ਸਲੌਥ ਥਣਧਾਰੀ ਜੀਵ ਹੈ। ਇਹ ਜੀਵ ਹਮੇਸ਼ਾ ਦਰੱਖਤਾਂ ਦੀਆਂ ਟਾਹਣੀਆਂ ਨਾਲ ਪੁੱਠਾ ਲਟਕਿਆ ਰਹਿੰਦਾ ਹੈ। ਇਹ ਜੀਵ ਦਾ ਟਕਾਣਾ ਅਮਰੀਕਾ ਤੇ ਬਰਾਜ਼ੀਲ ਦੇ ਜੰਗਲਾਂ ਹਨ।

ਸਲੌਥ
Temporal range: ਪੁਰਾਤਣ ਓਲੀਗੋਸੇਨ ਤੋਂ ਹੋਲੋਸੇਨ ਤੱਕ
ਭੂਰੇ ਗਲੇ ਵਾਲਾ ਸਲੌਥ

ਗਤੋਨ ਝੀਲ, ਪਨਾਮਾ
Scientific classification
ਪਰਿਵਾਰ

ਤਿਨ ਉੰਗਲਾਂ ਵਾਲਾ ਸਲੌਥ
ਮੈਗਾਲੋਨੀਚੀਡੀ
†ਮੈਗਾ ਥੇਰੀਡੀ
†ਮਾਈਲੋਡੋਂਟੀਡੀ
†ਨੋਥਰੋਥੇਰੀਡੀ

ਸਲੌਥ ਦਾ ਇਲਾਕਾ

ਅਕਾਰ

ਸੋਧੋ

ਇਸ ਦਾ ਭਾਰ ਲਗਪਗ 9 ਕਿਲੋਗ੍ਰਾਮ, ਸਿਰ ਗੋਲ, ਕੰਨ ਛੋਟੇ, ਪੂਛ ਛੋਟੀ ਅਤੇ ਮੋਟੀ, ਅਤੇ ਸਰੀਰ ਲੰਮੇ ਤੇ ਸੰਘਣੇ ਵਾਲਾਂ ਨਾਲ ਢੱਕਿਆ ਹੁੰਦਾ ਹੈ। ਪੈਰਾਂ ਦੀਆਂ ਨਹੁੰਦਰਾਂ ਬੜੀਆਂ ਤਿੱਖੀਆਂ ਤੇ ਮੁੜਵੀਆਂ ਹੁੰਦੀਆਂ ਹਨ। ਇਹ ਜੀਵ ਦਾ ਜਿਵਨ 19 ਘੰਟੇ ਸੌਣ 'ਚ ਲੰਘ ਜਾਂਦਾ ਹੈ।ਹਰ ਪੰਜੇ ’ਤੇ ਦੋ ਜਾਂ ਤਿੰਨ ਨਹੁੰਦਰਾਂ ਹੁੰਦੀਆਂ ਹਨ। ਇਸ ਦੀ ਦਰੱਖਤ ਤੇ ਪਕੜ ਇੰਨੀ ਮਜ਼ਬੂਤ ਹੁੰਦੀ ਹੈ ਕਿ ਮਰਨ ਤੋਂ ਬਾਅਦ ਗਲ-ਸੜ ਕੇ ਹੀ ਹੇਠਾਂ ਡਿੱਗਦਾ ਹੈ। ਇਹ ਜੀਵ ਤੈਰਨਾ ਵੀ ਸਕਦਾ ਹੈ।ਸਲੌਥ ਦੇ ਨਰ ਤੇ ਮਾਦਾ ਦੇਖਣ ਨੂੰ ਇੱਕੋ ਜਿਹੇ ਹੁੰਦੇ ਹਨ। ਸਲੌਥ ਇੱਕ ਮਸਤ ਸੁਭਾਅ ਵਾਲਾ ਜਾਨਵਰ ਹੈ ਪਰ ਸਲੌਥਾਂ ਦੇ ਗੁਸੈਲੇ ਸੁਭਾਅ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਇਹ ਆਪਸ ਵਿੱਚ ਲੜਦੇ-ਝਗੜਦੇ ਹਨ। ਇਸ ਭਿਆਨਕ ਲੜਾਈ ਵਿੱਚ ਆਮ ਤੌਰ ’ਤੇ ਇੱਕ ਦੀ ਮੌਤ ਹੋ ਜਾਂਦੀ ਹੈ।[1]

ਹਵਾਲੇ

ਸੋਧੋ