚ ਉਤਾਰਿਆ ਸੀ।

ਅਹੁਦਾ

ਸੋਧੋ
# ਸ਼ੁਰੂ ਅੰਤ ਸਥਿਤੀ ਟਿੱਪਣੀ 
01 2015 2018 ਸਦੱਸ, ਛੇਵੀਂ ਵਿਧਾਨ ਸਭਾ ਦਿੱਲੀ

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. "Election affidavit" (PDF). docs2.myneta.info. Archived from the original (PDF) on 20 ਫ਼ਰਵਰੀ 2015. Retrieved 21 February 2015. {{cite web}}: Unknown parameter |dead-url= ignored (|url-status= suggested) (help)
  2. "Delhi Assembly: Know your MLAs". Indian Express. 11 February 2015. Retrieved 21 February 2015.
  3. "AAP names 8 more nominees, completes list for Delhi Assembly elections". CNN IBN. PTI. 3 January 2015. Archived from the original on 5 January 2015. Retrieved 21 February 2015.
  4. "6 Women Candidates Who Won Delhi Elections". Huffington Post. 2015-02-10. Retrieved 21 February 2015.
  5. "Election Result". ELECTION COMMISSION OF INDIA. Archived from the original on 15 ਫ਼ਰਵਰੀ 2015. Retrieved 16 February 2015. {{cite web}}: Unknown parameter |dead-url= ignored (|url-status= suggested) (help)
  6. Assembly Elections 2015 Results, Election Commission of India Archived 2015-02-10 at the Wayback Machine.
  7. "Delhi polls: AAP candidate Sarita Singh's car attacked". Economic Times. 3 February 2015. Archived from the original on 20 ਫ਼ਰਵਰੀ 2015. Retrieved 21 February 2015.

ਬਾਹਰੀ ਕੜੀਆਂ

ਸੋਧੋ

Controversy: Two voter I Card of AAP MLA[permanent dead link]