ਸਲਵੀਆ ਰੇ ਰਿਵੇਰਾ (ਜੁਲਾਈ 2, 1951 - ਫਰਵਰੀ 19, 2002)[4] ਇੱਕ ਲਾਤੀਨੀ, ਅਮਰੀਕੀ ਗੇ ਲਿਬਰੇਸ਼ਨ[5] ਅਤੇ ਟਰਾਂਸਜੈਂਡਰ ਹੱਕਾਂ ਲਈ ਕਾਰਕੁਨ ਸੀ[6] ਜੋ ਕਿ ਨਿਊਯਾਰਕ ਸਿਟੀ ਅਤੇ ਸੰਯੁਕਤ ਰਾਜ ਅਮਰੀਕਾ ਦੇ ਸਮੁੱਚੇ ਐਲ.ਜੀ.ਬੀ.ਟੀ. ਇਤਿਹਾਸ 'ਚ ਮਹੱਤਵਪੂਰਨ ਸੀ। ਰੀਵੇਰਾ ਜਿਸਨੂੰ ਡਰੈਗ ਕੂਈਨ ਵਜੋਂ ਜਾਣਿਆ ਗਿਆ,[1][7][8] ਗੇਅ ਲਿਬਰੇਸ਼ਨ ਫਰੰਟ ਦੇ ਸੰਸਥਾਪਕ ਮੈਂਬਰ ਸੀ।

ਸਲਵੀਆ ਰੇ ਰਿਵੇਰਾ
ਰੀਵੇਰਾ 'ਗੇ ਕੈਂਪ' ਦੌਰਾਨ 2000
ਜਨਮ
ਰੇ ਰੀਵੇਰਾ[1]

(1951-07-02)ਜੁਲਾਈ 2, 1951
ਨਿਊਯਾਰਕ ਸਿਟੀ, ਸੰਯੁਕਤ ਰਾਸ਼ਟਰ
ਮੌਤਫਰਵਰੀ 19, 2002(2002-02-19) (ਉਮਰ 50)
ਨਿਊਯਾਰਕ ਸਿਟੀ, ਸੰਯੁਕਤ ਰਾਸ਼ਟਰ
ਰਾਸ਼ਟਰੀਅਤਾਅਮਰੀਕੀ
ਪੇਸ਼ਾਕਾਰਕੁਨ
ਲਈ ਪ੍ਰਸਿੱਧਗੇ ਲਿਬਰੇਸ਼ਨ[2] ਟ੍ਰਾਂਸਜੈਡਰ ਕਾਰਕੁੰਨ, ਬੇਘਰਾਂ ਲਈ ਵਕ਼ੀਲ[3]

ਉਸ ਦੇ ਨਜ਼ਦੀਕੀ ਦੋਸਤ ਮਾਰਸ਼ਾ ਪੀ. ਜੌਨਸਨ ਨਾਲ, ਰਿਏਵਾ ਨੇ ਸਟਰੀਟ ਟ੍ਰਾਂਸਿਸਟਾਈਟ ਐਕਸ਼ਨ ਰਿਵੋਲਯੂਸ਼ਨਰੀਜ਼ (ਸਟਾਰ) ਦੀ ਸਥਾਪਨਾ ਕੀਤੀ, ਜੋ ਬੇਘਰੇ ਨੌਜਵਾਨ ਡਰੈਗ ਕੂਈਨ, ਗੇਅ ਬੱਚਿਆਂ ਅਤੇ ਟਰਾਂਸ-ਮਹਿਲਾਵਾਂ ਦੀ ਮਦਦ ਕਰਨ ਲਈ ਸਮਰਪਤ ਸੀ।[9]

