ਸਰੀਰ ਵਿੰਨ੍ਹਣਾ, ਸਰੀਰ ਵਿੱਚ ਬਦਲਾਓ ਦਾਇੱਕ ਰੂਪ ਹੈ, ਮਨੁੱਖੀ ਸਰੀਰ ਦੇ ਇੱਕ ਹਿੱਸੇ ਨੂੰ ਪੰਕਚਰ ਕਰਨ ਜਾਂ ਕੱਟਣ ਦੀ ਇੱਕ ਪ੍ਰੈਕਟਿਸ ਹੈ ਜਿਸ ਨਾਲ ਸਰੀਰ ਵਿੱਚ ਮੋਰੀ ਬਗੈਰ ਕਰ ਲਈ ਜਾਂਦੀ ਹੈ ਜਿਸ ਵਿੱਚ ਗਹਿਣੇ ਪਹਿਨੇ ਜਾ ਸਕਦੇ ਹਨ। ਹਾਲਾਂਕਿ ਸਰੀਰ ਵਿੰਨ੍ਹਣ ਦਾ  ਇਤਿਹਾਸ ਲੋਕਾਂ ਵਿੱਚ ਬਹੁਤ ਗਲਤ ਜਾਣਕਾਰੀ ਪ੍ਰਚਲਿਤ ਹੋਣ ਦੇ ਕਾਰਨ ਅਤੇ ਵਿਦਵਤਾਪੂਰਨ ਹਵਾਲਿਆਂ ਦੀ ਘਾਟ ਕਾਰਣ ਅਸਪਸ਼ਟ ਹੈ, ਫਿਰ ਵਿ ਕਾਫ਼ੀ ਸਬੂਤ ਮਿਲਦੇ ਹਨ ਜੋ ਇਹ ਦੱਸਦੇ ਹਨ ਕਿ ਇਹ ਪ੍ਰੈਕਟਿਸ ਸੰਸਾਰ ਭਰ ਵਿੱਚ ਪੁਰਾਣੇ ਸਮੇਂ ਤੋਂ ਦੋਨੋਂ ਲਿੰਗਾਂ ਵਿੱਚ ਵੱਖ ਵੱਖ ਰੂਪਾਂ ਵਿੱਚ ਪ੍ਰਚਲਿਤ ਰਹੀ ਹੈ।

