ਸਵਰਨ ਸਿੰਘ ਟਹਿਣਾ
ਸਵਰਨ ਸਿੰਘ ਟਹਿਣਾ ਇੱਕ ਪੰਜਾਬੀ ਪੱਤਰਕਾਰ ਅਤੇ ਲੇਖਕ ਹੈ। ਕੈਲਗਰੀ ਵਿੱਚ "ਪੰਜਾਬੀ ਅਖ਼ਬਾਰ" ਵੱਲੋਂ ਆਯੋਜਿਤ ਇੱਕ ਸਮਾਗਮ ਦੌਰਾਨ ਸਵਰਨ ਟਹਿਣਾ ਦਾ ਮਾਣ ਪੱਤਰ "ਖ਼ਬਰਸਾਰ-2014" ਨਾਲ ਗੋਲਡ ਮੈਡਲ ਦੇ ਕੇ ਸਨਮਾਨ ਕੀਤਾ ਗਿਆ ਸੀ।[1] 27 ਨਵੰਬਰ 2014 ਨੂੰ ਟੋਰਾਂਟੋ ਵਿੱਚ ਉਸ ਦਾ ਰੇਡੀਓ 'ਰੌਣਕ ਪੰਜਾਬ ਦੀ' ਅਤੇ ਅਦਾਰਾ 'ਹਮਦਰਦ' ਵੱਲੋਂ ਸਨਮਾਨ ਕੀਤਾ ਗਿਆ ਸੀ।[2]
ਸਵਰਨ ਸਿੰਘ ਟਹਿਣਾ | |
---|---|
ਜਨਮ | ਸਵਰਨ ਸਿੰਘ ਟਹਿਣਾ, ਫ਼ਰੀਦਕੋਟ ਜ਼ਿਲ੍ਹਾ, ਪੰਜਾਬ, ਭਾਰਤ |
ਕਿੱਤਾ | ਪੱਤਰਕਾਰ, ਲੇਖਕ |
ਅਲਮਾ ਮਾਤਰ | ਬਰਜਿੰਦਰਾ ਕਾਲਜ ਫ਼ਰੀਦਕੋਟ |
ਜ਼ਿੰਦਗੀ ਬਾਰੇ
ਸੋਧੋਸਵਰਨ ਸਿੰਘ ਦਾ ਜਨਮ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਟਹਿਣਾ ਵਿੱਚ ਸ.ਗੁਰਸੇਵਕ ਸਿੰਘ ਬਰਾੜ ਅਤੇ ਸ੍ਰੀਮਤੀ ਸੁਖਦੇਵ ਕੌਰ ਦੇ ਘਰ ਹੋਇਆ। ਇਸ ਨੇ ਛੋਟੀ ਉਮਰ ਵਿੱਚ ਹੀ ਲਿਖਣਾ ਤੇ ਛਪਣਾ ਸ਼ੁਰੂ ਕਰ ਦਿੱਤਾ ਸੀ। ਸਥਾਨਿਕ ਹਫ਼ਤਾਵਰੀ ਅਖ਼ਬਾਰਾਂ ਛਪਵਾਉਣ ਲਈ ਉਸਦਾ 1998 ਤੋਂ ਰੋਜ਼ਾਨਾ ਨਵਾਂ ਜ਼ਮਾਨਾ ਦਫ਼ਤਰ ਆਉਣ ਜਾਣ ਸ਼ੁਰੂ ਹੋ ਗਿਆ। 2002 ਵਿੱਚ ਉਹ ‘ਨਵਾਂ ਜ਼ਮਾਨਾ’ ਨਾਲ ਬਤੌਰ ਸਹਾਇਕ ਸੰਪਾਦਕ ਪੱਕੀ ਤਰ੍ਹਾਂ ਜੁੜ ਗਿਆ। ਉਥੇ ਉਸਨੂੰ ਜਗਜੀਤ ਸਿੰਘ ਅਨੰਦ ਨਾਲ ਕਈ ਸਾਲ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਇਸ ਤਥ ਨੇ ਉਸਦੀ ਪੰਜਾਬੀ ਦੀ ਸ਼ੈਲੀ ਦੇ ਨਿਖਾਰ ਵਿੱਚ ਹਿੱਸਾ ਪਾਇਆ।
ਕਿਤਾਬਾਂ
ਸੋਧੋ- ਗੁਰਪਾਲ ਸਿੰਘ ਪਾਲ ਦਾ ਗਾਇਕੀ ਸਫ਼ਰ
- ਵਹਿ ਗਏ ਸੁਰ ਦਰਿਆ
- ਅਹਿਸਾਸ
- ਸੁਰਾਂ ਦੇ ਵਾਰਿਸ
- ਅੰਬਰੋਂ ਟੁੱਟਦੇ ਤਾਰੇ
- ਮਾਣ-ਇ-ਫ਼ਰੀਦਕੋਟ
- ਸੁਲਗਦੇ ਬੋਲ
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2017-04-27. Retrieved 2017-11-14.
- ↑ ਤੇ ਰੇਡੀਓ ‘ਰੌਣਕ ਪੰਜਾਬ ਦੀ’ ਵੱਲੋਂ ਮਿਸੀਸਾਗਾ ਵਿੱਚ ਸਵਰਨ ਸਿੰਘ ਟਹਿਣਾ ਦਾ ਸਨਮਾਨ[permanent dead link]