ਮੁੱਢਲਾ ਜੀਵਨ ਸੋਧੋ

ਰੀਵੇਰਾ ਦਾ ਜਨਮ ਨਿਊਯਾਰਕ ਸਿਟੀ ਵਿੱਚ ਹੋਇਆ, ਉਹ ਜ਼ਿਆਦਾਤਰ ਇੱਥੇ ਹੀ ਅਤੇ ਇਸਦੇ ਨਜ਼ਦੀਕ ਦੇ ਖੇਤਰ 'ਚ ਰਹੀ। ਉਹ ਪੁਏਰਤੋ ਰੀਕਨ ਅਤੇ ਵੇਨੇ ਜੂਏਲਨ ਵੰਸ਼ 'ਚੋ ਸੀ।[1] ਉਸਨੂੰ ਉਸਦੇ ਪਿਤਾ ਜੋਸ਼ ਰੀਵੇਰਾ ਨੇ ਛੋਟੀ ਉਮਰ ਵਿੱਚ ਹੀ ਛੱਡ ਦਿੱਤਾ ਸੀ ਅਤੇ ਉਹ ਆਪਣੀ ਮਾਂ ਦੀ ਮੌਤ ਤੋਂ ਬਾਅਦ ਯਤੀਮ ਹੋ ਗਈ, ਉਸ ਸਮੇਂ ਉਸਦੀ ਉਮਰ ਮਹਿਜ ਤਿੰਨ ਸਾਲਾਂ ਦੀ ਸੀ।[10] ਉਸ ਤੋਂ ਬਾਅਦ ਉਸਦੀ ਜੂਏਲੀਅਨ ਨਾਨੀ ਨੇ ਉਸਨੂੰ ਪਾਲਿਆ, ਪਰ ਉਸਨੇ ਵੀ ਰੀਵੇਰਾ ਨੂੰ ਉਸਦੇ ਵਿਵਹਾਰ ਕਾਰਨ ਉਦੋਂ ਅਸਵੀਕਾਰ ਕਰ ਦਿੱਤਾ, ਜਦੋਂ ਰੀਵੇਰਾ ਨੇ ਚੌਥੇ ਗ੍ਰੇਡ ਬਾਅਦ ਮੈਕ-ਅਪ ਕਰਨਾ ਸ਼ੁਰੂ ਕਰ ਦਿੱਤਾ ਸੀ। ਨਤੀਜਾ ਇਹ ਨਿਕਲਿਆ ਕਿ ਰੀਵੇਰਾ ਨੇ ਗਿਆਰ੍ਹਾਂ ਸਾਲ ਉਮਰ ਵਿੱਚ ਗਲੀਆਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਉਸਨੂੰ ਚਾਇਲਡ ਪ੍ਰੋਸਟੀਚਿਉਟ ਵਜੋਂ ਕੰਮ ਕਰਨਾ ਪਿਆ। ਫਿਰ ਉਸਨੂੰ ਡਰੈਗ ਕੂਈਨ ਦੀ ਲੋਕਲ ਕਮਿਉਨਿਟੀ ਲੈ ਗਈ, ਜਿਸਨੇ ਉਸਨੂੰ ਸਲਵੀਆ ਨਾਮ ਦਿੱਤਾ।[11]

ਹਵਾਲੇ ਸੋਧੋ

  1. 1.0 1.1 1.2 Rivera, Sylvia, "Queens In Exile, The Forgotten Ones" in Street Transvestite Action Revolutionaries: Survival, Revolt, and Queer Antagonist Struggle. Untorelli Press, 2013.
  2. Dunlap, David W. (February 20, 2002). Sylvia Rivera, 50, Figure in Birth of the Gay Liberation Movement. New York Times
  3. Randy Wicker Interviews Sylvia Rivera on the Pier. Event occurs at Repeatedly throughout interview. September 21, 1995. Accessed July 24, 2015.
  4. Dunlap, David W. (February 20, 2002). "Sylvia Rivera, 50, Figure in Birth of the Gay Liberation Movement". The New York Times (in ਅੰਗਰੇਜ਼ੀ (ਅਮਰੀਕੀ)). ISSN 0362-4331. Retrieved June 1, 2018.
  5. Randy Wicker Interviews Sylvia Rivera on the Pier. Event occurs at 14:17. September 21, 1995. Accessed July 24, 2015.
  6. "21 Transgender People Who Influenced American Culture". Time Magazine.
  7. Leslie Feinberg (September 24, 2006). Street Transvestite Action Revolutionaries. Workers World Party. "Stonewall combatants Sylvia Rivera and Marsha "Pay It No Mind" Johnson... Both were self-identified drag queens."
  8. Sylvia Rivera Reflects on the Spirit of Marsha P Johnson. Event occurs at 1:27. September 21, 1995. Accessed July 24, 2015.
  9. Marsha P. Johnson died in 1992. In 2001, Rivera "resurrected" the group, renaming it "Street Transgender Action Revolutionaries." SoundPortraits (July 4, 2001). Update on Remembering Stonewall. Archived July 2, 2013, at the Wayback Machine.
  10. Gan, Jessi. "'Still at the Back of the Bus': Sylvia Rivera's Struggle". Archived April 6, 2012, at the Wayback Machine. CENTRO: Journal of the Center for Puerto Rican Studies 19.1 (Spring 2007): 124–139.
  11. Cohen, Stephan (2007). The Gay Liberation Youth Movement in New York: 'An Army of Lovers Cannot Fail'. London: Routledge. ISBN 0-8070-7941-3.