ਕੰਨ ਵਿੰਨ੍ਹਣ ਅਤੇ ਨੱਕ ਵਿੰਨ੍ਹਣ ਦਾ ਰਵਾਜ ਖਾਸ ਤੌਰ ਤੇ ਵਿਆਪਕ ਰਿਹਾ ਹੈ ਅਤੇ ਇਤਿਹਾਸਕ ਰਿਕਾਰਡਾਂ ਵਿੱਚ ਅਤੇ ਕਬਰਾਂ ਦੇ ਸਮਾਨ ਦੇ ਵਿੱਚ ਇਸਦੀਆਂ ਨਿਸ਼ਾਨੀਆਂ ਚੰਗੀ ਤਰ੍ਹਾਂ ਸਾਂਭੀਆਂ ਮਿਲਦੀਆਂ ਹਨ। 5000 ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਇਸ ਰਵਾਜ ਦੀ ਹੋਂਦ ਨੂੰ ਪ੍ਰਮਾਣਿਤ ਕਰਨ ਲਈ ਸਭ ਤੋਂ ਪੁਰਾਣੀਆਂ ਮਮੀਕ੍ਰਿਤ ਖੰਡਰਾਂ ਵਿੱਚੋਂ ਲੱਭੀਆਂ ਗਈਆਂ ਮੁਰਕੀਆਂ ਸਨ। ਨੱਕ ਵਿੰਨ੍ਹਣ ਦੇ ਰਵਾਜ ਦੇ ਸਬੂਤ ਬਹੁਤ ਪਹਿਲਾਂ 1500 ਬੀ.ਸੀ. ਦੇ ਮਿਲਦੇ ਹਨ। ਇਨ੍ਹਾਂ ਕਿਸਮਾਂ ਦਾ ਰਵਾਜ ਵਿਸ਼ਵ ਪੱਧਰ ਤੇ ਦਰਜ਼ ਕੀਤਾ ਗਿਆ ਹੈ, ਜਦ ਕਿ ਹੋਠ ਅਤੇ ਜੀਭ ਵਿੰਨ੍ਹਣ ਦਾ ਰਵਾਜ ਅਫ਼ਰੀਕੀ ਅਤੇ ਅਮਰੀਕੀ ਕਬਾਇਲੀ ਸਭਿਆਚਾਰਾਂ ਦੇ ਇਤਿਹਾਸ ਵਿੱਚ ਮਿਲਿਆ ਹੈ।  ਨਿੱਪਲ ਅਤੇ ਜਣਨ ਅੰਗਾਂ ਨੂੰ ਵਿੰਨ੍ਹਣ ਦਾ ਰਵਾਜ ਵੀ ਵੱਖ ਵੱਖ ਸਭਿਆਚਾਰਾਂ ਵਿੱਚ ਮਿਲਦਾ ਹੈ, ਜਿਸ ਵਿੱਚ ਨਿਪਲ ਵਿੰਨ੍ਹਣਾ ਪ੍ਰਾਚੀਨ ਰੋਮ ਵਿੱਚ ਪ੍ਰਚਲਿਤ ਸੀ, ਜਦੋਂ ਕਿ ਜਣਨ ਅੰਗਾਂ ਦਾ ਵਿੰਨ੍ਹਣਾ ਪ੍ਰਾਚੀਨ ਭਾਰਤ ਵਿੱਚ 320 ਤੋਂ 550 ਈ. ਦੌਰਾਨ ਕੀਤੇ ਜਾਣ ਦੇ ਦਸਤਾਵੇਜ਼ ਮਿਲਦੇ ਹਨ। ਇਤਿਹਾਸ ਵਿੱਚ ਨਾਭੀ ਵਿੰਨ੍ਹਣ ਦਾ ਰਵਾਜ ਘੱਟ ਸਪਸ਼ਟ ਹੈ।ਪੱਛਮੀ ਸਭਿਆਚਾਰ ਵਿੱਚ ਸ਼ਰੀਰ ਵਿੰਨ੍ਹਣ ਦੀ ਆਦਤ ਵਧਦੀ ਘੱਟਦੀ ਰਹੀ ਹੈ, ਪਰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਸਦੀ ਪ੍ਰਸਿੱਧੀ ਤੇਜ਼ ਹੋਈ ਹੈ, ਜਦ ਕੰਨ ਤੋਂ ਇਲਾਵਾ ਹੋਰ ਥਾਂਵਾਂ ਨੂੰ ਹੋਰ ਵੱਧ ਕੰਨ 1970 ਦੇ ਦਹਾਕੇ ਵਿੱਚ ਉਪ-ਸਭਿਆਚਾਰਕ ਪ੍ਰਸਿੱਧੀ ਵਿੱਚ ਤੇਜ਼ੀ ਆਈ ਅਤੇ ਇਹ 1990ਵਿਆਂ ਦੇ ਵਿੱਚ ਫੈਲ ਕੇ ਮੁੱਖ ਧਾਰਾ ਵਿੱਚ ਚਲੀ ਗਈ।  

ਵਿੰਨ੍ਹਣ ਜਾਂ ਨਾ ਵਿੰਨ੍ਹਣ ਦੇ ਕਾਰਨ ਵੱਖੋ ਵੱਖ ਹਨ। ਕੁਝ ਲੋਕ ਧਾਰਮਿਕ ਜਾਂ ਅਧਿਆਤਮਿਕ ਕਾਰਣਾਂ ਕਰਕੇ ਵਿੰਨ੍ਹਦੇ ਹਨ, ਜਦ ਕਿ ਦੂਸਰੇ ਸਵੈ-ਪ੍ਰਗਟਾਵੇ ਲਈ, ਸੁਹੱਪਣ ਮੁੱਲ ਦੇ ਲਈ, ਜਿਨਸੀ ਖੁਸ਼ੀ ਲਈ, ਆਪਣੇ ਸਭਿਆਚਾਰ ਦੀ ਪੁਸ਼ਟੀ ਕਰਨ ਲਈ ਜਾਂ ਇਸ ਦੇ ਵਿਰੁੱਧ ਬਗਾਵਤ ਕਰਨ ਲਈ ਚੋਂ ਕਰਦੇ ਹਨ। ਵਿੰਨ੍ਹਣ ਦੇ ਕੁਝ ਰੂਪ ਵਿਵਾਦਗ੍ਰਸਤ ਰਹਿੰਦੇ ਹਨ, ਖਾਸ ਕਰਕੇ ਉਦੋਂ ਜਦੋਂ ਇਨ੍ਹਾਂ ਨੂੰ ਨੌਜਵਾਨਾਂ ਤੇ ਠੋਸਿਆ ਜਾਂਦਾ ਹੈ।ਵਿੰਨ੍ਹਣ ਦੀ ਪ੍ਰਦਰਸ਼ਨੀ ਜਾਂ ਪਲੇਸਮੈਂਟ ਉਤੇ ਸਕੂਲਾਂ, ਮਾਲਕਾਂ ਅਤੇ ਧਾਰਮਿਕ ਸਮੂਹਾਂ ਨੇ ਪਾਬੰਦੀ ਲਗਾਈ ਹੋਈ ਹੈ। ਬਹਿਸ ਦੇ ਬਾਵਜੂਦ ਕੁਝ ਵਿਅਕਤੀਆਂ ਨੇ ਸਰੀਰ ਨੂੰ ਵਿੰਨ੍ਹਣ ਦੇ ਬਹੁਤ ਸਾਰੇ ਅਤਿ ਦੇ ਪ੍ਰਯੋਗ ਕੀਤੇ ਹਨ, ਗੀਨੀਜ਼ ਵਾਲਿਆਂ ਨੇ ਕਈ ਸੌ ਸੌ ਅਤੇ ਇੱਥੋਂ ਤੱਕ ਕਿ ਹਜ਼ਾਰਾਂ ਸਥਾਈ ਅਤੇ ਅਸਥਾਈ ਵਿੰਨ੍ਹਣਾਂ ਵਾਲੇ ਵਿਅਕਤੀਆਂ ਨੂੰ ਵਿਸ਼ਵ ਰਿਕਾਰਡ ਨਾਲ ਨਵਾਜਿਆ ਹੋਇਆ ਹੈ।

ਇਤਿਹਾਸ

ਸੋਧੋ
 
ਜਰਮਨੀ ਵਿੱਚ ਇੱਕ ਅਲਮਾਨਿਕ ਕਬਰ ਵਿੱਚ ਮਿਲੀ ਇੱਕ ਮੁਰਕੀ, c 6 ਵੀਂ ਜਾਂ 7 ਵੀਂ ਸਦੀ। 

ਸਰੀਰ ਦਾ ਸ਼ਿੰਗਾਰ ਸਿਰਫ ਹਾਲ ਹੀ ਵਿੱਚ ਪੁਰਾਤੱਤਵ-ਵਿਗਿਆਨੀਆਂ ਦੀ ਗੰਭੀਰ ਵਿਦਿਅਕ ਖੋਜ ਦਾ ਵਿਸ਼ਾ ਬਣਿਆ ਹੈ, ਜਿਨ੍ਹਾਂ ਨੂੰ ਸਰੀਰ ਨੂੰ ਵਿੰਨ੍ਹਣ ਦੇ ਅਧਿਐਨ ਵਿੱਚ ਪ੍ਰਾਇਮਰੀ ਸ੍ਰੋਤਾਂ ਦੀ ਕਮੀ ਪੇਸ਼ ਆ ਰਹੀ ਹੈ। [1] ਸ਼ੁਰੂਆਤੀ ਰਿਕਾਰਡਾਂ ਵਿੱਚ ਵਿੰਨ੍ਹਣਾ ਦੀ ਵਰਤੋਂ ਜਾਂ ਉਹਨਾਂ ਦੇ ਅਰਥਾਂ ਬਾਰੇ ਬਹੁਤ ਘੱਟ ਚਰਚਾ ਕੀਤੀ ਮਿਲਦੀ ਸੀ, ਜਦੋਂ ਕਿ ਗਹਿਣਿਆਂ ਦਾ ਕਬਰਾਂ ਦੀਆਂ ਚੀਜ਼ਾਂ ਵਿੱਚ ਮਿਲਣਾ ਆਮ ਮੰਨਿਆ ਜਾਂਦਾ ਹੈ, ਜਦੋਂ ਕਿ ਜਿਥੇ ਇਹ ਕਦੇ ਸਜਾਏ ਗਏ ਸਨ ਉਥੇ ਮਾਸ ਦਾ ਖਰਾਬ ਹੋਣਾ ਇਹ ਸਮਝਣਾ ਔਖਾ ਕਰਦਾ ਹੈ ਕਿ ਗਹਿਣੇ ਕਿਵੇਂ ਵਰਤੇ ਹੋ ਸਕਦੇ ਹਨ।  ਨਾਲ ਹੀ,  20 ਵੀਂ ਸਦੀ ਦੇ ਵਿੰਨ੍ਹਣ  ਦੇ ਜਨੂੰਨੀ ਪ੍ਰੇਮੀ ਡੱਗ ਮਲੌਯ ਦੀਆਂ ਕੱਢੀਆਂ ਕਾਢਾਂ ਨਾਲ ਆਧੁਨਿਕ ਰਿਕਾਰਡ ਵੀ ਵਿਗਾੜ ਦਿੱਤਾ ਗਿਆ ਹੈ। 1960 ਵਿਆਂ ਅਤੇ 1970 ਵਿਆਂ.ਦੇ ਦਹਾਕੇ ਵਿੱਚ, ਮਾਲੋਏ ਨੇ ਇਤਿਹਾਸ ਦੀ ਪੁਠ ਦੇ ਕੇ ਸਮਕਾਲੀ ਸਰੀਰ ਵਿੰਨ੍ਹਣ ਨੂੰ ਵੇਚਣ ਦਾ ਧੰਦਾ ਕੀਤਾ।[2] ਸਰੀਰ ਅਤੇ ਜੈਨਟੀਲ ਵਿੰਨ੍ਹਣ ਬਾਰੇ ਉਸ ਦੇ ਇੱਕ ਪੈਂਫਲਟ ਵਿੱਚ ਘਸੀਆਂ ਪਿਟੀਆਂ ਪ੍ਰਚਲਿਤ ਸ਼ਹਿਰੀ ਦੰਦਕਥਾਵਾਂ ਸ਼ਾਮਲ ਸਨ, ਜਿਵੇਂ ਕਿ ਪ੍ਰਿੰਸ ਐਲਬਰਟ ਨੇ ਭੀੜੇ ਪਜਾਮਿਆਂ ਵਿੱਚ ਆਪਣੇ ਵੱਡੇ ਲਿੰਗ ਦੇ ਦਿੱਖਣ ਨੂੰ ਘੱਟ ਕਰਨ ਲਈ ਵਿੰਨ੍ਹਣ ਦੀ ਕਾਢ ਕਢੀ ਸੀ ਅਤੇ ਇਹ ਕਿ ਰੋਮਨ ਸੈਂਚਰੀਅਨ ਆਪਣੇ ਬਾਹਰੀ ਚੋਗੇ ਨਿੱਪਲ ਵਿੰਨ੍ਹਣਾ ਨਾਲ ਬੰਨ੍ਹਦੇ ਹੁੰਦੇ ਸਨ।[3][4]  ਮੱਲੋਅ ਦੇ ਮਿਥਿਹਾਸ ਵਿੱਚੋਂ ਕੁਝ ਨੂੰ ਬਾਅਦ ਵਿੱਚ ਪ੍ਰਕਾਸ਼ਿਤ ਇਤਿਹਾਸ ਵਿੱਚ ਤੱਥਾਂ ਦੇ ਰੂਪ ਵਿੱਚ ਦੁਬਾਰਾ ਛਾਪਿਆ ਜਾਂਦਾ ਰਿਹਾ।

ਕੰਨ ਵਿੰਨ੍ਹਣਾ

ਸੋਧੋ
 
ਨੂੰ ਇੱਕ ਰਵਾਇਤੀ ਬਰਮੀ ਕੰਨ-ਬੋਰ ਦੀ ਰਸਮ। 

ਨੱਕ ਵਿੰਨ੍ਹਣਾ

ਸੋਧੋ
 
ਇੱਕ ਖੌਂਡ ਔਰਤ ਜਿਸਨੇ ਕੰਨ, ਨਾਸਾਂ ਵਿੱਚਲੀ  ਕੰਧ ਅਤੇ ਨਾਸਾਂ ਵਿੰਨ੍ਹੀਆਂ ਹੋਈਆਂ ਹਨ।   

 ਹੋਠ ਅਤੇ ਜੀਭ ਵਿੰਨ੍ਹਣਾ 

ਸੋਧੋ
 
ਇੱਕ ਨਿਲੋਟਿਕ ਮੁਰਸੀ ਔਰਤ

ਨਿੱਪਲ, ਨਾਭੀ ਅਤੇ ਜਣਨ ਅੰਗ ਵਿੰਨ੍ਹਣਾ 

ਸੋਧੋ
 
ਮਿਸਰ ਵਿੱਚ ਨਾਭੀ ਵਿੰਨ੍ਹਣ ਦਾ ਰਵਾਜ ਰਿਹਾ  ਹੋ ਸਕਦਾ ਹੈ ਪਰ ਇਸ ਦਾ ਇਤਿਹਾਸ ਵਿਵਾਦਿਤ ਹੈ। 

ਪੱਛਮ ਵਿੱਚ ਵਧ ਰਹੀ ਪ੍ਰਸਿੱਧੀ 

ਸੋਧੋ
 
 ਚਿਹਰੇ ਦੇ ਕਈ ਵਿੰਨ੍ਹਣਾ ਵਾਲਾ ਵਿਅਕਤੀ 
  1. ((Angel 2009, p. 2)
  2. ((Smith 2002, p. 171)
  3. ((Woods 2006)
  4. ((Ward 2004)